ਨਵੀਂ ਦਿੱਲੀ। ਸੁਪਰੀਮ ਕੋਰਟ ਦੇ ਜਸਟਿਸ ਐਲ ਨਾਗੇਸ਼ਵਰ ਰਾਓ ਨੇ ਕੋਲਕਾਤਾ ਪੁਲਿਸ ਆਯੁਕਤ ਰਾਜੀਵ ਕੁਮਾਰ ਖਿਲਾਫ਼ ਦਾਇਰ ਅਦਾਲਤ ਦੀ ਅਵਮਾਨਨਾ ਮਾਮਲੇ ਦੀ ਸੁਣਵਾਈ ਤੋਂ ਬੁਧਵਾਰ ਨੂੰ ਆਪਣੇ ਤੋਂ ਅਲਗ ਕਰ ਲਿਆ। ਮਾਮਲਾ ਮੁੱਖ ਜਸਟਿਸ ਰੰਜਨ ਗੰਗੋਈ, ਜਸਟਿਸ ਰਾਓ ਅਤੇ ਜਸਟਿਸ ਸੰਜੀਵ ਖੰਨਾ ਦੇ ਕੋਲ ਸੀ ਪਰ ਜਸਟਿਸ ਰਾਓ ਨੇ ਸੁਣਵਾÂਂ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ।
ਜਸਟਿਸ ਰਾਓ ਨੇ ਕਿਹਾ ਕਿ ਉਹ ਇਕ ਮਾਮਲੇ ‘ਚ ਸੂਬਾ ਸਰਕਾਰ ਵੱਲੋਂ ਵਕੀਲ ਦੇ ਤੌਰ ਤੇ ਪੇਸ਼ ਹੋਏ ਸੀ ਇਸਲਈ ਉਹ ਇਸ ਮਾਮਲੇ ਦੀ ਸੁਣਵਾÂਂ ਤੋਂ ਆਪਣੇ ਆਪ ਨੂੰ ਵੱਖ ਕਰਦੇ ਹਨ। ਇਸ ਬਾਅਦ ਜਸਟਿਸ ਗੰਗੋਈ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ ਲਈ ਹੁਣ ਇਕ ਨਵੀਂ ਬੈਂਚ ਦਾ ਗਠਨ ਕੀਤਾ ਜਾਵੇਗਾ। ਜਿਸ ‘ਚ ਜਸਟਿਸ ਰਾਓ ਨਹੀਂ ਹੋਣਗੇ। ਇਸ ਦੇ ਨਾਲ ਹੀ ਕੋਰਟ ਨੇ ਅਗਲੀ ਸੁਣਵਾਈ ਲਈ 27 ਫਰਵਰੀ ਦੀ ਤਾਰੀਖ ਰੱਖੀ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।