ਖਹਿਰਾ ਵੱਲੋਂ ਆਪ ਨੂੰ ਖ਼ਤਮ ਕਰਨ ਦਾ ਆਗਾਜ਼

Khaira, Launch, End AAP

ਗੁੱਟ ਦੇ ਵਿਧਾਇਕਾਂ ਵੱਲੋਂ ਪੈਸੇ ਨੂੰ ਕੀਤਾ ਜਾਵੇਗਾ ਜਨਤਕ

ਬਣਾਈ ਗਈ 3 ਮੈਂਬਰੀ ਕਮੇਟੀ, 45 ਦਿਨਾਂ ‘ਚ ਦੇਵੇਗੀ ਰਿਪੋਰਟ

ਚੰਡੀਗੜ੍ਹ, ਅਸ਼ਵਨੀ ਚਾਵਲ/ਸੱਚ ਕਹੂੰ ਨਿਊਜ਼

ਆਮ ਆਦਮੀ ਪਾਰਟੀ ਤੋਂ ਹੀ ਵਿਧਾਇਕ ਬਣੇ ਸੁਖਪਾਲ ਖਹਿਰਾ ਆਪਣੀ ਹੀ ਪਾਰਟੀ ਨੂੰ ਖ਼ਤਮ ਕਰਨ ਲਈ ਉਤਾਰੂ ਹੋ ਗਏ ਹਨ, ਜਿਸ ਦਾ ਅੱਜ ਚੰਡੀਗੜ੍ਹ ਵਿਖੇ ਆਗਾਜ਼ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਲੀਡਰਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਅਤੇ ਪੈਸੇ ਦੇ ਲੈਣ ਦੇਣ ਦੇ ਕੇਸ ਵਿੱਚ ਫਸਾਉਣ ਲਈ ਖਹਿਰਾ ਨੇ ਪਾਰਟੀ ਦੇ ਵਰਕਰਾਂ ਨੂੰ ਅਪੀਲ ਕਰ ਦਿੱਤੀ ਹੈ ਕਿ ਉਹ ਜਲਦ ਹੀ ਆਪਣੀ ਆਪਣੀ ਲਿਸਟ ਤਿਆਰ ਕਰਦੇ ਹੋਏ ਪਾਰਟੀ ਦੀ ਤਿੰਨ ਮੈਂਬਰੀ ਕਮੇਟੀ ਨੂੰ ਸੌਂਪ ਦੇਣ, ਜਿਹੜੀ ਕਿ ਇਸ ਮਾਮਲੇ ਲਈ ਹੀ ਤਿਆਰ ਕੀਤੀ ਗਈ ਹੈ। ਇਸ ਪਿੱਛੇ ਉਨ੍ਹਾਂ ਦਾ ਮਕਸਦ ਸਾਫ਼ ਹੈ ਕਿ ਜਿਹੜੇ ਜਿਹੜੇ ਵਰਕਰ ਨੇ ਪੈਸੇ ਲਏ ਹਨ, ਉਨ੍ਹਾਂ ਨੂੰ ਆਮ ਜਨਤਾ ਵਿੱਚ ਦੱਸਿਆ ਜਾਵੇਗਾ।

ਇਸ ਤਿੰਨ ਮੈਂਬਰੀ ਕਮੇਟੀ ਵਿੱਚ ਕੰਵਰ ਸੰਧੂ, ਨਾਜ਼ਰ ਸਿੰਘ ਮਾਨਸਾਹੀਆ ਅਤੇ ਦੀਪਕ ਬਾਂਸਲ ਨੂੰ ਸ਼ਾਮਲ ਕੀਤਾ ਗਿਆ ਹੈ, ਇਹ ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਤੋਂ ਬਾਅਦ ਦਿੱਤੇ ਗਏ ਪੈਸੇ ਦੇ ਹਿਸਾਬ ਕਿਤਾਬ ਸਬੰਧੀ ਪੂਰੀ ਰਿਪੋਰਟ 45 ਦਿਨਾਂ ਵਿੱਚ ਤਿਆਰ ਕਰਨਗੇ।

ਸੁਖਪਾਲ ਖਹਿਰਾ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਉਹ ਬਾਅਦ ਵਿੱਚ ਫੈਸਲਾ ਕਰਨਗੇ ਕਿ ਕਮੇਟੀ ਦੀ ਰਿਪੋਰਟ ਅਨੁਸਾਰ ਕੀ ਕਾਰਵਾਈ ਕਰਨੀ ਹੈ। ਇਥੇ ਹੀ ਉਹ 22 ਅਗਸਤ ਨੂੰ ਫਰੀਦਕੋਟ ਵਿਖੇ ਕਾਨਫਰੰਸ ਕਰਨ ਜਾ ਰਹੇ ਹਨ, ਜਦੋਂ ਕਿ 2 ਸਤੰਬਰ ਨੂੰ ਮੋਗਾ ਵਿਖੇ ਕਾਨਫਰੰਸ ਰੱਖੀ ਗਈ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਆਪਣਾ ਪ੍ਰਚਾਰ ਕਰਨਗੇ।

ਸਰਕਾਰੀ ਥਾਂ ‘ਤੇ ਕੀਤੀ ਵਿਧਾਇਕਾਂ ਖ਼ਿਲਾਫ਼ ਪ੍ਰੈਸ ਕਾਨਫਰੰਸ

ਸੁੱਖਪਾਲ ਖਹਿਰਾ ਨੇ ਚੰਡੀਗੜ੍ਹ ਵਿਖੇ ਸਥਿਤ ਸਰਕਾਰੀ ਪੰਜਾਬ ਭਵਨ ਵਿਖੇ ਹੀ ਵਿਧਾਇਕਾਂ ਖ਼ਿਲਾਫ਼ ਪ੍ਰੈਸ ਕਾਨਫਰੰਸ ਕਰਦੇ ਹੋਏ ਜੰਮ ਕੇ ਆਪਣੀ ਭੜਾਸ ਕੱਢੀ। ਨਿਯਮਾਂ ਅਨੁਸਾਰ ਖਹਿਰਾ ਇੱਕ ਵਿਧਾਇਕ ਹੋਣ ਦੇ ਨਾਤੇ ਇਸ ਪੰਜਾਬ ਭਵਨ ਨੂੰ ਕਿਰਾਏ ‘ਤੇ ਲੈ ਸਕਦੇ ਹਨ ਪਰ ਇਥੇ ਕਿਸੇ ਵਿਧਾਇਕ ਖ਼ਿਲਾਫ਼ ਜਾਂ ਫਿਰ ਪਾਰਟੀ ਮੀਟਿੰਗ ਕਰਨਾ ਨਿਯਮਾਂ ਅਨੁਸਾਰ ਗਲਤ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।