ਖਹਿਰਾ ਨੇ ਦਿੱਤਾ ਆਮ ਆਦਮੀ ਪਾਰਟੀ ‘ਚੋਂ ਅਸਤੀਫਾ

Khaira resigns from Aam Aadmi Party

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਖਹਿਰਾ ਨੇ ਆਖਰ ਪਾਰਟੀ ਨੂੰ ਪੱਕੀ ਅਲਵਿਦਾ ਕਹਿ ਦਿੱਤੀ ਹੈ।। ਉਨ੍ਹਾਂ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਐਚ.ਐਸ. ਫੂਲਕਾ ਤੋਂ ਬਾਅਦ ‘ਆਪ’ ਦੇ ਦੂਜੇ ਸੀਨੀਅਰ ਲੀਡਰ ਖਹਿਰਾ ਨੇ ਪਾਰਟੀ ਨੂੰ ਆਲਵਿਦਾ ਆਖੀ ਹੈ।।ਖਹਿਰਾ ਨੇ ਕੁਝ ਵਿਧਾਇਕਾਂ ਨੂੰ ਨਾਲ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਪਾਰਟੀ ਦੀ ਹਾਈਕਮਾਨ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਸੀ। ਇਸ ਲਈ ਉਨ੍ਹਾਂ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਜਲਦ ਹੀ ਨਵੀਂ ਪਾਰਟੀ ਬਣਾਉਣ ਦਾ ਵੀ ਐਲਾਨ ਕੀਤਾ ਹੋਇਆ ਹੈ, ਪਿਛਲੇ ਸਮੇਂ ਨਾ ਤਾਂ ਪਾਰਟੀ ਖਹਿਰਾ ਨੂੰ ਬਰਖਾਸਤ ਕਰ ਰਹੀ ਸੀ ਤੇ ਨਾ ਹੀ ਖਹਿਰਾ ਪਾਰਟੀ ਛੱਡ ਰਹੇ ਸੀ। ਫੂਲਕਾ ਤੋਂ ਬਾਅਦ ਖਹਿਰਾ ਨੇ ਪਾਰਟੀ ਛੱਡਣ ਦਾ ਮਨ ਬਣਾ ਹੀ ਲਿਆ ਹੈ। ਹੁਣ ਸਪਸ਼ਟ ਹੋ ਗਿਆ ਹੈ ਕਿ ਖਹਿਰਾ ਆਪਣੀ ਨਵੀਂ ਪਾਰਟੀ ਨਾਲ ਸਿਆਸੀ ਪਿੜ ਵਿੱਚ ਕੁੱਦਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here