ਗੋਲਡਨ ਬੂਟ ਦੀ ਰੇਸ ‘ਚ ਕੇਨ ਅੱਗੇ

ਕੇਨ ਦੇ ਨਜ਼ਦੀਕੀ ਬੈਲਜ਼ੀਅਮ ਦੇ ਲੁਕਾਕੂ ਚਾਰ ਗੋਲ ਕਰ ਚੁੱਕੇ ਹਨ

ਮਾਸਕੋ, (ਏਜੰਸੀ)। ਇੰਗਲੈਂਡ ਦੇ ਕਪਤਾਨ ਹੈਰੀ ਕੇਨ ਰੂਸ ‘ਚ ਚੱਲ ਰਹੇ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਗੇੜ 16 ਦੇ ਮੈਚ ਸਮਾਪਤ ਹੋਣ ਤੋਂ ਬਾਅਦ ਸਭ ਤੋਂ ਜ਼ਿਆਦਾ ਗੋਲਾਂ ਲਈ ਗੋਲਡਨ ਬੂਟ ਦੀ ਰੇਸ ‘ਚ ਸਭ ਤੋਂ ਅੱਗੇ ਹਨ ਕੇਨ ਦੇ ਛੇ ਗੋਲਾਂ ‘ਚ ਇੱਕ ਹੈਟ੍ਰਿਕ ਵੀ ਸ਼ਾਮਲ ਹੈ ਕੇਨ ਦੇ ਨਜ਼ਦੀਕੀ ਵਿਰੋਧੀ ਬੈਲਜ਼ੀਅਮ ਦੇ ਰੋਮੇਲੁ ਲੁਕਾਕੂ ਹਨ ਜੋ ਚਾਰ ਗੋਲ ਕਰ ਚੁੱਕੇ ਹਨ ਕੇਨ ਨੇ ਪਨਾਮਾ ਵਿਰੁੱਧ ਹੈਟ੍ਰਿਕ ਅਤੇ ਟਿਊਨੀਸ਼ੀਆ ਵਿਰੁੱਧ ਦੋ ਗੋਲ ਕੀਤੇ ਅਤੇ ਤਿੰਨ ਗੋਲ ਪੈਨਲਟੀ ‘ਤੇ ਹੋਏ ਹਨ ਲੁਕਾਕੂ ਨੇ ਟਿਊਨੀਸ਼ੀਆ ਅਤੇ ਪਨਾਮਾ ਵਿਰੁੱਧ ਦੋ-ਦੋ ਗੋਲ ਕੀਤੇ ਹਨ। (Golden Boot)

ਇਸ ਰੇਸ ‘ਚ ਫਰਾਂਸ ਦੇ 19 ਸਾਲ ਦੇ ਨੌਜਵਾਨ ਕਿਲਿਅਨ ਮਬਾਪੇ ਵੀ ਸ਼ਾਮਲ ਹਨ ਅਮਬਾਪੇ ਨੇ 19 ਸਾਲ ਦੀ ਉਮਰ ‘ਚ ਉਹ ਮੁਕਾਮ ਹਾਸਲ ਕਰ ਲਿਆ ਹੈ ਜੋ ਰੋਨਾਲਡੋ ਜਾਂ ਮੈਸੀ ਵਿਸ਼ਵ ਕੱਪ ‘ਚ ਹਾਸਲ ਨਹੀਂ ਕਰ ਸਕੇ ਮਬਾਪੇ ਨੇ ਵਿਸ਼ਵ ਕੱਪ ਦੇ ਨਾਕਆਊਟ ਗੇੜ ‘ਚ ਗੋਲ ਕੀਤੇ ਹਨ ਜੋ ਰੋਨਾਲਡੋ ਅਤੇ ਮੈਸੀ ਇਸ ਵਾਰ ਨਹੀਂ ਕਰ ਸਕੇ ਅਮਬਾਪੇ 1968 ‘ਚ ਬ੍ਰਾਜ਼ੀਲ ਦੇ ਮਹਾਨ ਖਿਡਾਰੀ ਪੇਲੇ ਤੋਂ ਬਾਅਦ ਅਜਿਹੇ ਦੂਸਰੇ ਨੌਜਵਾਨ ਬਣ ਗਏ ਹਨ ਜਿੰਨ੍ਹਾਂ ਨੇ ਨਾੱਕਆਊਟ ਗੇੜ ‘ਚ ਦੋ ਗੋਲ ਕੀਤੇ ਹਨ ਪੇਲੇ ਨੇ 1958 ਦੇ ਵਿਸ਼ਵ ਕੱਪ ‘ਚ ਸਵੀਡਨ ਵਿਰੁੱਧ ਫਾਈਨਲ ਮੈਚ ‘ਚ ਦੋ ਗੋਲ ਕੀਤੇ ਸਨ ਫਰਾਂਸ ਦੇ ਇਸ ਨੌਜਵਾਨ ਸਟਰਾਈਕਰ ਦੀ ਤੁਲਨਾ ਹੁਣ ਤੋਂ ਬ੍ਰਾਜ਼ੀਲ ਦੇ ਸਾਬਕਾ ਫਾਰਵਰਡ ਰੋਨਾਲਡੋ ਨਾਲ ਕੀਤੀ ਜਾਣ ਲੱਗੀ ਹੈ।

ਜ਼ਿਆਦਾ ਕੋਸ਼ਿਸ਼ਾਂ ਕਰਨ’ਚ ਬ੍ਰਾਜ਼ੀਲ ਦੇ ਸੁਪਰਸਟਾਰ ਨੇਮਾਰ ਅੱਗੇ | Golden Boot

ਟੂਰਨਾਮੈਂਟ ‘ਚ ਹੁਣ ਤੱਕ ਕੁੱਲ 146 ਗੋਲ ਹੋ ਚੁੱਕੇ ਹਨ ਜਿੰਨ੍ਹਾਂ ‘ਚ ਬੈਲਜ਼ੀਅਮ ਦੀ ਟੀਮ 12 ਗੋਲ ਕਰਕੇ ਸਭ ਤੋਂ ਅੱਗੇ ਹੈ ਹੁਣ ਤੱਕ ਵਿਰੋਧੀ ਗੋਲ ‘ਤੇ ਸਭ ਤੋਂ ਜ਼ਿਆਦਾ ਕੋਸ਼ਿਸ਼ਾਂ ਕਰਨ ਵਾਲੇ ਖਿਡਾਰੀਆਂ ‘ਚ ਬ੍ਰਾਜ਼ੀਲ ਦੇ ਸੁਪਰਸਟਾਰ ਨੇਮਾਰ ਸਭ ਤੋਂ ਅੱਗੇ ਹਨ ਜਿੰਨ੍ਹਾਂ ਨੇ 24 ਕੋਸ਼ਿਸ਼ਾਂ ਕੀਤੀਆਂ ਹਨ ਗੇੜ 16 ਤੱਕ 189 ਪੀਲੇ ਅਤੇ ਚਾਰ ਲਾਲ ਕਾਰਡ ਦਿਖਾਏ ਗਏ ਹਨ ਅਤੇ 43, 139 ਪਾਸ ਪੂਰੇ ਹੋਏ ਹਨ ਡਿਫੈਂਸ ਦੇ ਮਾਮਲੇ ‘ਚ ਮੇਜ਼ਬਾਨ ਰੂਸ ਦਾ ਕੋਈ ਜਵਾਬ ਨਹੀਂ ਹੈ ਜਿਸ ਨੇ ਹੁਣ ਤੱਕ 196 ਕਲੀਅਰੈਂਸ ਅਤੇ ਬਚਾਅ ਕੀਤੇ ਹਨ।

LEAVE A REPLY

Please enter your comment!
Please enter your name here