ਕਾਲਜ ਤੇ ਸਕੂਲ ਦੀਆਂ ਦੀਵਾਰਾਂ ਤੇ ਲਿਖੇ ਗਏ ਖਾਲਿਸਤਾਨ ਦੇ ਨਾਅਰੇ

Khalistan Slogans, College, School, Wall

ਪੁਲਿਸ ਨੇ ਕੀਤੀ ਜਾਂਚ ਸ਼ੁਰੂ

ਸਤਪਾਲ ਥਿੰਦ, ਫਿਰੋਜ਼ਪੁਰ। ਪੰਜਾਬ ਅੰਦਰ ਸ਼ਾਂਤ ਮਾਹੌਲ ਨੂੰ ਖਰਾਬ ਕਰਨ ਲਈ ਕੁਝ ਅਨਸਰਾਂ ਵੱਲੋਂ ਫਿਰੋਜ਼ਪੁਰ ਸ਼ਹਿਰ ਦੇ ਆਰ ਐੱਸ ਡੀ ਕਾਲਜ ਤੇ ਸਕੂਲ ਦੀਆਂ ਦੀਵਾਰਾਂ ਤੇ ਲਿਖੇ ਗਏ ‘ਦਿੱਲੀ ਤਖ਼ਤ ਹਿਲਾਵਾਂਗੇ , ਖਾਲਿਸਤਾਨ ਬਣਾਵਾਗੇ’ , ਖਾਲਿਸਤਾਨ ਜਿੰਦਾਬਾਦ , ਸਾਡੀ ਜਾਨ ਖਾਲਿਸਤਾਨ ਦੇ ਨਾਅਰਿਆ ਨਾਲ ਸ਼ਹਿਰ ‘ਚ ਇਹ ਗੱਲ ਜੰਗਲ ਦੀ ਅੱਗ ਤਰ੍ਹਾਂ ਫੈਲ ਗਈ ਹੈ।

ਵਿੱਦਿਅਕ ਅਦਾਰਿਆਂ ਦੀਆਂ ਦੀਵਾਰਾਂ ਤੇ ਲਿਖੇ ਇਹਨਾਂ ਨਾਅਰਿਆਂ ਨੂੰ ਕਿਸ ਮੰਤਵ ਲਈ ਲਿਖਿਆ ਗਿਆ ਹੈ ਅਤੇ ਇਸ ਸਬੰਧੀ ਕੁਝ ਕਹਿਣਾ ਅਜੇ ਕੋਈ ਮੁਨਾਸਿਵ ਨਹੀਂ ਹੈ ਕਿ ਇਹਨਾਂ ਨਾਅਰਿਆ ਨੂੰ ਲਿਖਣ ਵਾਲਿਆਂ ਦਾ ਕਿ ਮਕਸਦ ਹੈ ।

ਜਦ ਇਸ ਸਬੰਧੀ ਐੱਸਐੱਸਪੀ ਫਿਰੋਜ਼ਪੁਰ ਗੌਰਵ ਗਰਗ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ ਇਸਦੀ ਜਾਂਚ ਸਬੰਧੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਅਤੇ ਪੁਲਿਸ ਵੱਲੋਂ ਸੀ.ਸੀ.ਟੀ.ਵੀ ਕੈਮਰੇ ਫਿਰੌਲੇ ਜਾ ਰਹੇ ਹਨ । ਇਹ ਸਾਰਾ ਮਾਮਲਾ ਉਹਨਾਂ ਦੇ ਧਿਆਨ ‘ਚ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here