ਬੰਗਲੌਰ ਬੁਲਜ਼ ਖਿਲਾਫ 36-59 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ
ਏਜੰਸੀ /ਪੰਚਕੂਲਾ। ਹਰਿਆਣਾ ਸਟੀਲਰਜ਼ ਦੀ ਟੀਮ ਨੂੰ ਇੱਥੇ ਤਾਊ ਦੇਵੀ ਲਾਲ ਸਪੋਰਟਸ ਕੰਪਲੈਕਸ ‘ਚ ਖੇਡੇ ਗਏ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜਨ ਦੇ ਮੁਕਾਬਲੇ ‘ਚ ਬੰਗਲੌਰ ਬੁਲਜ਼ ਖਿਲਾਫ 36-59 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹਰਿਆਣਾ ਸਟੀਲਰਜ਼ ਲਈ ਰੇਡਰ ਪ੍ਰਸ਼ਾਂਤ ਕੁਮਾਰ ਰਾਏ ਨੇ ਸ਼ੁਰੂ ਤੋਂ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਨੇ ਮੈਚ ‘ਚ ਆਪਣਾ ਸੁਪਰ-10 ਲਾਊਂਦਿਆਂ 17 ਅੰਕ ਹਾਸਲ ਕੀਤੇ ਕਪਤਾਨ ਧਰਮਰਾਜ ਚੇਰਾਲਥਨ ਦੀ ਅਗਵਾਈ ‘ਚ ਡਿਫੈਂਸ ਨੇ ਜਲਦ ਹੀ ਲੈਅ ਫੜ ਲਈ ਮੈਚ ਦੇ ਪੰਜਵੇਂ ਮਿੰਟ ‘ਚ ਬੰਗਲੌਰ ਦੇ ਸਿਰਫ ਦੋ ਹੀ ਖਿਡਾਰੀ ਮੈਟ ‘ਤੇ ਬਚੇ ਹੋਏ ਸਨ।
ਇਸ ਤੋਂ ਬਾਅਦ ਵਿਕਾਸ ਕੰਡੋਲਾ ਨੇ ਆਪਣੇ ਸਫਲ ਰੇਡ ਨਾਲ ਬੰਗਲੌਰ ਨੂੰ ਆਲਆਊਟ ਕਰ ਦਿੱਤਾ ਰੇਡਰ ਵਿਨੈ ਨੇ ਅਹਿਮ ਬੋਨਸ ਅੰਕ ਹਾਸਲ ਕਰਕੇ ਸਟੀਲਰਜ਼ ਨੂੰ ਮੈਚ ‘ਚ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਪਰ ਬੰਗਲੌਰ ਬੁਲਜ਼ ਨੇ ਲਗਾਤਾਰ ਅੰਕ ਹਾਸਲ ਕਰਦਿਆਂ ਆਪਣਾ ਵਾਧੇ ਨੂੰ ਕਾਫੀ ਅੱਗੇ ਤੱਕ ਵਧਾ ਦਿੱਤਾ ਮੈਚ ਦੇ ਦੂਜੇ ਹਾਫ ‘ਚ ਪ੍ਰਸ਼ਾਂਤ ਨੇ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖੀ ਅਤੇ ਸਫਲ ਰੇਡ ਰਾਹੀਂ ਅੰਕ ਲੈਣਾ ਜਾਰੀ ਰੱਖਿਆ ਪ੍ਰਸ਼ਾਂਤ ਨੇ ਇਸ ਤੋਂ ਬਾਅਦ ਜਲਦ ਹੀ ਆਪਣਾ ਸੁਪਰ-10 ਵੀ ਪੂਰਾ ਕਰ ਲਿਆ ਉਨ੍ਹਾਂ ਨੇ ਇਸ ਸੁਪਰ-10 ਨਾਲ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ ਪਹਿਲੇ ਹੀ ਪਲੇਅ ਆਫ ਲਈ ਆਪਣਾ ਸਥਾਨ ਪੱਕਾ ਕਰ ਚੁੱਕੀ ਹਰਿਆਣਾ ਦੀ ਡਿਫੈਂਸ ਨੇ ਟੀਮ ਨੂੰ ਮੈਚ ‘ਚ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ, ਹਾਲਾਂਕਿ ਬੰਗਲੌਰ ਬੁਲਜ਼ ਨੇ ਆਪਣੇ ਵਾਧੇ ਨੂੰ ਕਾਇਮ ਰੱਖਿਆ ਹਰਿਆਣਾ ਸਟੀਲਰਜ਼ ਨੇ ਇਸ ਤੋਂ ਬਾਅਦ ਮੈਚ ‘ਚ ਵਾਪਸੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਆਖਰ ਉਸ ਨੂੰ ਹਾਰ ਦਾ ਸਾਹਮਣਾਂ ਕਰਨਾ ਪਿਆ।
ਯੂ ਮੁੰਬਾ ਨੇ ਪਲੇਆਫ ਲਈ ਕੀਤਾ ਕੁਆਲੀਫਾਈ
ਇਸ ਦਰਮਿਆਨ ਯੂ ਮੁੰਬਾ ਨੇ ਪਟਨਾ ਪਾਈਰੇਟਸ ਨੂੰ 30-26 ਨਾਲ ਹਰਾ ਕੇ ਪਲੇਆਫ ਲਈ ਕੁਆਲੀਫਾਈ ਕਰ ਲਿਆ ਉਹ ਪਲੇਆਫ ‘ਚ ਪਹੁੰਚਣ ਵਾਲੀ ਇਸ ਸੀਜਨ ਦੀ ਚੌਥੀ ਟੀਮ ਬਣ ਗਈ ਹੈ ਮੁੰਬਾ ਦੀ ਇਸ ਜਿੱਤ ਦੇ ਹੀਰੋ ਰਹੇ ਫਜੇਲ ਅਤਰਾਚਲੀ ਜਿਨ੍ਹਾਂ ਨੇ 4 ਟੈਕਸ ਅੰਕ ਲਏ ਜਦੋਂਕਿ ਰੇਡਿੰਗ ‘ਚ ਅਭਿਸ਼ੇਕ ਸਿੰਘ 7 ਰੇਡ ਅੰਕ ਨਾਲ ਸਭ ਤੋਂ ਸਫਲ ਰੇਡਰ ਰਹੇ ਪਟਨਾ ਪਾਈਰੇਟਸ ਲਈ ਇੱਕ ਵਾਰ ਫਿਰ ਪ੍ਰਦੀਪ ਨਰਵਾਲ ਨੇ ਸਭ ਤੋਂ ਜ਼ਿਆਦਾ 8 ਰੇੱਡ ਅੰਕ ਹਾਸਲ ਕੀਤੇ ਪ੍ਰੋ ਕਬੱਡੀ ਇਤਿਹਾਸ ‘ਚ ਯੂ ਮੁੰਬਾ ਦੀ ਪਟਨਾ ਪਾਈਰੇਟਸ ‘ਤੇ ਇਹ 14 ਮੈਚਾਂ ‘ਚ 9ਵੀਂ ਅਤੇ ਇਸ ਸੀਜਨ ‘ਚ ਲਗਾਤਾਰ ਦੂਜੀ ਜਿੱਤ ਹੈ ਇਸ ਜਿੱਤ ਦੇ ਨਾਲ ਹੀ ਯੂੰ ਮੁੰਬਾ ਹੁਣ 20 ਮੈਚਾਂ ‘ਚ 64 ਅੰਕਾਂ ਨਾਲ ਪਲੇਆਫ ਲਈ ਕੁਆਲੀਫਾਈ ਕਰ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।