ਸਾਡੇ ਨਾਲ ਸ਼ਾਮਲ

Follow us

7.2 C
Chandigarh
Saturday, January 24, 2026
More
    Home Breaking News ‘ਕੇਸਰੀ&...

    ‘ਕੇਸਰੀ’ ਨੇ ਕਾਇਮ ਕੀਤੇ 5 ਰਿਕਾਰਡ

    Kesri, Created, Five Records

    100 ਕਰੋੜ ਤੋਂ ਲੰਘੀ ਕਮਾਈ

    ਮੁੰਬਈ (ਏਜੰਸੀ)। ‘ਕੇਸਰੀ’ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਅਸਲ ਕਹਾਣੀ ਨੂੰ ਬਿਆਨ ਕਰਦੀ ਅਕਸ਼ੈ ਕੁਮਾਰ ਦੀ ‘ਕੇਸਰੀ’ ਨੇ 100ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ ਪਰ ਇਸ ਦੇ ਨਾਲ ਹੀ ‘ਕੇਸਰੀ’ ਫਿਲਮ ਨੇ ਉਹ ਰਿਕਾਰਡ ਕਾਇਮ ਕਰ ਦਿੱਤੇ ਹਨ, ਜੋ ਅੱਜ ਤੱਕ ਕਿਸੇ ਫਿਲਮ ਨੇ ਕਾਇਮ ਨਹੀਂ ਕੀਤੇ।।ਅਕਸ਼ੈ ਦੀ ‘ਕੇਸਰੀ’ ਫਿਲਮ ਨੇ ਰਿਲੀਜ਼ਿੰਗ ਦੇ 7ਵੇਂ ਦਿਨ ਹੀ 6.52 ਕਰੋੜ ਦੀ ਕਮਾਈ ਕੀਤੀ ਹੈ। ਇਕ ਹਫਤੇ ਵਿਚਾਲੇ ਇਸ ਫਿਲਮ ਦੀ ਕੁਲ ਕਮਾਈ 1੦੦.੦1ਕਰੋੜ ਰੁਪਏ ਹੋ ਗਈ।

    ਖਬਰਾਂ ਮੁਤਾਬਕ, ਫਿਲਮ ‘ਕੇਸਰੀ’ ਨੇ 5 ਵੱਡੇ ਰਿਕਾਰਡ ਕਾਇਮ ਕਰ ਲਏ ਹਨ। ਪਹਿਲੇ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ ਇਸ ਸਾਲ 100 ਕਰੋੜ ਕਲੱਬ ‘ਚ ਸਭ ਤੋਂ ਪਹਿਲਾਂ ਐਂਟਰੀ ਕਰਨ ਵਾਲੀ ਫਿਲਮ ਬਣ ਗਈ ਹੈ। ਇਸ ਤੋਂ ਇਲਾਵਾ ‘ਕੇਸਰੀ’ ਨੇ ਪਹਿਲੇ ਹੀ ਦਿਨ 21.06 ਕਰੋੜ ਦੀ ਕਮਾਈ ਕਰਕੇ ਸਾਲ 2019 ਦੀ ਸਭ ਤੋਂ ਵੱਡੀ ਫਿਲਮ ਹੋਣ ਦਾ ਰਿਕਾਰਡ ਬਣਾਇਆ ਹੈ। ਇਸੇ ਤਰ੍ਹਾਂ ਤਿੰਨ ਦਿਨਾਂ ਦੇ ਅੰਦਰ-ਅੰਦਰ ਫਿਲਮ ਨੇ 50 ਕਰੋੜ ਦੀ ਕਮਾਈ ਦਾ ਅੰਕੜਾ ਪਾਰ ਕਰਕੇ ਵੀ ਇਕ ਰਿਕਾਰਡ ਕਾਇਮ ਕੀਤਾ ਹੈ। ਇਸ ਸਾਲ ਰਿਲੀਜ਼ ਹੋਈ ਕੋਈ ਵੀ ਫਿਲਮ ਤਿੰਨ ਦਿਨਾਂ ‘ਚ ਇੰਨੀਂ ਕਮਾਈ ਨਹੀਂ ਕਰ ਸਕੀ£ ਇਸ ਤੋਂ ਇਲਾਵਾ ਫਿਲਮ ਨੇ 4 ਦਿਨਾਂ ਅੰਦਰ 74 ਕਰੋੜ ਦਾ ਅੰਕੜਾ ਪਾਰ ਕੀਤਾ ਹੈ। ਸਾਲ 2019 ਲਈ ਇਹ ਵੀ ਇਕ ਰਿਕਾਰਡ ਹੈ। ਇਸ ਦੇ ਨਾਲ ਹੀ ਫਿਲਮ ‘ਕੇਸਰੀ’ ਨੇ ਓਪਨਿੰਗ ਵੀਕੈਂਡ ‘ਚ ਸਭ ਤੋਂ ਜ਼ਿਆਦਾ ਕਮਾਈ 78.07 ਕਰੋੜ ਕਰਨ ਦਾ ਰਿਕਾਰਡ ਵੀ ਆਪਣੇ ਨਾਂਅ ਕੀਤਾ।।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here