ਟਵਿੱਟਰ ਉੱਤੇ ਆਏ ਕਪਿਲ ਸ਼ਰਮਾ ਨੇ ਲਾਈਫਸਟਾਈਲ ਬਦਲਣ ਦੀ ਕਹੀ ਗੱਲ

Kapil Sharma, Came to Twitter

ਮੁੰਬਈ  (ਏਜੰਸੀ)। ਕਾਮੇਡੀਅਨ ਕਪਿਲ ਸ਼ਰਮਾ ਪਿਛਲੇ ਕਾਫੀ ਸਮੇਂ ਤੋਂ ਜਦੋਂ ਵੀ ਚਰਚਾ ‘ਚ ਆਉਂਦੇ ਹਨ ਤਾਂ ਕਿਸੇ ਨਾ ਕਿਸੇ ਗਲਤ ਖਬਰ ਨਾਲ ਆਉਂਦੇ ਹਨ। ਕਦੇ ਕਾਮੇਡੀ ਸਰਕਸ ਨਾਲ ਦਰਸ਼ਕਾਂ ਨੂੰ ਹਸਾਉਣ ਵਾਲੇ ਕਪਿਲ ਸ਼ਰਮਾ ਨੇ ਦੇਸ਼ ਦੇ ਲੋਕਾਂ ਵਿਚਾਲੇ ਆਪਣੀ ਇਕ ਖਾਸ ਜਗ੍ਹਾ ਬਣਾਈ ਪਰ ਪਿਛਲੇ ਕਾਫੀ ਸਮੇਂ ਤੋਂ ਉਹ ਛੋਟੇ ਪਰਦੇ ਤੋਂ ਗਾਇਬ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਵੀਰਵਾਰ ਨੂੰ ਟਵਿਟਰ ‘ਤੇ ਵਾਪਸੀ ਕੀਤੀ। ਕਪਿਲ ਨੇ ਇਸ ਦੌਰਾਨ ਆਪਣੇ ਕੁਝ ਫੈਨਜ਼ ਨਾਲ ਗੱਲ ਵੀ ਕੀਤੀ ਤੇ ਦੱਸਿਆ ਕਿ ਫਿਲਹਾਲ ਉਹ ਆਪਣੇ ਲਾਈਫਸਟਾਈਲ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ।

ਕਪਿਲ ਸ਼ਰਮਾ ਨੇ ਆਪਣੇ ਦੋਸਤ ਡਾ. ਜ਼ਿਊਸ ਤੇ ਜ਼ੋਰਾ ਰੰਧਾਵਾ ਦੇ ਨਵੇਂ ਗੀਤ ‘ਠਾ ਠਾ’ ਨੂੰ ਪ੍ਰਮੋਟ ਕਰਦਿਆਂ ਟਵਿਟਰ ‘ਤੇ ਵੀਰਵਾਰ ਨੂੰ ਵਾਪਸੀ ਕੀਤੀ ਸੀ। ਹਾਲਾਂਕਿ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਕਿਹਾ ਸੀ ਕਿ ਉਹ ਰਾਤ 11 ਵਜੇ ਫੈਨਜ਼ ਨਾਲ ਗੱਲ ਕਰਨਗੇ ਤੇ ਆਪਣੀ ਗੱਲ ‘ਤੇ ਰਹਿੰਦਿਆਂ ਉਨ੍ਹਾਂ ਨੇ 11 ਵਜੇ ਫੈਨਜ਼ ਨਾਲ ਗੱਲਬਾਤ ਕੀਤੀ। ਕਪਿਲ ਦੇ ਇਕ ਫੈਨ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਕਾਫੀ ਮਿਸ ਕਰਦੇ ਹਨ ਤੇ ਉਨ੍ਹਾਂ ਦੇ ਸ਼ੋਅ ਕਾਮੇਡੀ ਸਰਕਸ ਦੇ ਪੁਰਾਣੇ ਐਪੀਸੋਡ ਦੇਖਦਾ ਹੈ। ਇਸ ‘ਤੇ ਜਵਾਬ ਦਿੰਦਿਆਂ ਕਪਿਲ ਨੇ ਕਿਹਾ, ‘ਕੋਈ ਗੱਲ ਨਹੀਂ… ਮੈਂ ਛੇਤੀ ਹੀ ਕੁਝ ਨਵਾਂ ਲੈ ਕੇ ਆਉਣ ਵਾਲਾ ਹਾਂ।’

ਪਿਛਲੇ ਕਾਫੀ ਸਮੇਂ ਤੋਂ ਲਾਈਮਲਾਈਟ ਤੋਂ ਦੂਰ ਰਹਿ ਰਹੇ ਕਪਿਲ ਨੇ ਆਪਣੇ ਬਾਰੇ ਲੋਕਾਂ ਨੂੰ ਜਵਾਬ ਦਿੰਦਿਆਂ ਦੱਸਿਆ ਕਿ ਉਹ ਫਿਲਹਾਲ ਘੁੰਮ ਰਹੇ ਹਨ ਤੇ ਪਹਿਲਾਂ ਨਾਲੋਂ ਥੋੜ੍ਹੇ ਮੋਟੇ ਹੋ ਗਏ ਹਨ। ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਉਹ ਮੁੜ ਫਿੱਟ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕਪਿਲ ਨੇ ਮਾਰਚ ‘ਚ ਆਪਣੇ ਨਵੇਂ ਸ਼ੋਅ ਨਾਲ ਵਾਪਸੀ ਕੀਤੀ ਸੀ ਪਰ ਕੁਝ ਕਾਰਨਾਂ ਦੇ ਚਲਦਿਆਂ ਉਨ੍ਹਾਂ ਦੇ ਇਸ ਸ਼ੋਅ ਨੂੰ ਵਿਚਾਲੇ ਹੀ ਬੰਦ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਕਪਿਲ ਇਕ ਵਾਰ ਮੁੜ ਲਾਈਮਲਾਈਟ ਤੋਂ ਦੂਰ ਹੋ ਗਏ ਤੇ ਵਾਪਸੀ ਕਰਨ ਤੋਂ ਪਹਿਲਾਂ ਖੁਦ ਨੂੰ ਸਮਾਂ ਦੇਣਾ ਚਾਹੁੰਦੇ ਹਨ।

LEAVE A REPLY

Please enter your comment!
Please enter your name here