Kanishk Chauhan: ਸਰਸਾ (ਸੱਚ ਕਹੂੰ/ਸੁਨੀਲ ਬਜਾਜ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਮਤ ਨਾਲ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਅਤੇ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਉੱਭਰਦੇ ਨੌਜਵਾਨ ਕ੍ਰਿਕੇਟਰ ਕਨਿਸ਼ਕ ਚੌਹਾਨ ਨੂੰ ਦੱਖਣੀ ਅਫਰੀਕਾ ਦੌਰੇ ਅਤੇ ਭਾਰਤ ਦੀ ਅੰਡਰ-19 ਟੀ-20 ਵਿਸ਼ਵ ਕੱਪ ਟੀਮ ਲਈ ਚੁਣਿਆ ਗਿਆ ਹੈ।
ਕਨਿਸ਼ਕ ਨੇ ਦੱਸਿਆ ਕਿ ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਦਾ ਕਮਾਲ ਹੈ ਉਨ੍ਹਾਂ ਨੇ ਹੀ ਸਾਨੂੰ ਸਮੇਂ-ਸਮੇਂ ’ਤੇ ਕ੍ਰਿਕਟ ਦੀਆਂ ਬਰੀਕੀਆਂ ਸਿਖਾਈਆਂ। ਇਸ ਦੀ ਬਦੌਲਤ ਅੱਜ ਮੈਨੂੰ ਭਾਰਤ ਦੀ ਟੀ-20 ਵਿਸ਼ਵ ਕੱਪ ਟੀਮ ਵਿੱਚ ਚੁਣਿਆ ਗਿਆ ਹੈ। Kanishk Chauhan
ਨੌਜਵਾਨ ਖਿਡਾਰੀ ਦੀ ਇਸ ਵੱਡੀ ਸ਼ਾਨਦਾਰ ਪ੍ਰਾਪਤੀ ’ਤੇ ਸ਼ਾਹ ਸਤਿਨਾਮ ਜੀ ਵਿੱਦਿਅਕ ਸੰਸਥਾਵਾਂ ਦੇ ਪ੍ਰਸ਼ਾਸਕ ਚਰਨਜੀਤ ਸਿੰਘ, ਸਪੋਰਟਸ ਐੱਚਓਡੀ ਡਾ. ਨਵਜੀਤ ਸਿੰਘ ਭੁੱਲਰ, ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਪ੍ਰਿੰਸੀਪਲ ਡਾ. ਦਿਲਾਵਰ ਸਿੰਘ, ਸਕੂਲ ਪ੍ਰਿੰਸੀਪਲ ਆਰ.ਕੇ. ਧਵਨ ਇੰਸਾਂ, ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ, ਸਰਸਾ ਟੀਮ ਦੇ ਕੋਚ ਜਸਕਰਨ ਸਿੰਘ ਸਿੱਧੂ, ਹਰਿਆਣਾ ਕ੍ਰਿਕਟ ਐਸੋਸੀਏਸ਼ਨ ਦੇ ਮੁਖੀ ਅਨਿਰੁਧ ਚੌਧਰੀ ਅਤੇ ਸਰਸਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਡਾ. ਵੇਦ ਬੈਨੀਵਾਲ ਨੇ ਵਧਾਈ ਦਿੱਤੀ।
Read Also : ਅਸਟਰੇਲੀਆ ’ਚ 18 ਮੈਚਾਂ ਬਾਅਦ ਅੰਗਰੇਜ਼ਾਂ ਦੀ ਜਿੱਤ, ਚੌਥੇ ਟੈਸਟ ’ਚ ਕੰਗਾਰੂਆਂ ਨੂੰ ਹਰਾਇਆ
ਜਾਣਕਾਰੀ ਦਿੰਦੇ ਹੋਏ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ, ਸਰਸਾ ਟੀਮ ਦੇ ਕੋਚ ਜਸਕਰਨ ਸਿੰਘ ਸਿੱਧੂ ਨੇ ਦੱਸਿਆ ਕਿ ਬੀਸੀਸੀਆਈ ਜੂਨੀਅਰ ਚੋਣ ਕਮੇਟੀ ਨੇ ਦੱਖਣੀ ਅਫਰੀਕਾ ਦੌਰੇ ਅਤੇ ਅੰਡਰ-19 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਹ ਵਿਸ਼ਵ ਕੱਪ 15 ਜਨਵਰੀ ਤੋਂ 6 ਫਰਵਰੀ ਦੇ ਵਿਚਕਾਰ ਜ਼ਿੰਬਾਬਵੇ ਅਤੇ ਨਾਮੀਬੀਆ ਵਿੱਚ ਖੇਡਿਆ ਜਾਣਾ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਦੱਖਣੀ ਅਫਰੀਕਾ ਵਿਰੁੱਧ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਖੇਡੇਗੀ। ਦੋਵਾਂ ਲੜੀਆਂ ਲਈ ਟੀਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਨਿਸ਼ਕ ਚੌਹਾਨ ਮੌਜ਼ੂਦਾ ਸਮੇਂ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ, ਸਰਸਾ ਵਿੱਚ ਬੀਏ ਤੀਜੇ ਸਾਲ ਦਾ ਵਿਦਿਆਰਥੀ ਹੈ ਅਤੇ ਪਿਛਲੇ 10 ਸਾਲਾਂ ਤੋਂ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ, ਸਰਸਾ ਵਿੱਚ ਖੇਡ ਰਿਹਾ ਹੈ।
ਅੰਡਰ-19 ਵਿਸ਼ਵ ਕੱਪ ਲਈ ਭਾਰਤੀ ਟੀਮ
ਆਯੂਸ਼ ਮਹਾਤਰੇ (ਕਪਤਾਨ), ਵਿਹਾਨ ਮਲਹੋਤਰਾ (ਉਪ-ਕਪਤਾਨ), ਕਨਿਸ਼ਕ ਚੌਹਾਨ, ਵੈਭਵ ਸੂਰਿਆਵੰਸ਼ੀ, ਆਰੋਨ ਜਾਰਜ, ਵੇਦਾਂਤ ਤ੍ਰਿਵੇਦੀ, ਅਭਿਗਿਆਨ ਕੁੰਡੂ (ਵਿਕਟਕੀਪਰ), ਹਰਵੰਸ਼ ਸਿੰਘ (ਵਿਕਟਕੀਪਰ), ਆਰਐੱਸ ਅੰਬਰੀਸ਼, ਖਿਲਨ ਏ ਪਟੇਲ, ਮੁਹੰਮਦ ਐਨਾਨ, ਹੇਨਿਲ ਪਟੇਲ, ਡੀ. ਦੀਪੇਸ਼, ਕਿਸ਼ਨ ਕੁਮਾਰ ਸਿੰਘ, ਊਧਵ ਮੋਹਨ।
ਦੱਖਣੀ ਅਫਰੀਕਾ ਦੌਰੇ ਲਈ ਭਾਰਤ ਦੀ ਅੰਡਰ-19 ਟੀਮ
ਵੈਭਵ ਸੂਰਿਆਵੰਸ਼ੀ (ਕਪਤਾਨ), ਆਰੋਨ ਜਾਰਜ (ਉਪ-ਕਪਤਾਨ), ਕਨਿਸ਼ਕ ਚੌਹਾਨ, ਵੇਦਾਂਤ ਤ੍ਰਿਵੇਦੀ, ਅਭਿਗਿਆਨ ਕੁੰਡੂ (ਵਿਕਟਕੀਪਰ), ਹਰਵੰਸ਼ ਸਿੰਘ (ਵਿਕਟਕੀਪਰ), ਆਰਐੱਸ ਅੰਬਰੀਸ਼, ਖਿਲਨ ਏ ਪਟੇਲ, ਮੁਹੰਮਦ ਐਨਾਨ, ਹੇਨਿਲ ਪਟੇਲ, ਡੀ. ਦੀਪੇਸ਼, ਕਿਸ਼ਨ ਕੁਮਾਰ ਸਿੰਘ, ਊਧਵ ਮੋਹਨ, ਯੁਵਰਾਜ ਗੋਹਿਲ, ਰਾਹੁਲ ਕੁਮਾਰ।














