Body Donation: ਜੋਗਿੰਦਰ ਸਿੰਘ ਇੰਸਾਂ ਪਿੰਡ ਆਜਮਵਾਲਾ ਦੇ ਤੀਜੇ ਤੇ ਬਲਾਕ ਦੇ 5ਵੇਂ ਸਰੀਰਦਾਨੀ ਬਣੇ

Body Donation
ਆਜਮਵਾਲਾ: ਸਰੀਰਦਾਨੀ ਜੋਗਿੰਦਰ ਸਿੰਘ ਇੰਸਾਂ ਦੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਦੇ ਹੋਏ ਰਿਸ਼ਤੇਦਾਰ ਤੇ ਸਾਧ-ਸੰਗਤ। ਤਸਵੀਰ: ਮੇਵਾ ਸਿੰਘ

ਧੀਆਂ ਨੇ ਦਿੱਤਾ ਅਰਥੀ ਨੂੰ ਮੋਢਾ | Body Donation

Body Donation: ਆਜਮਵਾਲਾ, (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਪ੍ਰੇਰਨਾ ਸਦਕਾ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਜਿੱਥੇ ਜਿਉਂਦੇ ਜੀਅ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਕਰਦੇ ਹਨ, ਉਥੇ ਉਹ ਦੇਹਾਂਤ ਉਪੰਰਤ ਵੀ ਅਜਿਹੀ ਮਾਨਵਤਾ ਦੀ ਸੇਵਾ ਕਮਾ ਜਾਂਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ। ਜਿਸ ਦੀ ਉਦਾਹਰਣ ਡੇਰਾ ਸੱਚਾ ਸੌਦਾ ਸ਼ਰਧਾਲੂ ਜੋਗਿੰਦਰ ਸਿੰਘ ਪੁੱਤਰ ਸਵ: ਨਦਾਨ ਸਿੰਘ ਉਮਰ ਕਰੀਬ 86 ਸਾਲ ਵਾਸੀ ਪਿੰਡ ਆਜਮਵਾਲਾ, ਜ਼ਿਲ੍ਹਾ ਫਾਜ਼ਿਲਕਾ, ਬਲਾਕ ਆਜਮਵਾਲਾ ਜੋ ਡੇਰਾ ਸੱਚਾ ਸੌਦਾ ਸਰਸਾ ਵਿਖੇ ਲੰਗਰ ਸੰਮਤੀ ਵਿਚ ਸੇਵਾ ਕਰਦੇ ਸਨ, ਉਹ ਬੀਤੀ ਰਾਤ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਕੇ ਕੁੱਲ ਮਾਲਕ ਦੇ ਚਰਨਾਂ ਵਿਚ ਸੱਚਖੰਡ ਜਾ ਬਿਰਾਜੇ।

ਉਨ੍ਹਾਂ ਵੱਲੋਂ ਜਿਉਂਦੇ ਜੀਅ ਕੀਤੇ ਲਿਖਤੀ ਵਾਅਦੇ ਅਨੁਸਾਰ ਉਨ੍ਹਾਂ ਦਾ ਮ੍ਰਿਤਕ ਸਰੀਰ ਸਮੂਹ ਪਰਿਵਾਰ ਨੇ ਆਪਣੀ ਪੂਰੀ ਸਹਿਮਤੀ ਨਾਲ ਡਾਕਟਰੀ ਖੋਜਾਂ ਲਈ ਦਾਨ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ 85 ਮੈਂਬਰ ਕ੍ਰਿਸ਼ਨ ਲਾਲ ਜੇਈ ਨੇ ਦੱਸਿਆ ਕਿ ਸਰੀਰਦਾਨੀ ਜੋਗਿੰਦਰ ਸਿੰਘ ਪਿੰਡ ਆਜਮਵਾਲਾ ਦੇ ਤੀਸਰੇ ਅਤੇ ਬਲਾਕ ਆਜਮਵਾਲਾ ਦੇ 5ਵੇਂ ਸਰੀਰਦਾਨੀ ਬਣ ਗਏ ਹਨ। ਉਨ੍ਹਾਂ ਦੱਸਿਆ ਕਿ ਸਰੀਰਦਾਨੀ ਜੋਗਿੰਦਰ ਸਿੰਘ ਦੇ ਪਰਿਵਾਰ ਵਿਚ ਉਨ੍ਹਾਂ ਦੇ ਬੇਟੇ ਗੁਰਲਾਭ ਸਿੰਘ ਅਤੇ ਬੇਟੀ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੋਗਿੰਦਰ ਸਿੰਘ ਇੰਸਾਂ ਨੇ ਆਪਣੇ ਜਿਉਂਦੇ ਜੀਅ ਉਨ੍ਹਾਂ ਦੇ ਮ੍ਰਿਤਕ ਸਰੀਰ ਦਾ ਅੰਤਿਮ ਸੰਸਕਾਰ ਕਰਨ ਦੀ ਬਜਾਏ ਡਾਕਟਰੀ ਖੋਜਾਂ ਲਈ ਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ।

ਇਹ ਵੀ ਪੜ੍ਹੋ: Welfare: ਹਨ੍ਹੇਰੀ ਕਾਰਨ ਸੜਕਾਂ ’ਤੇ ਡਿੱਗੇ ਦਰੱਖਤਾਂ ਨੂੰ ਗਰੀਨ ਐੱਸ ਦੇ ਸੇਵਾਦਾਰਾਂ ਨੇ ਹਟਾਇਆ

85 ਮੈਂਬਰ ਨੇ ਕਿਹਾ ਇਸ ਤੋਂ ਬਾਅਦ ਮ੍ਰਿਤਕ ਸਰੀਰ ਨੂੰ ਪਰਿਵਾਰ ਵੱਲੋਂ ਇਕ ਫੁੱਲਾਂ ਨਾਲ ਸਿੰਗਾਰੀ ਗੱਡੀ ’ਚ ਰੱਖਿਆ ਗਿਆ।। ਉਨ੍ਹਾਂ ਦੀ ਅੰਤਿਮ ਯਾਤਰਾ ਦੇ ਸੁਰੂ ਵਿਚ ਉਨ੍ਹਾਂ ਦੇ ਪੁੱਤਰ ਗੁਰਲਾਭ ਸਿੰਘ ਇੰਸਾਂ ਦੇ ਨਾਲ-ਨਾਲ ਉਨ੍ਹਾਂ ਦੀ ਬੇਟੀ ਪਰਮਜੀਤ ਕੌਰ ਨੇ ਵੀ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਲਾਇਆ। ਉਨ੍ਹਾਂ ਦੀ ਅੰਤਿਮ ਯਾਤਰਾ ਘਰ ਤੋਂ ਸੁਰੂ ਹੋ ਕੇ ਪਿੰਡ ਦੀਆਂ ਮੁੱਖ ਗਲੀਆਂ ਵਿਚੋਂ ਦੀ ਹੁੰਦੀ ਹੋਈ ਆਜਮਵਾਲਾ ਦੇ ਬੱਸ ਅੱਡੇ ’ਤੇ ਆ ਕੇ ਸਮਾਪਿਤ ਹੋਈ। ਜਿੱਥੋਂ ਸਮੂਹ ਪਰਿਵਾਰ ਨੇ ਭਰੀਆਂ ਅੱਖਾਂ ਨਾਲ ਸਰੀਰਦਾਨੀ ਜੋਗਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਬਾਬੂ ਯੁਗਰਾਜ ਸਿੰਘ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਬਾਘਾਮਾਊ ਗੋਮਤੀ ਨਗਰ, ਵਿਸਤਾਰ ਸੈਕਟਰ-6 ਲਖਨਊ (ਯੂ.ਪੀ.) ਨੂੰ ਡਾਕਟਰੀ ਖੋਜਾਂ ਲਈ ਦਾਨ ਕੀਤਾ। Body Donation

ਮ੍ਰਿਤਕ ਸਰੀਰ ਵਾਲੀ ਗੱਡੀ ਨੂੰ ਸਰਪੰਚ ਗੁਰਮੀਤ ਕੌਰ ਵੱਲੋਂ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਇਸ ਮੌਕੇ ਮੌਜੂਦ ਪਿੰਡ ਦੀ ਸਰਪੰਚ ਗੁਰਮੀਤ ਕੌਰ ਨੇ ਹਰੀ ਝੰਡੀ ਵਿਖਾ ਕੇ ਮ੍ਰਿਤਕ ਦੇਹ ਵਾਲੀ ਗੱਡੀ ਨੂੰ ਰਵਾਨਾ ਕੀਤਾ। ਅੰਤਿਮ ਯਾਤਰਾ ਵਿਚ ਸ਼ਾਮਲ ਪਰਿਵਾਰਕ ਮੈਂਬਰ, ਨਗਰ ਨਿਵਾਸੀ, ਸਮੂਹ ਰਿਸ਼ਤੇਦਾਰ, ਸੇਵਾਦਾਰ ਤੇ ਸਮੂਹ ਸਾਧ-ਸੰਗਤ ਨੇ ਸਰੀਰਦਾਨੀ ਜੋਗਿੰਦਰ ਸਿੰਘ ਇੰਸਾਂ ਅਮਰ ਰਹੇ- ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ, ਸਰੀਰਦਾਨੀ ਜੋਗਿੰਦਰ ਸਿੰਘ ਇੰਸਾਂ ਤੇਰਾ ਨਾਮ ਰਹੇ ਦੇ ਨਾਅਰਿਆਂ ਨਾਲ ਅਕਾਸ਼ ਨੂੰ ਗੁੂੰਜਣ ਲਾ ਦਿੱਤਾ।

ਇਸ ਮੌਕੇ ਪਿੰਡ ਦੀ ਸਰਪੰਚ ਗੁਰਮੀਤ ਕੌਰ, ਸਾਬਕਾ ਪੰਚ ਜਗਦੇਵ ਸਿੰਘ ਸੰਘਾ, ਇਕਬਾਲ ਸਿੰਘ ਤੇ ਪਿੰਡ ਦੇ ਹੋਰ ਮੋਹਤਬਾਰਾਂ ਨੇ ਪ੍ਰੇਮੀ ਪਰਿਵਾਰ ਵੱਲੋਂ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਦੀ ਭਰਵੀਂ ਸ਼ਲਾਘਾ ਕੀਤੀ। ਸਰਪੰਚ ਤੇ ਮੋਹਤਬਾਰਾਂ ਨੇ ਕਿਹਾ ਕਿ ਮ੍ਰਿਤਕ ਸਰੀਰਾਂ ’ਤੇ ਨਵੇਂ ਬਣਨ ਵਾਲੇ ਨੌਜਵਾਨ ਡਾਕਟਰ ਖੋਜਾਂ ਕਰਕੇ ਲਾਇਲਾਜ ਬਿਮਾਰੀਆਂ ਨੂੰ ਠੀਕ ਕਰਨ ਲਈ ਖੋਜਾਂ ਕਰਦੇ ਹਨ।

ਇਹ ਵੀ ਪੜ੍ਹੋ: Tribute Agniveer: ਅਗਨੀਵੀਰ ਅਕਾਸ਼ਦੀਪ ਨੂੰ ਵੱਡੀ ਗਿਣਤੀ ’ਚ ਸ਼ਰਧਾਂਜਲੀ ਦੇਣ ਪਹੁੰਚੇ ਲੋਕ

ਇਸ ਮੌਕੇ ਪੰਜਾਬ ਦੇ 85 ਮੈਂਬਰਾਂ ਵਿਚ ਜੇਈ ਕ੍ਰਿਸ਼ਨ ਲਾਲ ਇੰਸਾਂ ਤੋਂ ਇਲਾਵਾ ਸਤੀਸ਼ ਕੁਮਾਰ ਇੰਸਾਂ, 85 ਮੈਂਬਰ ਭੈਣਾਂ ਵਿਚ ਰੀਟਾ ਇੰਸਾਂ, ਆਸ਼ਾ ਇੰਸਾਂ, ਰਾਜਬਲੰਬਰ ਸਿੰਘ ਇੰਸਾਂ ਪ੍ਰੇਮੀ ਸੇਵਕ ਪਿੰਡ ਆਜਮਵਾਲਾ, ਡਾ: ਗੁਰਮਖ ਇੰਸਾਂ ਪੱਤਰਿਆਂਵਾਲੀ,ਨੀਲਾ ਸਿੰਘ ਸੰਘਾ, ਮਲਕੀਤ ਸਿੰਘ ਸੰਘਾ, ਸੁਖਮਨ ਸਿੰਘ, ਗੁਰਸੇਵਕ ਸਿੰਘ, ਬਲਜਿੰਦਰ ਸਿੰਘ, ਲਖਵਿੰਦਰ ਸਿੰਘ, ਜਸਪ੍ਰੀਤ ਸਿੰਘ, 15 ਮੈਂਬਰ ਕੁਲਦੀਪ ਸਿੰਘ ਇੰਸਾਂ, 15ਮੈਂਬਰ ਰਤਨ ਲਾਲ ਇੰਸਾਂ, ਸਮਿਤ ਇੰਸਾਂ ਮੈਂਬਰ ਸ਼ਾਹ ਸਤਿਨਾਮ ਗਰੀਨ ਐਸ ਵੈਲਫੇਅਰ ਕਮੇਟੀ, ਬਲਾਕ ਆਜਮਵਾਲਾ ਦੇ ਪਿੰਡਾਂ ਤੋਂ ਪ੍ਰੇਮੀ ਸੇਵਕ, ਕਮੇਟੀਆਂ ਦੇ 15 ਮੈਂਬਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਤੇ ਸਮੂਹ ਸਾਧ-ਸੰਗਤ ਨੇ ਵੀ ਵੱਡੀ ਗਿਣਤੀ ਵਿਚ ਹਾਜ਼ਰੀ ਲਗਵਾਈ। Body Donation