WTC Final 2025: ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ 2025 ਲਈ ਕੰਗਾਰੂ ਟੀਮ ਦਾ ਐਲਾਨ, ਪੜ੍ਹੋ…

WTC Final 2025
WTC Final 2025: ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ 2025 ਲਈ ਕੰਗਾਰੂ ਟੀਮ ਦਾ ਐਲਾਨ, ਪੜ੍ਹੋ...

ਕੈਮਰਨ ਗ੍ਰੀਨ ਨੂੰ ਮਿਲੀ ਜਗ੍ਹਾ, ਮਾਰਸ਼ ਬਾਹਰ | WTC Final 2025

WTC Final 2025: ਸਪੋਰਟਸ ਡੈਸਕ। ਕ੍ਰਿਕੇਟ ਅਸਟਰੇਲੀਆ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ 2025 ਲਈ ਅਸਟਰੇਲੀਆਈ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ 11 ਤੋਂ 15 ਜੂਨ ਤੱਕ ਇੰਗਲੈਂਡ ਦੇ ਲਾਰਡਜ਼ ਦੇ ਮੈਦਾਨ ’ਤੇ ਦੱਖਣੀ ਅਫਰੀਕਾ ਖਿਲਾਫ਼ ਫਾਈਨਲ ਖੇਡੇਗੀ। ਆਲਰਾਊਂਡਰ ਕੈਮਰਨ ਗ੍ਰੀਨ ਨੂੰ ਟੀਮ ’ਚ ਸ਼ਾਮਲ ਕਰ ਲਿਆ ਗਿਆ ਹੈ, ਜਦਕਿ ਮਿਸ਼ੇਲ ਮਾਰਸ਼ ਨੂੰ ਟੀਮ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ। ਗ੍ਰੀਨ ਨੇ ਆਖਰੀ ਵਾਰ ਮਾਰਚ 2024 ’ਚ ਪਿੱਠ ਦੀ ਸੱਟ ਤੋਂ ਠੀਕ ਹੋਣ ਤੋਂ ਬਾਅਦ ਟੈਸਟ ਖੇਡਿਆ ਸੀ। ਟੀਮ ਦੀ ਕਪਤਾਨੀ ਤੇਜ਼ ਗੇਂਦਬਾਜ਼ ਪੈਟ ਕੰਮਿਸ ਨੂੰ ਦਿੱਤੀ ਗਈ ਹੈ। ਅਸਟਰੇਲੀਆਈ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਤੀਜੇ ਫਾਈਨਲ ’ਚ ਆਪਣੇ ਖਿਤਾਬ ਦਾ ਬਚਾਅ ਕਰੇਗੀ। ਦੱਸ ਦੇਈਏ ਕਿ ਪਿਛਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਟੀਮ 2023 ’ਚ ਭਾਰਤ ਨੂੰ ਹਰਾ ਕੇ ਚੈਂਪੀਅਨ ਬਣੀ ਸੀ।

ਇਹ ਖਬਰ ਵੀ ਪੜ੍ਹੋ : CBSE Results 2025: CBSE ਬੋਰਡ ਵੱਲੋਂ ਵੀ 12ਵੀਂ ਦੇ ਨਤੀਜੇ ਜਾਰੀ, ਇਸ ਤਰ੍ਹਾਂ ਕਰੋ ਚੈੱਕ

ਗ੍ਰੀਨ ਦੀ ਵਾਪਸੀ, ਮਾਰਸ਼ ਬਾਹਰ | WTC Final 2025

ਸੱਟ ਕਾਰਨ ਭਾਰਤ ਵਿਰੁੱਧ ਪਿਛਲੀ ਟੈਸਟ ਲੜੀ ’ਚ ਨਹੀਂ ਖੇਡੇ ਆਲਰਾਊਂਡਰ ਕੈਮਰਨ ਗ੍ਰੀਨ ਦੀ ਵਾਪਸੀ ਹੋ ਗਈ ਹੈ। ਇਸ ਤੋਂ ਇਲਾਵਾ ਸਪਿਨਰ ਮੈਟ ਕੁਹਨੇਮੈਨ, ਜੋ ਸ਼ੱਕੀ ਐਕਸ਼ਨ ਕਾਰਨ ਕੁਝ ਸਮੇਂ ਲਈ ਕ੍ਰਿਕੇਟ ਤੋਂ ਦੂਰ ਸਨ, ਨੂੰ ਵੀ ਟੀਮ ’ਚ ਵਾਪਸ ਬੁਲਾਇਆ ਗਿਆ ਹੈ। ਅਸਟਰੇਲੀਆ ਦੇ ਘਰੇਲੂ ਰੈੱਡ ਬਾਲ ਟੂਰਨਾਮੈਂਟ ਸ਼ੈਫੀਲਡ ਸ਼ੀਲਡ ਦੇ ਫਾਈਨਲ ’ਚ ਪਲੇਅਰ ਆਫ਼ ਦ ਮੈਚ ਰਹੇ ਬ੍ਰੈਂਡਨ ਡੌਗੇਟ ਨੂੰ ਟ੍ਰੈਵਲਿੰਗ ਰਿਜ਼ਰਵ ’ਚ ਟੀਮ ਦੇ ਨਾਲ ਰੱਖਿਆ ਗਿਆ ਹੈ। ਅਸਟਰੇਲੀਆਈ ਟੀਮ ’ਚ 15 ਖਿਡਾਰੀ ਹਨ।

ਇਸ ਦੇ ਨਾਲ ਹੀ ਆਲਰਾਊਂਡਰ ਮਿਸ਼ੇਲ ਮਾਰਸ਼ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਹ ਭਾਰਤ ਵਿਰੁੱਧ ਆਖਰੀ ਟੈਸਟ ਲੜੀ ’ਚ ਟੀਮ ਦਾ ਹਿੱਸਾ ਸੀ। ਇਸ ਤੋਂ ਇਲਾਵਾ, ਸ਼੍ਰੀਲੰਕਾ ਨੂੰ 2-0 ਤੇ ਭਾਰਤ ਨੂੰ 3-1 ਨਾਲ ਹਰਾਉਣ ਵਾਲੀ ਕੰਗਾਰੂ ਟੀਮ ’ਚ ਬਹੁਤੇ ਬਦਲਾਅ ਨਹੀਂ ਕੀਤੇ ਗਏ ਹਨ। WTC Final 2025

ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਅਸਟਰੇਲੀਆ ਦੀ ਟੀਮ

ਪੈਟ ਕਮਿੰਸ (ਕਪਤਾਨ) : ਟ੍ਰੈਵਿਸ ਹੈੱਡ, ਉਸਮਾਨ ਖਵਾਜਾ, ਸੈਮ ਕੌਂਸਟਾਸ, ਮਾਰਨਸ ਲਾਬੂਸ਼ੇਨ, ਸਟੀਵ ਸਮਿਥ, ਐਲੇਕਸ ਕੈਰੀ (ਵਿਕਟਕੀਪਰ), ਕੈਮਰਨ ਗ੍ਰੀਨ, ਜੋਸ਼ ਇੰਗਲਿਸ, ਮਿਸ਼ੇਲ ਸਟਾਰਕ, ਬਿਊ ਵੈਬਸਟਰ, ਜੋਸ਼ ਹੇਜ਼ਲਵੁੱਡ, ਮੈਟ ਕੁਹਨੇਮੈਨ, ਨਾਥਨ ਲਿਓਨ ਤੇ ਸਕਾਟ ਬੋਲੈਂਡ।

ਟੈ੍ਰਵਲਿੰਗ ਰਿਜ਼ਰਵ : ਬ੍ਰੈਂਡਨ ਡੌਗੇਟ।