ਫੋਟੋ ਖਿਚਵਾਉਣ ਤੋਂ ਕਰੀਨਾ ਨੇ ਕੀਤਾ ਇਨਕਾਰ, ਜਾਣਦੇ ਆਂ ਕਿਉਂ…?

Kareena, Refuses,  Take Photograph

ਵਾਲਾਂ ਨੂੰ ਲੱਗਿਆ ਤੇਲ ਬਣਿਆ ਅੜਿੱਕਾ

ਮੁੰਬਈ (ਏਜੰਸੀ)। ਹਾਲ ਹੀ ‘ਚ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ, ਪਤੀ ਸੈਫ ਅਲੀ ਖਾਨ ਅਤੇ ਬੇਟੇ ਤੈਮੂਰ ਅਲੀ ਖਾਨ ਨਾਲ ਲੰਡਨ ‘ਚ ਛੁੱਟੀਆਂ ਮਨਾ ਕੇ ਵਾਪਸ ਆਈ ਹੈ। ਛੁੱਟੀਆਂ ਤੋਂ ਵਾਪਸ ਆਉਂਦੇ ਹੀ ਕਰੀਨਾ ਕਪੂਰ ਮੁੜ ਕੰਮ ‘ਚ ਜੁੱਟ ਗਈ ਹੈ। ਕਰੀਨਾ ਕਪੂਰ ਮਿਸ ਇੰਡਿਆ 2018 ਦੇ ਫਿਨਾਲੇ ‘ਚ ਆਪਣੀ ਫਿਲਮ ‘ਵੀਰੇ ਦੀ ਵੈਡਿੰਗ’ ਦੇ ਗੀਤ ‘ਤਰੀਫਾਂ’ ‘ਤੇ ਪਰਫਾਰਮ ਕਰਨ ਜਾ ਰਹੀ ਹੈ। ਇਸ ਲਈ ਕਰੀਨਾ ਰੱਜ ਕੇ ਰਿਹਰਸਲ ਵੀ ਕਰ ਰਹੀ ਹੈ ਅਤੇ ਉਨ੍ਹਾਂ ਦੀਆਂ ਵੀਡੀਓਜ਼ ਵੀ ਖੂਬ ਵਾਇਰਲ ਹੋ ਰਹੀਆਂ ਹਨ ਪਰ ਕਰੀਨਾ ਕਪੂਰ ਦੀ ਇਕ ਬਹੁਤ ਹੀ ਦਿਲਸਚਪ ਵੀਡੀਓ ਵਾਇਰਲ ਹੋਈ ਹੈ, ਜਿਸ ‘ਚ ਉਹ ਫੋਟੋਗਰਾਫਰਜ਼ ਤੋਂ ਬਚਦੀ ਨਜ਼ਰ ਆ ਰਹੀ ਹੈ।

ਇਸ ਵੀਡੀਓ ‘ਚ ਫੋਟੋਗਰਾਫਰ ਕਰੀਨਾ ਕਪੂਰ ਨੂੰ ਕਹਿੰਦੀ ਹੈ ਕਿ ਇਕ ਗਰੁੱਪ ਫੋਟੋ ਹੋ ਜਾਵੇ ਪਰ ਕਰੀਨਾ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਮੈਂ ਵਾਲਾਂ ‘ਚ ਤੇਲ ਲਾਇਆ ਹੋਇਆ ਹੈ। ਹਾਲਾਂਕਿ ਫੋਟੋਗਰਾਫਰਜ਼ ਨੇ ਕਿਹਾ ਕਿ ਤੁਸੀਂ ਚੰਗੇ ਲੱਗ ਰਹੇ ਹੋ ਪਰ ਕਰੀਨਾ ਕਪੂਰ ਸਿੱਧੀ ਆਪਣੀ ਕਾਰ ‘ਚ ਬੈਠ ਗਈ। ਜ਼ਿਕਰਯੋਗ ਹੈ ਕਿ ਕਰੀਨਾ ਕਪੂਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਲੰਡਨ ਦੀਆਂ ਵੀਡੀਓਜ਼ ਅਤੇ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਸਨ।

LEAVE A REPLY

Please enter your comment!
Please enter your name here