Sidhu Moose Wala Murder Case: ਮਾਨਸਾ (ਸੱਚ ਕਹੂੰ ਨਿਊਜ਼)। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਗਵਾਹ, ਸਾਬਕਾ ਐਸਐਚਓ ਅੰਗਰੇਜ਼ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਹ ਕਾਫ਼ੀ ਸਮੇਂ ਤੋਂ ਬਿਮਾਰ ਸੀ। ਸ਼ੁੱਕਰਵਾਰ ਨੂੰ ਹੀ ਸਿੱਧ ਮੂਸੇਵਾਲਾ ਮਾਮਲੇ ’ਚ ਉਨ੍ਹਾਂ ਦੀ ਸੁਣਵਾਈ ਸੀ। ਅਦਾਲਤ ਨੇ ਉਨ੍ਹਾਂ ਨੂੰ 4 ਜੁਲਾਈ ਨੂੰ ਬੁਲਾਇਆ ਸੀ ਪਰ ਉਸ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ। ਜਿਸ ਦਿਨ ਮੂਸੇਵਾਲਾ ਦਾ ਕਤਲ ਹੋਇਆ ਸੀ, ਉਸ ਦਿਨ ਅੰਗਰੇਜ਼ ਸਿੰਘ ਸਿਟੀ ਪੁਲਿਸ ਸਟੇਸ਼ਨ ਦੇ ਐਸਐਚਓ ਸਨ। ਅਜਿਹੇ ਹਾਲਾਤਾਂ ’ਚ ਉਸਦੀ ਗਵਾਹੀ ਬਹੁਤ ਮਹੱਤਵਪੂਰਨ ਸੀ। Sidhu Moose Wala Murder Case
ਇਹ ਖਬਰ ਵੀ ਪੜ੍ਹੋ : RCB vs SRH 2025: SRH ਤੋਂ ਮਿਲੀ ਹਾਰ ਤੋਂ ਬਾਅਦ RCB ਦੀ ਸਿਖਰ ’ਤੇ ਬਣੇ ਰਹਿਣ ਦੀਆਂ ਸੰਭਾਵਨਾਵਾਂ ਹੋਈਆਂ ਘੱਟ
29 ਮਈ 2022 ਨੂੰ ਹੋਇਆ ਸੀ ਸਿੱਧੂ ਮੂਸੇਵਾਲਾ ਦਾ ਕਤਲ
ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ’ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਲਾਰੈਂਸ ਗੈਂਗ ਦੇ ਮੁੱਖ ਮੈਂਬਰ ਗੋਲਡੀ ਬਰਾੜ ਨੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਵੀ ਕਤਲ ਨੂੰ ਅੰਜਾਮ ਦੇਣ ’ਚ ਗੋਲਡੀ ਦੀ ਮਦਦ ਕੀਤੀ। ਹਾਲਾਂਕਿ, ਹੁਣ ਜੱਗੂ ਤੇ ਲਾਰੈਂਸ ਗੈਂਗ ਵਿਚਕਾਰ ਦੂਰੀ ਆ ਗਈ ਹੈ। ਪੰਜਾਬ ਸਰਕਾਰ ਅਨੁਸਾਰ ਇਸ ਮਾਮਲੇ ’ਚ ਹੁਣ ਤੱਕ 30 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮੁਕਾਬਲੇ ’ਚ 2 ਮੁਲਜ਼ਮ ਮਾਰੇ ਗਏ ਤੇ 5 ਨੂੰ ਦੇਸ਼ ਤੋਂ ਬਾਹਰ ਲਿਆਂਦਾ ਜਾਣਾ ਹੈ। ਇਸ ਸਬੰਧੀ ਦਿੱਲੀ ਪੁਲਿਸ ਤੇ ਕੇਂਦਰੀ ਏਜੰਸੀਆਂ ਨੇ ਆਪਣੇ ਪੱਧਰ ’ਤੇ ਕਈਆਂ ਨੂੰ ਗ੍ਰਿਫ਼ਤਾਰ ਵੀ ਕੀਤਾ।