ਸਿੱਖ ਵਿਰੋਧੀ ਦੰਗਿਆਂ ‘ਚ ਸ਼ਮੂਲੀਅਤ ਦਾ ਮਾਮਲਾ
ਨਵੀਂ ਦਿੱਲੀ, ਗਰਸੀ ਆਗੂ ਕਮਲਨਾਥ ਦਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਲਈ ਰਾਹੁਲ ਗਾਂਧੀ ਦੀ ਪਹਿਲੀ ਪਸੰਦ ਹੋਣ ਦੀ ਚਰਚਾ ਨਾਲ ਦਿੱਲੀ ਦੇ ਕਈ ਸਿੱਖ ਆਗੂਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਤੋਂ ਆਗੂ ਮਨਜਿੰਦਰ ਸਿੰਘ ਸਰਸਾ ਤੇ ਆਪ ਦੇ ਕਈ ਆਗੂਆਂ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਤੋਂ ਗੁਰੇਜ਼ ਕਰਨ ਉਨ੍ਹਾਂ ਕਿਹਾ ਕਿ ਕਮਲਨਾਥ ਦਾ ਦਿੱਲੀ ‘ਚ 1984 ‘ਚ ਹੋਏ ਸਿੱਖ ਵਿਰੋਧੀ ਦੰਗਿਆਂ ‘ਚ ਨਾਂਅ ਆਉਂਦਾ ਰਿਹਾ ਹੈ ਅਤੇ ਦੰਗਿਆਂ ਵੇਲੇ ਉਨ੍ਹਾਂ ਦੀ ਮੌਜ਼ੂਦਗੀ ਦੀ ਵੀ ਪੁਸ਼ਟੀ ਹੋਈ ਹੈ ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹੇ ਆਗੂ ਨੂੰ ਮੁੱਖ ਮੰਤਰੀ ਬਣਾਉਣਾ ਸਹਿਣ ਨਹੀਂ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।