ਪੱਤਰਕਾਰ ਗੌਰੀ ਲੰਕੇਸ਼ ਹੱਤਿਆਕਾਂਡ ਦਾ ਇੱਕ ਮੁਲਜ਼ਮ ਕਾਬੂ

ਪੱਤਰਕਾਰ ਗੌਰੀ ਲੰਕੇਸ਼ ਹੱਤਿਆਕਾਂਡ ਦਾ ਇੱਕ ਮੁਲਜ਼ਮ ਕਾਬੂ
ਐੱਸਆਈਟੀ ਨੇ ਧਨਬਾਦ ਤੋਂ ਛਾਪੇਮਾਰੀ ਦੌਰਾਨ ਕੀਤਾ ਗ੍ਰਿਫ਼ਤਾਰ

ਧਨਬਾਦ (ਏਜੰਸੀ)। ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਹੱਤਿਆਕਾਂਡ ਦੇ ਇੱਕ ਮੁਲਜ਼ਮ ਨੂੰ ਕਰਨਾਟਕ ਦੇ ਬੰਗਲੁਰੂ ਤੋਂ ਆਏ ਵਿਸ਼ੇਸ਼ ਜਾਂਚ ਦਲ (ਐੱਸਆਈਟੀ) ਨੇ ਝਾਰਖੰਡ ਦੀ ਧਨਬਾਦ ਜ਼ਿਲ੍ਹੇ ਪੁਲਿਸ ਦੇ ਸਹਿਯੋਗ ਨਾਲ ਕਤਰਾਸ ਥਾਣਾ ਖ਼ੇਤਰ ਦੇ ਭਗਤ ਮੁਹੱਲੇ ‘ਚ ਛਾਪੇਮਾਰੀ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਸੀਨੀਅਰ ਪੁਲਿਸ ਅਧਿਕਾਰੀ ਕਿਸ਼ੋਰ ਕੌਸ਼ਲ ਨੇ ਅੱਜ ਇੱਥੇ ਦੱਸਿਆ ਕਿ ਬੰਗਲੁਰੂ ਪੁਲਿਸ ਨੈ ਸਾਲ 2017 ‘ਚ ਇੱਕ ਸਮਾਜਿਕ ਸੰਸਥਾ ਨਾਲ ਜੁੜੇ ਚਾਰ ਜਣਿਆਂ ਦੀ ਹੱਤਿਆ ਦੇ ਇੱਕ ਮਾਮਲੇ ‘ਚ ਛਾਣਬੀਣ ਕਰਨ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਐੱਸਆਈਟੀ ਦਾ ਗਠਨ ਕੀਤਾ ਸੀ।

ਉਨ੍ਹਾਂ ਦੱਸਿਆ ਕਿ ਐੱਸਆਈਟੀ ਨੂੰ ਸਟੀਕ ਇਨਪੁਟ ਮਿਲੀ ਸੀ ਕਿ ਇਸ ਮਾਮਲੇ ਦਾ ਇੱਕ ਮੁਲਜ਼ਮ ਧਨਬਾਦ ਜ਼ਿਲ੍ਹੇ ਦੇ ਕਤਰਾਸ ਥਾਣਾ ਖ਼ੇਤਰ ‘ਚ ਨਾਂਅ ਬਦਲ ਕੇ ਰਹਿ ਰਿਹਾ ਹੈ। ਸ੍ਰੀ ਕੌਸ਼ਲ ਨੇ ਦੱਸਿਆ ਕਿ ਬੰਗਲੁਰੂ ਤੋਂ ਆਈ ਐੱਸਆਈਟੀ ਟੀਮ ਨੇ ਸਥਾਨਕ ਪੁਲਿਸ ਦੇ ਸਹਿਯਗੋ ਨਾਲ ਕੱਲ੍ਹ ਦੇਰ ਰਾਤ ਕਤਰਾਸ ਥਾਣਾ ਖ਼ੇਤਰ ਦੇ ਭਗਤ ਮੁਹੱਲੇ ‘ਚ ਛਾਪੇਮਾਰੀ ਕੀਤੀ ਅਤੇ ਮੁਰਲੀ ਉਰਫ਼ ਰਾਜੇਸ਼ ਉਰਫ਼ ਰਿਸ਼ੀਕੇਸ਼ ਦੇਵਰੀਕਰ ਨੂੰ ਗ੍ਰਿਫ਼ਤਾਰ ਕਰ ਲਿਆ।

  • ਉਸ ਦੇ ਕਮਰੇ ‘ਚੋਂ ਸਨਾਤਨ ਧਰਮ ਦੀਆਂ ਕੁਝ ਪੁਸਤਕਾਂ ਦੇ ਨਾਲ ਹੀ ਕਾਫ਼ੀ ਇਤਰਾਜਯੋਗ ਸਮਾਨ ਬਰਾਮਦ ਕੀਤਾ ਗਿਆ।
  • ਪੁੱਛਗਿੱਛ ‘ਚ ਉਸ ਨੇ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੇ ਹੱਤਿਆ ਮਾਮਲੇ ‘ਚ ਵੀ ਆਪਣਾ ਮਿਲਿਆ ਹੋਣਾ ਮੰਨਿਆ ਹੈ।
  • ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਰਿਸ਼ੀਕੇਸ਼ ਦੇ ਤਾਰ ਇੱਕ ਅੱਤਵਾਦੀ ਹਿੰਦੂ ਸੰਗਠਨ ਨਾਲ ਵੀ ਜੁੜੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।