ਪੰਜਾਬ ’ਚ ਇੱਥੇ ਵੀ ਲਿਖ ਦਿੱਤੇ ਖਾਲਿਸਤਾਨੀ ਨਾਅਰੇ
ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ)। ਪੰਜਾਬ ਦੇ ਹਾਲਾਤ ਨੂੰ ਦਿਨ ਪ੍ਰਤੀ ਦਿਨ ਨਜ਼ਰ ਲੱਗਦੀ ਦਿਖਾਈ ਦੇ ਰਹੀ ਹੈ। ਪਿਛਲੇ ਲੰਮੇ ਸਮੇਂ ਤੋਂ ਸ਼ਹਿਰਾਂ ਵਿੱਚ ਜਨਤਕ ਥਾਵਾਂ ਦੀਆਂ ਕੰਧਾਂ ’ਤੇ ਖਾਲਿਸਤਾਨੀ ਨਾਅਰੇ (Khalistani Slogans) ਲਿਖਣ ਦੀਆਂ ਘਟਨਾਵਾਂ ਵੱਡੇ ਪੱਧਰ ’ਤੇ ਹੋ ਰਹੀਆਂ ਹਨ। ਇਸੇ ਤਰ੍ਹਾਂ ਹੀ ਅੱਜ ਸਵੇਰੇ ਸ੍ਰੀ ਮੁਕਤਸਰ ਸਾਹਿਬ ਵਿਖੇ ਐੱਸਐੱਸਪੀ ਦਫਤਰ ਦੀ ਪਿਛਲੀ ਕੰਧ ’ਤੇ ਖਾਲਿਸਤਾਨ ਜਿੰਦਾਬਾਦ ਅਤੇ ਦੇਸ਼ ਵਿਰੋਧੀ ਨਾਅਰੇ (Khalistani Slogans) ਲਿਖੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਵਰਨਣਯੋਗ ਹੈ ਕਿ ਐੱਸਐੱਸਪੀ ਦਫਤਰ ਦੀ ਇਹ ਕੰਧ ਪਿੱਛੇ ਖੇਤਾਂ ’ਚ ਲੱਗਦੀ ਹੈ ਅਤੇ ਆਮ ਲੋਕਾਂ ਦੀ ਨਜਰ ਤੋਂ ਕਾਫ਼ੀ ਦੂਰ ਹੈ। ਇਸੇ ਤਰ੍ਹਾਂ ਜੋ ਪਹਿਲਾਂ ਸਰਕਾਰੀ ਕਾਲਜ ਦੀ ਕੰਧ ’ਤੇ ਨਾਅਰੇ ਲਿਖੇ ਗਏ ਸਨ, ਉਹ ਕੰਧ ਵੀ ਆਮ ਲੋਕਾਂ ਦੀ ਨਜਰ ’ਚ ਨਹੀਂ ਪੈਂਦੀ ਸੀ ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਜਦੋਂ ਅਜਿਹੇ ਨਾਅਰੇ ਕੋਟਕਪੂਰਾ ਰੋਡ ਸਥਿਤ ਸਰਕਾਰੀ ਕਾਲਜ ਦੀ ਕੰਧ ’ਤੇ ਲਿਖੇ ਗਏ ਸਨ ਤਾਂ ਉਹ ਕੰਧ ਵੀ ਆਮ ਲੋਕਾਂ ਦੀ ਨਜ਼ਰ ਤੋਂ ਪਰੇ ਸੀ। ਚਰਚੇ ਇਹ ਵੀ ਹਨ ਕਿ ਇਨਾਂ ਕੰਧਾਂ ‘ਤੇ ਅਜਿਹੇ ਨਾਅਰੇ ਲਿਖਣ ਤੋਂ ਬਾਅਦ ਇਸ ਦੀ ਵੀਡੀਓ ਪਾ ਕੇ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਪੰਨੂ ਨੇ ਇਸ ਦੀ ਜੁੰਮੇਵਾਰੀ ਲਈ ਹੈ। ਜੇਕਰ ਗੌਰ ਕਰੀਏ ਤਾਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ’ਚ ਅਜਿਹੇ ਨਾਅਰੇ ਲਿਖੇ ਜਾਣ ਦੀ ਇਹ ਤੀਸਰੀ ਘਟਨਾ ਹੈ, ਕਿਉਂਕਿ ਇਸ ਤੋਂ ਪਹਿਲਾ ਅਜਿਹਾ ਵਰਤਾਰਾ ਤਹਿਸੀਲ ਮਲੋਟ ਦੇ ਬੀਡੀਪੀਓ ਦਫ਼ਤਰ ’ਚ ਵੀ ਵਾਪਰ ਚੁੱਕਿਆ ਹੈ। ਘਟਨਾ ਦੀ ਸੂਚਨਾ ਮਿਲਣ ਉਪਰੰਤ ਜ਼ਿਲਾ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੌਕੇ ’ਤੇ ਪਹੰੁਚ ਕੇ ਨਾਅਰੇ ਮਿਟਾਉਣ ਦੇ ਨਾਲ ਨਾਲ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ