ਫਾਈਨਲ ‘ਚ ਰੋਜਰ ਫੈਡਰਰ ਨੂੰ 7-6, 1-6,7-6, 4-6, 13-12 ਨਾਲ ਹਰਾਇਆ
ਏਜੰਸੀ, ਲੰਦਨ
ਵਿਸ਼ਵ ਦੇ ਨੰਬਰ ਇੱਕ ਖਿਡਾਰੀ ਅਤੇ ਸਾਬਕਾ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਸਾਹਾਂ ਰੋਕ ਦੇਣ ਵਾਲੇ ਬੇਹੱਦ ਰੋਮਾਂਚਕ ਮੁਕਾਬਲੇ ‘ਚ 20 ਗ੍ਰੈਂਡ ਸਲੇਮ ਖਿਤਾਬਾਂ ਦੇ ਜੇਤੂ ਸਵਿੱਟਜਰਲੈਂਡ ਦੇ ਰੋਜਰ ਫੈਡਰਰ ਨੂੰ 7-6, 1-6,7-6, 4-6, 13-12 ਨਾਲ ਹਰਾ ਕੇ ਪੰਜਵੀਂ ਵਾਰ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ ਟਾਪ ਦਰਜਾ ਜੋਕੋਵਿਚ ਦਾ ਇਹ ਛੇਵਾਂ ਅਤੇ ਦੂਜਾ ਦਰਜਾ ਫੈਡਰਰ ਦਾ 12ਵਾਂ ਫਾਈਨਲ ਸੀ ਜੋਕੋਵਿਚ ਨੇ ਚਾਰ ਘੱਟੇ 55 ਮਿੰਟ ਤੱਕ ਚੱਲੇ ਮੈਰਾਥਨ ਮੁਕਾਬਲੇ ‘ਚ ਗ੍ਰਾਸ ਕੋਰਟ ਕਿੰਗ ਫੈਡਰਰ ਨੂੰ ਹਰਾ ਦਿੱਤਾ ਇਸ ਹਾਰ ਨਾਲ ਫੈਡਰਰ ਦਾ ਨੌਵੀਂ ਵਾਰ ਵਿੰਬਲਡਨ ਅਤੇ ਆਪਣਾ 21ਵਾਂ ਗ੍ਰੈਂਡ ਸਲੇਮ ਖਿਤਾਬ ਜਿੱਤ ਦਾ ਸੁਫਨਾ ਟੁੱਟ ਗਿਆ ਜੋਕੋਵਿਚ ਦਾ ਇਹ 16ਵਾਂ ਗ੍ਰੈਂਡ ਸਲੇਮ ਖਿਤਾਬ ਹੈ ਜੋਕੋਵਿਚ ਨੇ ਟਾਈ ਬ੍ਰੇਕ ‘ਚ ਆਪਣੀ ਮਹਾਰਤ ਵਿਖਾਉਂਦਿਆਂ ਖਿਤਾਬ ਆਪਣੇ ਨਾਂਅ ਕੀਤਾ
ਉਨ੍ਹਾਂ ਨੇ ਪਹਿਲੇ, ਤੀਜੇ ਅਤੇ ਪੰਜਵੇਂ ਸੈਟ ਦਾ ਟਾਈ ਬ੍ਰੇਕ ਜਿੱਤਿਆ ਟੈਨਿਸ ਦੇ ਇਨ੍ਹਾਂ ਦੋ ਦਿੱਗਜ ਖਿਡਾਰੀਆਂ ਦਰਮਿਆਨ ਮੁਕਾਬਲੇ ‘ਚ ਜਬਰਦਸਤ ਟੱਕਰ ਹੋਈ ਅਤੇ ਕੋਈ ਵੀ ਹਾਰ ਮੰਨਣ ਨਈ ਤਿਆਰ ਨਹੀਂ ਸੀ ਫੈਡਰਰ ਨੇ ਜੋਕੋਵਿਚ ਨੂੰ ਇਸ ਜਿੱਤ ਲਈ ਹੱਥ ਮਿਲਾ ਕੇ ਵਧਾਈ ਦਿੱਤੀ ਜਦੋਂਕਿ ਦਰਸ਼ਕਾਂ ਨੇ ਇਸ ਉੱਚ ਪੱਧਰੀ ਮੁਕਾਬਲੇ ਦਾ ਤਾੜੀਆਂ ਵਜਾ ਕੇ ਸਵਾਗਤ ਕੀਤਾ ਜੋਕੋਵਿਚ ਅਤੇ ਫੈਡਰਰ ਦਰਮਿਆਨ ਕਰੀਅਰ ਦਾ ਇਹ 48ਵਾਂ ਮੁਕਾਬਲਾ ਸੀ ਜੋਕੋਵਿਚ ਨੇ ਇਸ ਜਿੱਤ ਨਾਲ ਫੈਡਰਰ ‘ਤੇ 26-22 ਦਾ ਵਾਧਾ ਬਣਾ ਲਿਆ ਹੈ 37 ਸਾਲਾ ਫੈਡਰਰ ਓਪਨ ਯੁਗਲ ‘ਚ ਗ੍ਰੈਂਡ ਸਲੇਮ ਚੈਂਪੀਅਨਸ਼ਿਪ ਦੇ ਫਾਈਨਲ ‘ਚ ਪਹੁੰਚਣ ਵਾਲੇ ਤੀਜੇ ਸਭ ਤੋਂ ਉਮਰਦਰਾਜ ਖਿਡਾਰੀ ਬਣੇ ਸਨ ਪਰ ਉਹ ਆਖਰ ‘ਚ ਖਿਤਾਬ ਤੋਂ ਖੁੰਝ ਗਏ ਜੋਕੋਵਿਚ ਨੇ ਸਾਲ 2014 ਅਤੇ 2015 ਦੇ ਵਿੰਬਲਡਨ ਫਾਈਨਲ ‘ਚ ਫੈਡਰਰ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।