ਕਰਜਈ ਨੇ ਤਾਲਿਬਾਨ ਨਾਲ ਕੰਮ ਕਰਨ ਦੀ ਮੰਗ ਕੀਤੀ

Hamid Karzai Sachkahoon

ਕਰਜਈ ਨੇ ਤਾਲਿਬਾਨ ਨਾਲ ਕੰਮ ਕਰਨ ਦੀ ਮੰਗ ਕੀਤੀ

ਕਾਬੁਲ। ਅਫ਼ਗਾਨੀਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜਈ ਨੇ ਕੌਮਾਂਤਰੀ ਭਾਈਚਾਰੇ ਨੂੰ ਤਾਲਿਬਾਨ ਨਾਲ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ। ਕਰਜਈ ਤੋ ਸੀਐਨਐਨ ਨਾਲ ਇੱਕ ਇੰਟਰਵਿਊ ਦੌਰਾਨ ਪੁੱਛਿਆ ਗਿਆ ਸੀ ਕਿ, ਕੀ ਦੁਨੀਆ ਨੂੰ ਤਾਲਿਬਾਨ ਨਾਲ ਕੰਮ ਕਰਨ ਦੀ ਲੋੜ ਹੈੈ ? ਜਿਸ ਦੇ ਜਵਾਬ ਵਿੱਚ ਉਹਨਾਂ ਕਿਹਾ , ‘‘ਇਹ ਜ਼ਰੂਰਤ ਹੈ।’’

ਉਹਨਾਂ ਨੇ ਕਿਹਾ,‘‘ ਨਿਸ਼ਚਿਤ ਰੂਪ ਵਿੱਚ ਅਜਿਹੇ ਮੌਕੇ ਜ਼ਰੂਰ ਹੋਣਗੇ ਜਿੱਥੇ ਉਹਨਾਂ ( ਅੰਤਰਰਾਸ਼ਟਰੀ ਭਾਈਚਾਰੇ) ਨੂੰ ਜ਼ਮੀਨ ’ਤੇ ਹਕੀਕਤ ’ਚ ਕੰਮ ਕਰਨ ਦੀ ਲੋੜ ਹੋਵੇਗੀ। ਜਮੀਨੀ ਹਕੀਕਤ ਇਹ ਹੈ ਕਿ ਤਾਲਿਬਾਨ ਹੁਣ ਦੇਸ਼ ਵਿੱਚ ਅਸਲ ਤਾਕਤ ਵਿੱਚ ਹੈ। ਇਸ ਲਈ ਉਹਨਾਂ ਨੇ (ਅੰਤਰਰਾਸ਼ਟਰੀ ਭਾਈਚਾਰੇ) ਨੂੰ ਅਫ਼ਗਾਨ ਲੋਕਾਂ ਤੱਕ ਪਹੁੰਚਣ, ਅਫ਼ਗਾਨ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਉਹਨਾਂ (ਤਾਲਿਬਾਨ) ਨਾਲ ਕੰਮ ਕਰਨਾ ਹੋਵੇਗਾ।’’ ਅਫ਼ਗਾਨੀਸਤਾਨ ਵਿੱਚ ਅਮਰੀਕਾ ਅਤੇ ਨਾਟੋ ਦੀ ਫੌਜੀ ਮੌਜ਼ੂਦਗੀ ਦੇ ਸਾਲ ਪੂਰੀ ਤਰ੍ਹਾਂ ਖ਼ਤਮ ਹੋਣ ਤੋਂ ਬਾਅਦ ਅਗਸਤ ਵਿੱਚ ਤਾਲੀਬਾਨ ਨੇ ਅਫ਼ਗਾਨੀਸਤਾਨ ਵਿੱਚ ਸੱਤਾ ’ਤੇ ਕਬਜ਼ਾ ਕਰ ਲਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ