ਕਾਰਗਿਲ: ਸ਼ਾਂਤੀ ਬਹਾਲੀ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ

Kargil, True, Tribute, Martyrs, Tiger Hills, Article

26 ਜੁਲਾਈ 2017, 18ਵਾਂ ਕਾਰਗਿਲ ਵਿਜੈ ਦਿਵਸ, ਉਹ ਦਿਨ ਜਿਸਦਾ ਮੁੱਲ ਬਹਾਦਰਾਂ ਦੇ ਖੂਨ ਨਾਲ ਤਾਰਿਆ ਗਿਆ, ਉਹ ਦਿਨ ਜਦੋਂ ਹਰ ਨਾਗਰਿਕ ਦੀਆਂ ਅੱਖਾਂ ਜਿੱਤ ਦੀ ਖੁਸ਼ੀ ਤੋਂ ਵੱਧ ਸਾਡੇ ਫੌਜੀਆਂ ਦੀ ਸ਼ਹਾਦਤ ਲਈ ਸਨਮਾਣ ‘ਚ ਨਮ ਹੁੰਦੀਆਂ ਹਨ 1999 ਤੋਂ ਬਾਦ ਭਾਰਤੀ ਇਤਿਹਾਸ ‘ਚ ਜੁਲਾਈ ਦਾ ਮਹੀਨਾ ਹਿੰਦੁਸਤਾਨੀਆਂ ਲਈ ਇੱਕ ਮਹੀਨਾ ਹੀ ਨਹੀਂ ਰਿਹਾ, ਸਗੋਂ ਇਸ ਮਹੀਨੇ ਦੀ 26 ਤਾਰੀਖ ਕਦੇ ਇਕੱਲੀ ਨਹੀਂ ਆਈ 26 ਜੁਲਾਈ ਦੀ ਤਾਰੀਖ ਆਪਣੇ ਨਾਲ ਹਮੇਸ਼ਾ ਭਾਵਨਾਵਾਂ ਦਾ ਸੈਲਾਬ ਲੈ ਕੇ ਆਉਂਦੀ ਹੈ

‘ਗਰਵ’ ਦਾ ਭਾਵ ਉਸ ਜਿੱਤ ‘ਤੇ ਜੋ ਸਾਡੀਆਂ ਫੌਜਾਂ ਨੇ ਹਾਸਲ ਕੀਤੀ ਸੀ, ਸ਼ਰਧਾ ਦਾ ਭਾਵ ਉਨ੍ਹਾਂ ਅਮਰ ਸ਼ਹੀਦਾਂ ਲਈ, ਜਿਨ੍ਹਾਂ ਨੇ ਤਿਰੰਗੇ ਦੀ ਸ਼ਾਨ ਲਈ ਹੱਸ ਕੇ ਜਾਨਾਂ ਵਾਰ ਦਿੱਤੀਆਂ ਰੋਹ ਦਾ ਭਾਵ ਉਸ ਦੁਸ਼ਮਣ ਲਈ ਜੋ ਅਨੇਕਾਂ ਸਮਝੌਤਿਆਂ ਦੇ ਬਾਵਜ਼ੂਦ 1947 ਤੋਂ ਅੱਜ ਤੱਕ ਤਿੰਨ ਵਾਰ ਸਾਡੀ ਪਿੱਠ ‘ਚ ਛੁਰਾ ਮਾਰ ਚੁੱਕਾ ਹੈ ਕਰੋਧ ਤੋਂ ਭਾਵ ਉਸ ਸਵਾਰਥੀ ਰਾਜਨੀਤੀ, ਸੱਤਾ ਅਤੇ ਸਿਸਟਮ ਲਈ ਜਿਸਦਾ ਖੂਨ ਆਪਣੇ ਹੀ ਦੇਸ਼ ਦੇ ਜਵਾਨ ਪੁੱਤਾਂ ਦੀ ਬਲੀ ਦੇ ਬਾਵਜ਼ੂਦ ਉਬਾਲੇ ਨਹੀਂ ਖਾਂਦਾ ਕਿ ਇਸ ਸਮੱਸਿਆ ਦਾ ਕੋਈ ਕੱਢ ਸਕਣ ਬੇਬਸੀ ਦਾ ਭਾਵ ਉਨ੍ਹਾਂ ਅਨੇਕਾਂ ਜਵਾਬ ਦੀ ਉਡੀਕ ‘ਚ ਮੂੰਹ ਅੱਡੀ ਖੜ੍ਹੇ ਸਵਾਲਾਂ ਨਾਲ ਧੜਕਦੇ ਦਿਲਾਂ ਲਈ ਕਿ ਕਿਉਂ ਅੱਜ ਤੱਕ ਆਪਣੀਆਂ ਸਰਹੱਦਾਂ ਅਤੇ ਆਪਣੇ ਫੌਜੀਆਂ ਦੀ ਰੱਖਿਆ ਕਰਨ ‘ਚ ਸਮਰੱਥ ਨਹੀਂ ਹੋ ਸਕੇ?

ਉਸ ਮਾਂ ਦੇ ਸਾਹਮਣੇ ਲਾਚਾਰ ਹੋਣ ਦਾ ਭਾਵ, ਜਿਸਨੇ ਆਪਣੇ ਜਵਾਨ ਪੁੱਤ ਨੂੰ ਤਿਰੰਗੇ ‘ਚ ਲਿਪਟਿਆ ਦੇਖ ਕੇ ਵੀ ਹੰਝੂ ਰੋਕ ਲਏ, ਕਿਉਂਕਿ ਉਸਨੂੰ ਆਪਣੇ ਪੁੱਤ ‘ਤੇ ਮਾਣ ਸੀ ਕਿ ਉਹ ਅਮਰ ਹੋ ਗਿਆ ਉਸ ਬਾਪ ਲਈ ਚੁੱਪ ਅਤੇ ਦੁਖਦ ਭਾਵ, ਜੋ ਆਪਣੇ ਅੰਦਰ ਦੇ ਖਲਾਅ ਨੂੰ ਲਗਾਤਾਰ ਦੇਸ਼ ਦੇ ਮਾਣ ਅਤੇ ਸਨਮਾਣ ਨਾਲ ਭਰਨ ਦੀ ਕੋਸ਼ਿਸ਼ ਕਰਦਾ ਹੈ ਉਸ ਪਤਨੀ ਤੋਂ ਮਾਫ਼ੀ ਦਾ ਭਾਵ, ਜਿਸ ਨੇ ਆਪਣੇ ਘੁੰਡ ਅੰਦਰ ਲੁਕੀਆਂ ਹੰਝੂਆਂ ਨਾਲ ਭਿੱਜੀਆਂ ਅੱਖਾਂ ਨਾਲ ਅੱਖ ਮਿਲਾਉਣ ਦੀ ਹਿੰਮਤ ਅੱਜ ਤੱਕ ਕਿਸੇ ਵੀ ਬਹਾਦਰ ਅੰਦਰ ਨਹੀਂ

26 ਜੁਲਾਈ ਆਪਣੇ ਨਾਲ ਯਾਦਾਂ ਲੈ ਕੇ ਆਉਂਦੀ ਹੈ ਟਾਈਗਰ ਹਿੱਲ, ਤੋਲੋਲਿੰਗ ਪਿੰਪਲ ਕੰਪਲੈਕਸ ਵਰਗੀਆਂ ਪਹਾੜੀਆਂ ਦੀਆਂ ਕੰਨਾਂ ‘ਚ ਗੂੰਜਦੇ ਕੈਪਟਨ ਸੌਰਭ ਕਾਲੀਆ, ਬਿਕਰਮ ਬੱਤਰਾ, ਮਨੋਜ ਪਾਂਡੇ, ਸੰਜੇ ਕੁਮਾਰ ਵਰਗੇ ਨਾਂਅ, ਜਿਨ੍ਹਾਂ ਦੇ ਬਲੀਦਾਨ ਅੱਗੇ ਨੱਤਮਸਤਕ ਹੈ ਇਹ ਦੇਸ਼ 12 ਮਈ 1999 ਨੂੰ ਇੱਕ ਵਾਰ ਫ਼ਿਰ ਉਹ ਹੋਇਆ, ਜਿਸ ਦੀ ਆਸ ਨਹੀਂ ਸੀ ਦੁਨੀਆ ਦੇ ਸਭ ਤੋਂ ਉੱਚੇ ਯੁੱਧ ਖੇਤਰਾਂ ‘ਚ ਲੜੀ ਗਈ

ਉਹ ਜੰਗ, 160 ਕਿਲੋਮੀਟਰ ਦੇ ਕਾਰਗਿਲ ਖੇਤਰ ਐਲਓਸੀ ‘ਤੇ ਲੜਿਆ ਗਿਆ ਸੀ 30000 ਭਾਰਤੀ ਫੌਜੀਆਂ ਨੇ ਦੁਸ਼ਮਣ ਦੀਆਂ ਫੌਜਾਂ ਨਾਲ ਲੋਹਾ ਲਿਆ ਇਸ ਭਿਆਨਕ ਜੰਗ ਵਿੱਚ 527 ਫ਼ੌਜੀ ਤੇ ਫੌਜੀ ਅਧਿਕਾਰੀ ਸ਼ਹੀਦ ਹੋਏ, 1363 ਤੋਂ ਜ਼ਿਆਦਾ ਜ਼ਖ਼ਮੀ ਹੋਏ, 18000 ਉੱਚੀ ਪਹਾੜੀ ‘ਤੇ 76 ਦਿਨਾਂ ਤੱਕ ਚੱਲਿਆ ਇਹ ਯੁੱਧ ਭਾਵੇਂ  26 ਜੁਲਾਈ 1999 ਨੂੰ ਭਾਰਤ ਦੀ ਜਿੱਤ ਦੇ ਐਲਾਨ ਨਾਲ ਖਤਮ ਹੋ ਗਿਆ, ਪਰੰਤੂ ਪੂਰਾ ਦੇਸ਼ ਉਨ੍ਹਾਂ ਬਹਾਦਰਾਂ ਦਾ ਸਦਾ ਲਈ ਕਰਜਾਈ ਹੋ ਗਿਆ, ਜਿਨ੍ਹਾਂ ‘ਚੋਂ ਜ਼ਿਆਦਾਤਰ ਅਜੇ 30 ਸਾਲਾਂ ਦੇ ਵੀ ਨਹੀਂ ਹੋਏ ਸਨ

”ਮੈਂ ਜਾਂ ਤਾਂ ਜਿੱਤ ਤੋਂ ਬਾਦ ਭਾਰਤ ਦਾ ਤਿਰੰਗਾ ਲੈ ਕੇ ਆਊਂਗਾ ਜਾਂ ਫ਼ਿਰ ਤਿਰੰਗੇ ਲਿਪਟਿਆ ਆਊਂਗਾ ” ਸ਼ਹੀਦ ਕੈਪਟਨ ਬਿਕਰਮ ਬੱਤਰਾ ਦੇ ਇਹ ਸ਼ਬਦ ਇਸ ਦੇਸ਼ ਦੇ ਹਰ ਨੌਜਵਾਨ ਲਈ ਪ੍ਰੇਰਨਾਸਰੋਤ ਹੈ ਕਾਰਗਿਲ ਦਾ ਪੁਆਇੰਟ 4875 ਹੁਣ ਕੈਪਟਨ ਬਿਕਰਮ ਬੱਤਰਾ ਟੌਪ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਜੋ ਕਿ ਉਨ੍ਹਾਂ ਦੀ ਬੇਜੋੜ ਬਹਾਦਰੀ ਦੀ ਬਾਤ ਪਾਉਂਦਾ ਹੈ ਅਤੇ 76 ਦਿਨਾਂ ਦੇ ਸੰਘਰਸ਼ ਤੋਂ ਬਾਦ ਤਿਰੰਗਾ ਕਾਰਗਿਲ ਦੀ ਸਭ ਤੋਂ ਉੱਚੀ ਚੋਟੀ ‘ਤੇ ਲਹਿਰਾਇਆ ਗਿਆ ਸੀ, ਉਹ ਅਜਿਹੇ ਹੀ ਅਨੇਕ ਨਾਵਾਂ ਦੀ ਜੇਤੂ ਇਬਾਰਤ ਹੈ..

ਸੁਤੰਤਰਤਾ ਦਾ ਜਸ਼ਨ, ਉਹ ਪਲ ਲੈ ਕੇ ਆਉਂਦਾ ਹੈ, ਜਿਨ੍ਹਾਂ ‘ਚ ਕੁਝ ਗੁਆ ਦੇਣ ਤੋਂ ਪੈਦਾ ਹੋਏ ਖਲਾਅ ਦਾ ਅਹਿਸਾਸ ਵੀ ਹੁੰਦਾ ਹੈ, ਪਰੰਤੂ ਇਸ ਜਿੱਤ ਤੋਂ 18 ਸਾਲ ਬਾਦ ਅੱਜ ਫੇਰ ਕਸ਼ਮੀਰ ਅਣਐਲਾਨੇ ਯੁੱਧ ਦੀ ਅੱਗ ਵਿੱਚ ਧੁਖ਼ ਰਿਹਾ ਹੈ ਅੱਜ ਵੀ ਕਦੇ ਸਾਡੇ ਫੌਜੀ ਸਰਹੱਦ ‘ਤੇ ਅਤੇ ਕਦੇ ਕਸ਼ਮੀਰ ਦੀਆਂ ਵਾਦੀਆਂ ‘ਚ ਦੁਸ਼ਮਣ ਦੀਆਂ ਜ਼ਿਆਦਤੀਆਂ ਦੇ ਸ਼ਿਕਾਰ ਹੋ ਰਹੇ ਹਨ ਯੁੱਧ ‘ਚ ਦੇਸ਼ ਦੀ ਆਨ-ਬਾਨ ਅਤੇ ਸ਼ਾਨ ਲਈ ਸ਼ਹਾਦਤ ਹਾਸਲ ਕਰਨਾ  ਇੱਕ ਫੌਜੀ ਲਈ ਮਾਣ ਵਾਲੀ ਗੱਲ ਹੈ, ਪਰੰਤੂ ਬਿਨਾ ਯੁੱਧ ਤੋਂ ਕਦੇ ਸੁੱਤੇ ਹੋਏ ਫੌਜੀਆਂ ਦੇ ਕੈਂਪ ‘ਤੇ ਹਮਲਾ , ਤਾਂ ਕਦੇ ਅੱਤਵਾਦੀਆਂ ਨਾਲ ਟੱਕਰ ਦੌਰਾਨ ਆਪਣੇ ਹੀ ਦੇਸ਼ ਵਾਸੀਆਂ ਵੱਲੋਂ ਕੀਤੀ ਪੱਥਰਬਾਜ਼ੀ ਦਾ ਸ਼ਿਕਾਰ ਹੋਣਾ ਕਿੱਥੋਂ ਤੱਕ ਜਾਇਜ਼ ਹੈ?

ਮੌਜ਼ੂਦਾ ਘਟਨਾਚੱਕਰ ਅੰਦਰ ਜੰਮੂ-ਕਸ਼ਮੀਰ ਪੁਲਿਸ ਦੇ ਡੀਐਸਪੀ ਮੁਹੰਮਦ ਅਯੂਬ ਪੰਡਤ ਨੂੰ ਸ਼ਬ-ਏ-ਕਦਰ  ਦੇ ਜਲੂਸ ਦੌਰਾਨ ਭੀੜ ਨੇ ਕਤਲ ਕਰ ਦਿੱਤਾ ਇਸ ਤੋਂ ਪਹਿਲਾਂ 10 ਮਈ 2017 ਨੂੰ ਸਿਰਫ਼ 23 ਸਾਲਾਂ ਦੇ ਆਰਮੀ ਲੈਫਟੀਨੈਂਟ ਉਮਰ ਫੈਆਜ ਦਾ ਸ਼ੋਪੀਆਂ ‘ਚ ਅੱਤਵਾਦੀਆਂ ਵੱਲੋਂ ਕਤਲ ਕਰ ਦਿੱਤਾ ਜਦੋਂ ਉਹ ਛੁੱਟੀਆਂ ‘ਚ ਆਪਣੇ ਘਰ ਆਏ ਸਨ ਅਤੇ ਉਹ ਅਜੇ 6 ਮਹੀਨੇ ਪਹਿਲਾਂ ਹੀ ਫੌਜ ਵਿੱਚ ਭਰਤੀ ਹੋਏ ਸਨ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਪੂਰੇ  ਦੇਸ਼ ‘ਚ ਰੋਹ ਹੈ

ਸਾਡੇ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੇ ਫੌਜੀਆਂ ਦੀ ਹੈ, ਜਿਸ ਨੂੰ ਉਹ ਤਨਦੇਹੀ ਨਾਲ ਨਿਭਾਉਂਦੇ ਵੀ ਹਨ, ਪਰੰਤੂ ਸਾਡੇ ਫੌਜੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਸਰਕਾਰ ਦੀ ਹੈ  ਸਾਡੀਆਂ ਸਰਕਾਰਾਂ ਭਾਵੇਂ ਕੇਂਦਰ ਸਰਕਾਰ ਹੋਵੇ, ਭਾਵੇਂ ਸੂਬਾ ਸਰਕਾਰਾਂ , ਕੀ ਉਹ ਆਪਣੀ ਜ਼ਿੰਮੇਵਾਰੀ ਨਿਭਾ ਰਹੀਆਂ ਹਨ? ਜੇਕਰ ਹਾਂ ਤਾਂ ਸਾਡੇ ਫੌਜੀ ਦੇਸ਼ ਦੀਆਂ ਸਰਹੱਦਾਂ ਅੰਦਰ ਹੀ ਸ਼ਹੀਦ ਕਿਉਂ ਹੋ ਰਹੇ ਹਨ? ਕੀ ਸਰਕਾਰ ਦੀ ਜ਼ਿੰਮੇਵਾਰੀ ਬਹਾਦਰ ਫੌਜੀਆਂ ਦੇ ਸ਼ਹੀਦੇ ਹੋਣ ‘ਤੇ ਭਾਸ਼ਣ ਦੌਰਾਨ ਦੁੱਖ ਪ੍ਰਗਟ ਕਰ ਦੇਣਾ ਅਤੇ ਪੀੜਤ ਪਰਿਵਾਰ ਨੂੰ ਮੁਆਵਜ਼ਾ  ਦੇਣ ਨਾਲ ਹੀ ਪੂਰੀ ਹੋ ਜਾਂਦੀ ਹੈ? ਕਦੋਂ ਤੱਕ ਬੇਕਸੂਰ ਲੋਕਾਂ ਦੀ ਬਲੀ ਲਈ ਜਾਂਦੀ ਰਹੇਗੀ?

ਸਮਾਂ ਆ ਗਿਆ ਹੈ ਕਿ ਕਸ਼ਮੀਰ ‘ਚ ਚੱਲ ਰਹੇ ਅਣ ਐਲਾਨੇ ਯੁੱਧ ਦਾ ਅੰਤ ਹੋਵੇ ਵਰ੍ਹਿਆਂ ਤੋਂ ਧੁਖ਼ਦੇ ਕਸ਼ਮੀਰ ਨੂੰ ਹੁਣ ਇੱਕ ਸਥਾਈ ਹੱਲ ਦੁਆਰਾ ਸ਼ਾਂਤੀ ਦੀ ਤਲਾਸ਼ ਹੈ ਜਿਸ ਦਿਨ ਕਸ਼ਮੀਰ ਵਾਦੀਆਂ ਦੁਬਾਰਾ ਕੇਸਰ ਦੀ ਖੇਤੀ ਨਾਲ ਲਹਿਰਾਉਣਗੀਆਂ , ਉਸ ਦਿਨ ਕਸ਼ਮੀਰ ਦੇ ਬੱਚਿਆਂ ਦੇ ਹੱਥਾਂ ‘ਚ ਪੱਥਰ ਨਹੀਂ ਲੈਪਟੌਪ ਹੋਣਗੇ ਤੇ  ਕਸ਼ਮੀਰੀ ਨੌਜਵਾਨ ਉਥੋਂ ਦੇ ਸੈਰ ਸਪਾਟਾ ਉਦਯੋਗ ਨੂੰ ਮਜ਼ਬੂਤ ਕਰਨ ‘ਚ ਆਪਣਾ ਯੋਗਦਾਨ ਪਾ ਕੇ ਖੁਦ ਦੇਸ਼ ਦੀ ਮੁੱਖ ਧਾਰਾ ਨਾਲ ਜੁੜੇਗਾ, ਉਸ ਦਿਨ ਕਾਰਗਿਲ ਦੇ ਸ਼ਹੀਦਾਂ ਨੂੰ ਸਾਡੇ ਦੇਸ਼ ਵੱਲੋਂ ਸੱਚੀ ਸ਼ਰਧਾਂਜਲੀ ਹੋਵੇਗੀ

ਡਾ. ਨੀਲਮ ਮਹਿੰਦਰ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।