ਕੇਜਰੀਵਾਲ ਦੀ ਪਤਨੀ ਤੇ ਧੀ ਕੱਲ੍ਹ ਆਉਣਗੇ ਪੰਜਾਬ, ਭਗਵੰਤ ਮਾਨ ਦੇ ਹੱਕ ’ਚ ਕਰਨਗੀਆਂ ਚੋਣ ਪ੍ਰਚਾਰ

kejriwala

 ਭਗਵੰਤ ਮਾਨ (Bhagwant Mann) ਦੇ ਹੱਕ ’ਚ ਕਰਨਗੀਆਂ ਚੋਣ ਪ੍ਰਚਾਰ

(ਸੱਚ ਕਹੂੰ ਨਿਊਜ਼) ਸੰਗਰੂਰ। ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਸਿਖਰਾਂ ’ਤੇ ਹੈ। ਸਾਰੀਆਂ ਪਾਰਟੀਆਂ ਆਪਣੇ ਵੱਡੇ-ਵੱਡੇ ਸਟਾਰ ਪ੍ਰਚਾਰਕਾਂ ਰਾਹੀਂ ਚੋਣ ਪ੍ਰਚਾਰ ਕਰ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਸੀਐਮ ਚਿਹਰਾ ਭਗਵੰਤ ਮਾਨ ਧੂਰੀ ਤੋਂ ਚੋਣ ਲੜ ਹਨ। ਉਨਾਂ ਦੇ ਹੱਕ ’ਚ ਚੋਣ ਪ੍ਰਚਾਰ ਲਈ ਆਦਮੀ ਪਾਰਟੀ ਦੇ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪਰਿਵਾਰ ਵੀ ਪੰਜਾਬ ਆ ਰਿਹਾ ਹੈ। ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਬੇਟੀ ਹਰਸ਼ਿਤਾ ਪੰਜਾਬ ਆ ਰਹੀਆਂ ਹਨ। ਉਹ ਭਲਕੇ ਸੰਗਰੂਰ ਦੇ ਧੂਰੀ ਵਿੱਚ ਚੋਣ ਪ੍ਰਚਾਰ ਕਰਨਗੇ। ਆਮ ਆਦਮੀ ਪਾਰਟੀ ਦੇ ਸੀਐਮ ਚਿਹਰਾ ਸੰਸਦ ਮੈਂਬਰ ਭਗਵੰਤ ਮਾਨ (Bhagwant Mann) ਇੱਥੋਂ ਚੋਣ ਲੜ ਰਹੇ ਹਨ। ਭਗਵੰਤ ਮਾਨ ਦੀ ਮਾਂ ਅਤੇ ਭੈਣ ਵੀ ਉਨ੍ਹਾਂ ਦੇ ਨਾਲ ਰਹਿਣਗੀਆਂ।

ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ ਕੇਜਰੀਵਾਲ ਅਤੇ ਉਨ੍ਹਾਂ ਦਾ ਪਰਿਵਾਰ ਇਕੱਠੇ ਚੋਣ ਪ੍ਰਚਾਰ ਕਰਨਗੇ। ਉਹ ਧੂਰੀ ਵਿੱਚ ਔਰਤਾਂ ਨਾਲ ਗੱਲਬਾਤ ਕਰਨਗੇ। ਇਸ ਪ੍ਰੋਗਰਾਮ ਦਾ ਨਾਂ ‘ਲੇਖਾ ਮਾਵਾਂ-ਧੀਆਂ ਦਾ’ ਰੱਖਿਆ ਗਿਆ ਹੈ। ਚੋਣ ਪ੍ਰਚਾਰ ਦੌਰਾਨ ਅਰਵਿੰਦ ਕੇਜਰੀਵਾਲ ਪਰਿਵਾਰ ਨਾਲ ਨਹੀਂ ਹੋਣਗੇ। ਇਸ ਦੌਰਾਨ ਕੇਜਰੀਵਾਲ ਚੋਣ ਪ੍ਰਚਾਰ ਲਈ ਗੋਆ ਜਾ ਰਹੇ ਹਨ।

ਜਿਕਰਯੋਗ ਹੈ ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ’ਤੇ ਚੋਣਾਂ ਲੜ ਰਹੀ ਹੈ। ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਸੀਐਮ ਚਿਹਰਾ ਬਣਾਇਆ ਹੈ ਤੇ ਉਨਾਂ ਦੀ ਅਗਵਾਈ ’ਚ ਪਾਰਟੀ ਚੋਣ ਲੜ ਰਹੀ ਹੈ। ਭਗਵੰਤ ਮਾਨ ਵੱਲੋਂ ਪੰਜਾਬ ’ਚ ਥਾਂ-ਥਾਂ ਪਾਰਟੀ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਪੰਜਾਬ ’ਚ 20 ਫਰਵਰੀ ਨੂੰ ਵੋਟਾਂ ਪੈਣਗੀਆਂ ਤੇ 10 ਮਾਰਚ ਨੂੰ ਨਤੀਜਾ ਐਲਾਨਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ