ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਕਬੱਡੀ ਖਿਡਾਰੀ ...

    ਕਬੱਡੀ ਖਿਡਾਰੀ ਹਰਪ੍ਰੀਤ ਸਿੰਘ (ਬੱਗਾ ਜਾਫੀ) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

    ਇਲਾਕੇ ਚ ਸੋਗ ਦੀ ਲਹਿਰ

    ਧਨੌਲਾ/ ਬਰਨਾਲਾ,(ਸੱਚ ਕਹੂੰ ਨਿਊਜ਼) | ਧਨੌਲਾ ਦੇ ਮਸ਼ਹੂਰ ਕਬੱਡੀ ਖਿਡਾਰੀ ਹਰਪ੍ਰੀਤ ਸਿੰਘ ਬੱਗਾ ਜਾਫੀ (35) ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ ਬੱਗਾ ਦੇ ਭਰਾ ਬੱਬੂ ਨੇ ਭਰੇ ਮਨ ਨਾਲ ਦੱਸਿਆ ਕਿ ਰਾਤ ਨੂੰ 1 ਤੋਂ 2 ਦੇ ਵਿਚਕਾਰ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਉਹਨਾਂ ਦੱਸਿਆ ਕਿ ਹਰਪ੍ਰੀਤ ਸਿੰਘ ਨੇ ਕਾਜੂ ਰਣੀਕੇ, ਲੱਖੂ ਚੀਮਾ, ਕੋਕੋ ਜਖੇਪਲ , ਕਾਲਾ ਘਰਾਂਚੋਂ, ਗੁਰਮੀਤ ਪੰਨਵਾਂ ਆਦਿ ਖਿਡਾਰੀਆਂ ਨਾਲ ਕਬੱਡੀ ਖੇਡਦੇ ਹੋਏ ਅਨੇਕਾਂ ਇਨਾਮ ਤੇ ਟਰਾਫੀਆਂ ਜਿੱਤ ਕੇ ਧਨੌਲਾ ਦਾ ਨਾਮ ਉੱਚਾ ਕੀਤਾ

    ਉਨ੍ਹਾਂ ਦੱਸਿਆ ਕਿ ਅੱਜ-ਕੱਲ੍ਹ ਉਹ ਕਬੱਡੀ ਦੀ ਖੇਡ ਛੱਡ ਕੇ ਆਪਣੇ ਪਰਿਵਾਰ ਦੇ ਪਾਲਣ – ਪੋਸ਼ਣ ਲਈ ਟੈਕਸੀ ਚਲਾਉਂਦਾ ਸੀ ਬੱਗਾ ਜਾਫੀ ਦੀ ਹੋਈ ਬੇ ਵਕਤੀ ਮੌਤ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਤੇ ਇਲਾਕਾ ਵਾਸੀਆਂ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਬੱਗਾ ਸਿੰਘ ਪਿੱਛੇ ਬਜੁਰਗ ਪਿਤਾ ਗੁਰਚਰਨ ਸਿੰਘ, ਮਾਤਾ ਬਲਜੀਤ ਕੌਰ, ਪਤਨੀ ਸੋਨੀਆ ਤੇ ਪੁੱਤਰੀ ਸਹਿਜਪ੍ਰੀਤ ਕੌਰ ( ਕਰੀਬ 7 ਸਾਲ) ਤੋਂ ਇਲਾਵਾ ਸਤਨਾਮ ਸਿੰਘ ਭਰਾ, ਕੁਲਦੀਪ ਸਿੰਘ ਭਰਾ ਨੂੰ ਛੱਡ ਗਿਆ ਪਿੰਡ ਦੇ ਪਤਵੰਤੇ ਵਿਅਕਤੀਆਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਪਿੱਛੇ ਪਰਿਵਾਰ ਦਾ ਪਾਲਣ ਪੋਸ਼ਣ ਹੋ ਸਕੇ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.