ਜੂਨੀਅਰ ਏਸ਼ੀਅਨ ਵਾਲੀਬਾਲ ਚੈਂਪੀਅਨਸ਼ਿਪ : ਫਾਈਨਲ ਮੈਚ ’ਚ ਖੇਡਿਆ ਮਾਨਸਾ ਦਾ ਇਕਲੌਤਾ ਪੰਜਾਬੀ ਖਿਡਾਰੀ ਜੋਸ਼ਨੂਰ 

ਚਾਂਦੀ ਦਾ ਤਮਗ਼ਾ ਜਿੱਤਣ ’ਤੇ ਟੀਮ ਨੂੰ ਮੁੱਖ ਮੰਤਰੀ ਵੱਲੋਂ ਵਧਾਈ

ਮਾਨਸਾ, (ਸੁਖਜੀਤ ਮਾਨ) | ਹਰਿਆਣਾ ਦੀ ਹੱਦ ਨਾਲ ਲੱਗਦਾ ਜ਼ਿਲਾ ਮਾਨਸਾ ਵਿਕਾਸ ਪੱਖੋਂ ਭਾਵੇਂ ਸਰਕਾਰਾਂ ਦੀਆਂ ਨਜ਼ਰਾਂ ’ਚ ਘੱਟ ਹੀ ਆਉਂਦਾ ਹੈ ਪਰ ਜ਼ਿਲੇ ਦੇ ਨੌਜਵਾਨ ਕੌਮਾਂਤਰੀ ਪੱਧਰ ’ਤੇ ਜ਼ਿਲੇ ਦਾ ਨਾਂਅ ਚਮਕਾ ਰਹੇ ਹਨ । ਮਾਨਸਾ ਵਾਲੀਬਾਲ ਖਿਡਾਰੀ ਜੋਸ਼ਨੂਰ ਨੇ ਭਾਰਤੀ ਸੀਨੀਅਰ ਵਾਲੀਬਾਲ ਟੀਮ ’ਚ ਸ਼ਾਮਿਲ ਹੋਣ ਤੋਂ ਇਲਾਵਾ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਦੌਰਾਨ ਇਕਲੌਤੇ ਪੰਜਾਬੀ ਖਿਡਾਰੀ ਵੱਲੋਂ ਟੀਮ ਦਾ ਹਿੱਸਾ ਬਣ ਕੇ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ । ਟੀਮ ਨੇ ਇਸ ਚੈਂਪੀਅਨਸ਼ਿਪ ’ਚੋਂ ਚਾਂਦੀ ਤਮਗਾ ਜਿੱਤਿਆ ਹੈ ਜੇਤੂ ਟੀਮ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀ ਗਈ ਹੈ।

ਵੇਰਵਿਆਂ ਮੁਤਾਬਿਕ 22 ਤੋਂ 29 ਅਗਸਤ ਤੱਕ ਬਹਿਰੀਨ ’ਚ ਹੋਈ ਜ਼ੂਨੀਅਰ ਵਾਲੀਬਾਲ ਚੈਂਪੀਅਨਸ਼ਿਪ ’ਚੋਂ ਭਾਰਤ ਨੇ ਚਾਂਦੀ ਦਾ ਤਮਗਾ ਜਿੱਤਿਆ ਹੈ। ਫ਼ਾਈਨਲ ਮੈਚ ਖੇਡੀ ਭਾਰਤੀ ਟੀਮ ’ਚ ਸ਼ਾਮਿਲ ਮਾਨਸਾ ਦਾ ਜੋਸ਼ਨੂਰ ਇਕੱਲਾ ਪੰਜਾਬੀ ਖਿਡਾਰੀ ਸੀ। ਜੋਸ਼ਨੂਰ ਨੇ ਭਾਰਤੀ ਟੀਮ ’ਚ ਖੇਡਦਿਆਂ ਆਪਣੀ ਬਿਹਤਰ ਖੇਡ ਦਿਖਾਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਟੀਮ ਨੂੰ ਚਾਂਦੀ ਦਾ ਤਮਗਾ ਜਿੱਤਣ ’ਤੇ ਵਧਾਈ ਦਿੱਤੀ ਹੈ । ਮੁੱਖ ਮੰਤਰੀ ਨੇ ਕਿਹਾ ਕਿ ਉਹ ਭਾਰਤ ਦੀ ਵਾਲੀਬਾਲ ਟੀਮ ਨੂੰ ਚਾਂਦੀ ਦਾ ਤਮਗਾ ਜਿੱਤਣ ’ਤੇ ਦਿਲੋਂ ਮੁਬਾਰਕਾਂ ਦਿੰਦੇ ਹਨ । ਉਨਾਂ ਕਿਹਾ ਕਿ ‘ ਟੀਮ ’ਚ ਸਾਡੇ ਮਾਨਸਾ ਜ਼ਿਲੇ ਦੇ ਜੋਸ਼ਨੂਰ ਨੇ ਵਧੀਆ ਖੇਡ ਦਿਖਾਈ’। ਉਨਾਂ ਸਾਰੀ ਟੀਮ ਨੂੰ ਬਿਹਤਰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ