ਦੋਵੇਂ ਸਰਕਾਰਾਂ ਵਧਾਈ ਦੀਆਂ ਪਾਤਰ ਹਨ : ਸਿੱਧੂ
ਕੇਦਰੀ ਮੰਤਰੀ ਤੇ ਕੇਬਿਨਟ ਮੰਤਰੀ ਰਹੇ ਹਾਜਰ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਰਤਾਰਪੁਰ ‘ਚ ਗੁਰੂਦੁਆਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ‘ਚ ਸਥਿੱਤ ਡੇਰਾ ਬਾਬਾ ਨਾਨਕ ਨੂੰ ਜੋੜਨ ਵਾਲੀ ਗਲਿਆਰੇ ਦਾ ਨੀਂਹ ਪੱਥਰ ਰੱਖਿਆ।
ਜਾਣਕਾਰੀ ਅਨੁਸਾਰ ਇਹ ਨੀਹ ਪੱਥਰ ਲਾਹੌਰ ਸ਼ਹਿਰ ਤੋ 115 ਕਿਲੋਮੀਟਰ ਦੀ ਦੂਰੀ ਤੇ ਰੱਖਿਆ ਗਿਆ ਹੈ। ਇਸ ਦੌਰਾਨ ਭਾਰਤ ਵੱਲੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਹਰਸਿਮਰਤ ਕੌਰ ਅਤੇ ਨਵਜੋਤ ਸਿੰਘ ਸਿੱਧੂ ਮੌਜੂਦ ਸਨ ਪਾਕਿਸਤਾਨ ‘ਚ ਹੋਣ ਵਾਲੇ ਸਮਾਰੋਹ ਲਈ ਨਵਜੋਤ ਸਿੰਘ ਸਿੱਧੂ ਮੰਗਲਵਾਰ ਨੂੰ ਹੀ ਪਹੁੰਚ ਚੁੱਕੇ ਸਨ ਭਾਰਤ ਸਰਕਾਰ ਨੇ ਇਸ ਸਮਾਰੋਹ ‘ਚ ਸ਼ਾਮਲ ਹੋਣ ਵਾਸਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਸਿੰਘ ਪੁਰੀ ਨੂੰ ਭੇਜਿਆ ਹੈ,
ਇਸ ਮੌਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਭਾਰਤ-ਪਾਕਿਸਤਾਨ ਦੋਵਾਂ ਵੱਲੋਂ ਗਲਤੀਆਂ ਹੋਈਆਂ ਹਨ, ਜਦੋਂ ਫ੍ਰਾਂਸ ਤੇ ਜਰਮਨੀ ਨਾਲ ਹੈ ਤਾਂ ਅਸੀਂ ਕਿਉਂ ਨਹੀ? ਉਨ੍ਹਾਂ ਕਿਹਾ, ਕੀ ਅਸੀਂ ਆਪਣਾ ਮਸਲਾ ਹੱਲ ਨਹੀਂ ਕਰ ਸਕਦੇ ਕੋਈ ਐਸੀ ਚੀਜ਼ ਨਹੀਂ ਜੋ ਹੱਲ ਨਹੀਂ ਹੋ ਸਕਦੀ, ਇਰਾਦੇ ਵੱਡੇ ਹੋਣੇ ਚਾਹੀਦੇ ਹਨ, ਸੁਪਨੇ ਵੱਡੇ ਹੋਣੇ ਚਾਹੀਦੇ ਹਨ ਇਸ ਮੌਕੇ ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਰਤਾਰਪੁਰ ਕਾਰੀਡੋਰ ਵਾਸਤੇ ਇਮਰਾਨ ਖਾਨ ਦਾ ਧੰਨਵਾਦ ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਰਤਾਰਪੁਰ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦਾ ਸਥਾਨ ਹੈ ਇਸ ਗਲਿਆਰੇ ਨੂੰ 6 ਮਹੀਨੇ ਦੇ ਅੰਦਰ ਤਿਆਰ ਕਰਨ ਦੀ ਉਮੀਦ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ