ਕਸ਼ਮੀਰ ’ਤੇ ਪਾਕਿਸਤਾਨ ’ਚ ਮਨਾਇਆ ਜਾਵੇਗਾ ‘ਕਸ਼ਮੀਰੀ ਆਵਰ’ | Kashmiri Hour
ਇਸਲਾਮਾਬਾਦ, (ਏਜੰਸੀ)। ਕਸ਼ਮੀਰ ਮੁੱਦੇ ਨੂੰ ਹਰ ਅੰਤਰਰਾਸ਼ਟਰੀ ਮੰਚ ਤੋਂ ਉਠਾਉਣ ਦੀ ਨਾਕਾਮ ਕੋਸ਼ਿਸ਼ ਤੋਂ ਬਾਅਦ ਹੁਣ ਪਾਕਿਸਤਾਨ ਦੀ ਜਨਤਾ ਇਮਰਾਨ ਖਾਨ ਸਰਕਾਰ ਦੀ ਅਪੀਲ ’ਤੇ ਸ਼ੁੱਕਰਵਾਰ ਨੂੰ ਅੱਧੇ ਘੰਟੇ ਲਈ ਵਿਰੋਧ ਪ੍ਰਦਰਸ਼ਨ ਕਰਨ ਉਤਰੇਗੀ। ਪਾਕਿਸਤਾਨੀ ਫੌਜ ਦੇ ਬੁਲਾਰੇ ਜਨਰਲ ਆਸਿਫ ਗਫੂਰ ਨੇ ਕਿਹਾ ਕਿ ਸਰਕਾਰ ਨੇ 30 ਅਗਸਤ ਨੂੰ ਦੁਪਹਿਰ 12 ਵਜੇ ਤੋਂ ਕਸ਼ਮੀਰੀ ਆਵਰ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਪਾਕਿਸਤਾਨ ਅਤੇ ਕਸ਼ਮੀਰ ਦਾ ਰਾਸ਼ਟਰਗਾਨ ਵਜਾਇਆ ਜਾਵੇਗਾ ਜਿਸ ਦਾ ਪ੍ਰਸ਼ਾਰਨ ਸਾਰੇ ਟੀਵੀ ਚੈਨਲ ਅਤੇ ਰੇਡੀਓ ਤੋਂ ਕੀਤਾ ਜਾਵੇਗਾ। (Kashmiri Hour)
ਇਸ ਦੌਰਾਨ ਨਾ ਸਿਰਫ ਲੋਕ ਆਪਣੇ ਆਪਣੇ ਸਥਾਨਾਂ ’ਤੇ ਖੜੇ ਰਹਿਣਗੇ ਸਗੋਂ ਤਮਾਮ ਆਵਾਜਾਈ ਅਤੇ ਵਾਹਨ ਵੀ ਰੁਕੇ ਰਹਿਣਗੇ। ਪਾਕਿਸਤਾਨ ਦੇ ਰਾਸ਼ਟਰਗਾਨ ਵੱਜਣ ਦੌਰਾਨ ਪੰਜ ਮਿੰਟ ਲਈ ਟੈ੍ਰਫਿਕ ਰੋਕ ਦਿੱਤਾ ਜਾਵੇਗਾ ਅਤੇ ਲੋਕ ਜਿੱਥੇ ਕਿਤੇ ਵੀ ਹੋਣਗੇ, ਉਥੇ ਤਿੰਨ ਮਿੰਟ ਖੜੇ ਹੋ ਕੇ ਕਸ਼ਮੀਰੀਆਂ ਨਾਲ ਇਕਜੁਟਤਾ ਦਿਖਾਉਣਗੇ। ਸ੍ਰੀ ਇਮਰਾਨ ਖਾਨ ਖੁਦ ਆਪਣੇ ਦਫ਼ਤਰ ਦੇ ਬਾਹਰ ਇੱਕ ਪ੍ਰਦਰਸ਼ਨ ਦੀ ਅਗਵਾਈ ਕਰਨਗੇ। ਇਸ ਮੁਹਿੰਮ ਨੂੰ ਪਾਕਿਸਤਾਨ ਦੇ ਫਿਲਮੀ ਅਤੇ ਟੀਵੀ ਸਿਤਾਰਿਆਂ ਅਤੇ ਹੋਰ ਕਲਾਕਾਰਾਂ ਨੇ ਸਮਰਥਨ ਦਿੱਤਾ ਹੈ।