ਕਸ਼ਮੀਰ ਦੇ ਮੁੱਖ ਧਾਰਮਿਕ ਨੇਤਾ ਮੀਰਵਾਇਜ਼ ਉਮਰ ਫਾਰੂਕ ਨਜ਼ਰਬੰਦ

Srinagar News
ਕਸ਼ਮੀਰ ਦੇ ਮੁੱਖ ਧਾਰਮਿਕ ਨੇਤਾ ਮੀਰਵਾਇਜ਼ ਉਮਰ ਫਾਰੂਕ ਨਜ਼ਰਬੰਦ

ਸ਼੍ਰੀਨਗਰ (ਏਜੰਸੀ)। Srinagar News: ਹੁਰੀਅਤ ਕਾਨਫਰੰਸ ਦੇ ਚੇਅਰਮੈਨ ਤੇ ਕਸ਼ਮੀਰ ਦੇ ਮੁੱਖ ਧਾਰਮਿਕ ਆਗੂ ਮੀਰਵਾਇਜ਼ ਉਮਰ ਫਾਰੂਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਇਤਿਹਾਸਕ ਜਾਮੀਆ ਮਸਜਿਦ ’ਚ ਸ਼ੁੱਕਰਵਾਰ ਦੀ ਨਮਾਜ਼ ਅਦਾ ਕਰਨ ਤੋਂ ਰੋਕਣ ਲਈ ਦੁਬਾਰਾ ਘਰ ’ਚ ਨਜ਼ਰਬੰਦ ਕੀਤਾ ਗਿਆ ਹੈ। ਮੀਰ ਵਾਈਜ਼ ਨੇ ਆਪਣੀ ਘਰ ’ਚ ਨਜ਼ਰਬੰਦੀ ਨੂੰ 13 ਜੁਲਾਈ ਨੂੰ ਮਨਾਏ ਜਾਣ ਵਾਲੇ ‘ਸ਼ਹੀਦ ਦਿਵਸ’ ਨਾਲ ਜੋੜਿਆ ਹੈ। ਧਿਆਨ ਦੇਣ ਯੋਗ ਹੈ ਕਿ ‘ਸ਼ਹੀਦ ਦਿਵਸ’ 13 ਜੁਲਾਈ-1931 ਨੂੰ ਸ੍ਰੀਨਗਰ ਸੈਂਟਰਲ ਜ਼ੇਲ੍ਹ ਦੇ ਬਾਹਰ ਸੁਰੱਖਿਆ ਕਰਮਚਾਰੀਆਂ ਵੱਲੋਂ 22 ਕਸ਼ਮੀਰੀਆਂ ਦੇ ਕਤਲ ਦੀ ਘਟਨਾ ਦੀ ਯਾਦ ’ਚ ਮਨਾਇਆ ਜਾਂਦਾ ਹੈ, ਜਿੱਥੇ ਉਹ ਤਾਨਾਸ਼ਾਹੀ ਸ਼ਾਸਨ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ ਸਨ। Srinagar News

ਇਹ ਖਬਰ ਵੀ ਪੜ੍ਹੋ : Copper Water Benefits: ਬਰਸਾਤ ਦੇ ਮੌਸਮ ’ਚ ਵਰਦਾਨ ਹੈ ‘ਤਾਂਬੇ’ ਦੇ ਭਾਂਡੇ ’ਚ ਰੱਖਿਆ ਪਾਣੀ ਪੀਣਾ

ਸਾਲ 2019 ’ਚ ਧਾਰਾ 370 ਨੂੰ ਰੱਦ ਕਰਨ ਤੋਂ ਪਹਿਲਾਂ, ਇਹ ਦਿਨ ਜੰਮੂ-ਕਸ਼ਮੀਰ ’ਚ ਸਰਕਾਰੀ ਛੁੱਟੀ ਸੀ। ਮੀਰਵਾਇਜ਼ ਨੇ ਅਧਿਕਾਰੀਆਂ ਨੂੰ ਪਾਬੰਦੀ ਹਟਾਉਣ ਤੇ ਲੋਕਾਂ ਨੂੰ 13 ਜੁਲਾਈ ਦੇ ‘ਸ਼ਹੀਦਾਂ’ ਨੂੰ ਸ਼ਾਂਤੀਪੂਰਵਕ ਸ਼ਰਧਾਂਜਲੀ ਦੇਣ ਦੀ ਆਗਿਆ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਉਹ ਆਪਣੀ ਪਰੰਪਰਾ ਅਨੁਸਾਰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ। ਇਸ ਦੌਰਾਨ ਨੈਸ਼ਨਲ ਕਾਨਫਰੰਸ ਦੇ ਬੁਲਾਰੇ ਤੇ ਵਿਧਾਇਕ ਤਨਵੀਰ ਸਾਦਿਕ ਨੇ ਮੀਰਵਾਇਜ਼ ਦੀ ਘਰ ਵਿੱਚ ਨਜ਼ਰਬੰਦੀ ’ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਮੀਰਵਾਇਜ਼ ਉਮਰ ਫਾਰੂਕ ਨੂੰ ਇੱਕ ਵਾਰ ਫਿਰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਧਾਰਮਿਕ ਫਰਜ਼ ਨਿਭਾਉਣ ਤੋਂ ਰੋਕਿਆ ਗਿਆ ਹੈ। Srinagar News