ਸਤਿਗੁਰੂ ਦੇ ਪ੍ਰੇਮ ’ਚ 154 ਕਿਮੀ. ਪੈਦਲ ਚੱਲ ਕੇ ਸਰਸਾ ਪਹੁੰਚਿਆ ਜੋਗਿੰਦਰ ਇੰਸਾਂ

Joginder Insan, Joginder Insan

ਜਲਾਲਾਬਾਦ ਤੋਂ ਸਤਿਗੁਰੂ ਦੇ ਪਵਿੱਤਰ ਸਰੂਪ ਨੂੰ ਯਾਦ ’ਚ ਰੱਖ ਕੇ ਸ਼ੁਰੂ ਕੀਤਾ ਸਫਰ ((Joginder Insan))

  • ਕਿਹਾ, ਹੁਣ ਤਾਂ ਪੂਜਨੀਕ ਗੁਰੂ ਜੀ ਦੇ ਪਵਿੱਤਰ ਦਰਸ਼-ਦੀਦਾਰ ਦੀ ਹੀ ਤਮੰਨਾ

(ਸੱਚ ਕਹੂੰ ਨਿਊਜ਼/ਰਵਿੰਦਰ ਰਿਆਜ) ਸਰਸਾ। ‘ਅਭੀ ਸੇ ਪਾਂਵ ਕੇ ਛਾਲੇ ਨਾ ਦੇਖੋ, ਅਬੀ ਯਾਰੋ ਸਫਰ ਕੀ ਇਬਿਤਦਾ ਹੈ’ ਏਜਾਜ ਰਹਿਮਾਨ ਦੇ ਇਸ ਸ਼ੇਅਰ ਦੀਆਂ ਪੰਕਤੀਆਂ ਭਗਤੀ ਪੱਥ ’ਤੇ ਜਜ਼ਬੇ, ਜਨੂੰਨ ਅਤੇ ਜੋਸ਼ ਦੇ ਅੱਗੇ ਵਧਣ ਵਾਲਿਆਂ ਦਾ ਹੌਂਸਲਾ ਵਧਾ ਰਹੀਆਂ ਹਨ ਕਿਉਂਕਿ ਜਦੋਂ ਭਗਤ ਆਪਣੇ ਸਤਿਗੁਰੂ ਦੇ ਪ੍ਰੇਮ ’ਚ ਨਿਹਸਵਾਰਥ ਭਾਵ ਚੱਲਦਾ ਹੈ ਤਾਂ ਉਸ ਦੇ ਰਸਤੇ ’ਚ ਆਉਣ ਵਾਲੀ ਹਰ ਮੁਸ਼ਕਲ ਉਸ ਦੇ ਅੱਗੇ ਗੋਡੇ ਟੇਕ ਦਿੰਦੀ ਹੈ ਅਜਿਹਾ ਹੀ ਕੁਝ ਨਜ਼ਾਰਾ ਵੇਖਣ ਨੂੰ ਮਿਲਿਆ।

ਸ਼ਾਹ ਸਤਿਨਾਮ ਜੀ ਧਾਮ, ਸਰਸਾ ’ਚ ਜਦੋਂ ਪੰਜਾਬ ਦੇ ਜਲਾਲਾਬਾਦ ਤੋਂ ਇੱਕ ਸ਼ਰਧਾਲੂ ਪੈਦਲ ਚੱਲ ਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਦਰਸ਼ਨਾਂ ਦੀ ਚਾਹਤ ’ਚ ਇੱਥੇ ਪਹੁੰਚਿਆ ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਗਮਨ ’ਤੇ ਸਾਧ-ਸੰਗਤ ਆਪਣੇ ਘਰਾਂ ’ਚ ਦੇਸੀ ਘਿਓ ਦੇ ਦੀਵੇ ਜਗਾ ਕੇ, ਇੱਕ-ਦੂਜੇ ਨੂੰ ਵਧਾਈਆਂ ਦੇ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੀ ਹੈ।

ਹੁਣ ਤਾਂ ਪੂਜਨੀਕ ਗੁਰੂ ਜੀ ਦੇ ਪਵਿੱਤਰ ਦਰਸ਼-ਦੀਦਾਰ ਦੀ ਹੀ ਤਮੰਨਾ

ਰੋਜ਼ਾਨਾ ਡੇਰਾ ਸੱਚਾ ਸੌਦਾ ਸ਼ਰਧਾਲੂ ਆਪਣੇ-ਆਪਣੇ ਅੰਦਾਜ਼ ’ਚ ਪੂਜਨੀਕ ਗੁਰੂ ਜੀ ਪ੍ਰਤੀ ਆਪਣੇ ਪ੍ਰੇਮ ਦਾ ਇਜ਼ਹਾਰ ਕਰਦੇ ਨਜ਼ਰ ਆਉਂਦੇ ਹਨ ਇਸ ਦੇ ਨਾਲ ਹੀ ਗਰੀਬ ਜ਼ਰੂਰਤਮੰਦਾਂ ਦੀ ਮੱਦਦ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ ਇਸ ਦਰਮਿਆਨ ਸਤਿਗੁਰੂ ਦੇ ਪ੍ਰੇਮ ਦਾ ਇੱਕ ਅਨੋਖਾ ਨਜ਼ਾਰਾ ਵੇਖਣ ਨੂੰ ਮਿਲਿਆ ਦਰਅਸਲ ਜਲਾਲਾਬਾਦ ਖੇਤਰ ਦੇ ਪਿੰਡ ਬਾਹਮਣੀਵਾਲਾ ਤੋਂ ਪੇਂਟਰ ਦਾ ਕੰਮ ਕਰਨ ਵਾਲੇ ਜੋਗਿੰਦਰ ਇੰਸਾਂ ਨੇ 2017 ’ਚ ਜਦੋਂ ਪੂਜਨੀਕ ਗੁਰੂ ਜੀ ਸਰਸਾ ਤੋਂ ਗਏ ਸਨ,

ਉਸ ਸਮੇਂ ਆਪਣੇ ਮਨ ’ਚ ਪ੍ਰਣ ਕੀਤਾ ਸੀ ਕਿ ਹੁਣ ਜਦੋਂ ਵੀ ਪੂਜਨੀਕ ਗੁਰੂ ਜੀ ਸਾਡੇ ਦਰਮਿਆਨ ਪਧਾਰਨਗੇ ਤਾਂ ਮੈਂ ਪੈਦਲ ਯਾਤਰਾ ਕਰਕੇ ਜਲਾਲਾਬਾਦ ਤੋਂ ਸਰਸਾ ਸਥਿਤ ਡੇਰਾ ਸੱਚਾ ਸੌਦਾ ਜਾਵਾਂਗਾ ਅਜਿਹੇ ’ਚ ਜਦੋਂ ਪੂਜਨੀਕ ਗੁਰੂ ਜੀ ਦੀ ਛੁੱਟੀ ਦੀ ਸੂਚਨਾ ਮਿਲੀ ਤਾਂ ਜੋਗਿੰਦਰ ਇੰਸਾਂ (Joginder Insan) ਨੂੰ ਆਪਣਾ ਪ੍ਰਣ ਯਾਦ ਆ ਗਿਆ ਡੇਰਾ ਸ਼ਰਧਾਲੂ ਜੋਗਿੰਦਰ ਇੰਸਾਂ ਨੇ ਆਪਣੇ ਘਰ ਦੇ ਕੰਮ-ਕਾਰ ਨਬੇੜਦਿਆਂ 13 ਫਰਵਰੀ ਨੂੰ ਜਲਾਲਾਬਾਦ ਤੋਂ ਸਰਸਾ ਪੈਦਲ ਆਉਣ ਦਾ ਮਨ ਬਣਾ ਲਿਆ। 13 ਫਰਵਰੀ ਨੂੰ ਜੋਗਿੰਦਰ ਇਕੱਲਾ ਆਪਣੇ ਘਰ ਤੋਂ ਸਵੇਰੇ ਛੇ ਵਜੇ ਨਿੱਕਲਿਆ ਪਹਿਲੇ ਦਿਨ ਜੋਗਿੰਦਰ ਇੰਸਾਂ ਨੇ 55 ਕਿਲੋਮੀਟਰ ਦਾ ਸਫਰ ਤੈਅ ਕੀਤਾ ਦੂਜੇ ਦਿਨ ਉਨ੍ਹਾਂ ਨੇ 25 ਕਿਲੋਮੀਟਰ ਦਾ ਸਫਰ ਤੈਅ ਕੀਤਾ ਇਸੇ ਤਰ੍ਹਾਂ ਸਫਰ ਕਰਦੇ-ਕਰਦੇ ਉਹ 15 ਫਰਵਰੀ ਸਵੇਰ ਤੱਕ ਡੱਬਵਾਲੀ ਕੈਂਟੀਨ ’ਤੇ ਪਹੁੰਚ ਗਏ ਜ਼ਿਕਰਯੋਗ ਹੈ ਕਿ ਜੋਗਿੰਦਰ ਅਤੇ ਉਸ ਦੀ ਪਤਨੀ ਮਲਕੀਤ ਕੌਰ ਘਰ ਤੋਂ ਤਾਲਮੇਲ ਬਣਾ ਕੇ ਚੱਲੇ ਸਨ।

15 ਫਰਵਰੀ ਨੂੰ ਮਲਕੀਤ ਕੌਰ ਜਲਾਲਾਬਾਦ ਤੋਂ ਸਾਧ-ਸੰਗਤ ਦੀ ਬੱਸ ’ਚ ਸਵਾਰ ਹੋ ਕੇ ਡੱਬਵਾਲੀ ਪਹੁੰਚੀ ਤਾਂ ਉਨ੍ਹਾਂ ਨੇ ਆਪਸ ’ਚ ਫੋਨ ’ਤੇ ਗੱਲਬਾਤ ਕੀਤੀ ਅਤੇ ਉਸ ਸਮੇਂ ਜੋਗਿੰਦਰ ਦੀ ਪਤਨੀ ਮਲਕੀਤ ਕੌਰ ਇੰਸਾਂ ਨੇ ਵੀ ਆਪਣੇ ਪਤੀ ਨਾਲ ਪੈਦਲ ਸਰਸਾ ਜਾਣ ਦਾ ਮਨ ਬਣਾਇਆ। ਚਾਹ-ਪਾਣੀ ਪੀ ਕੇ ਜੋਗਿੰਦਰ ਅਤੇ ਮਲਕੀਤ ਕੌਰ ਇੰਸਾਂ ਇਕੱਠੇ ਡੇਰਾ ਸੱਚਾ ਸੌਦਾ ਵੱਲ ਪੈਦਲ ਚੱਲ ਪਏ ਦੇਰ ਰਾਤ ਦੋਵੇਂ ਸ਼ਾਹ ਮਸਤਾਨਾ ਜੀ ਧਾਮ ਪਹੁੰਚੇ ਸਵੇਰ ਹੁੰਦੇ ਹੀ ਦੋਵੇਂ ਸਿੱਧੇ ਸ਼ਾਹ ਸਤਿਨਾਮ ਜੀ ਧਾਮ ਪਹੁੰਚੇ ਸੱਚ ਕਹੂੰ ਪੱਤਰਕਾਰ ਰਵਿੰਦਰ ਰਿਆਜ ਨਾਲ ਗੱਲਬਾਤ ਕਰਦਿਆਂ ਜੋਗਿੰਦਰ ਸਿੰਘ ਨੇ ਦੱਸਿਆ ਕਿ ਮੈਂ ਮਨ ’ਚ ਧਾਰ ਲਿਆ ਸੀ ਕਿ ਜਦੋਂ ਵੀ ਪੂਜਨੀਕ ਗੁਰੂ ਜੀ ਆਉਣਗੇ ਮੈਂ ਜਲਾਲਾਬਾਦ ਤੋਂ ਪੈਦਲ ਚੱਲ ਕੇ ਡੇਰਾ ਸੱਚਾ ਸੌਦਾ ’ਚ ਨਤਮਸਤਕ ਹੋਣ ਲਈ ਜਾਵਾਂਗਾ।

ਹੁਣ ਤਾਂ ਪੂਜਨੀਕ ਗੁਰੂ ਜੀ ਦੇ ਪਵਿੱਤਰ ਦਰਸ਼-ਦੀਦਾਰ ਦੀ ਹੀ ਤਮੰਨਾ

ਉਨ੍ਹਾਂ ਦੱਸਿਆ ਕਿ ਮੈਂ ਪੂਜਨੀਕ ਗੁਰੂ ਜੀ ਨੂੰ ਹਾਜ਼ਰ-ਨਾਜ਼ਰ ਮੰਨ ਕੇ ਅਤੇ ਉਨ੍ਹਾਂ ਦੇ ਨੂਰੀ ਸਵਰੂਪ ਨੂੰ ਯਾਦ ’ਚ ਰੱਖ ਕੇ ਚੱਲਦਾ ਰਿਹਾ ਅਜਿਹਾ ਕਰਦੇ-ਕਰਦੇ ਕਦੋਂ ਸਰਸਾ ਪਹੰੁਚ ਗਿਆ, ਖੁਦ ਨੂੰ ਪਤਾ ਹੀ ਨਹੀਂ ਲੱਗਾ ਹਾਲਾਂਕਿ ਇਸ ਦੌਰਾਨ ਮੇਰੇ ਪੈਰਾਂ ’ਚ ਕਾਫੀ ਸੋਜ ਆ ਗਈ, ਪਰ ਸਤਿਗੁਰੂ ਜੀ ਨੇ ਮੈਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਉਨ੍ਹਾਂ ਦੱਸਿਆ ਕਿ ਡੱਬਵਾਲੀ ਤੋਂ ਉਨ੍ਹਾਂ ਦੀ ਪਤਨੀ ਵੀ ਨਾਲ ਸਰਸਾ ਤੱਕ ਪੈਦਲ ਚੱਲ ਕੇ ਆਈ ਜੋਗਿੰਦਰ ਇੰਸਾਂ ਨੇ ਦੱਸਿਆ ਕਿ ਅੱਜ ਦਰਬਾਰ ਪਹੰੁਚ ਕੇ ਮੈਨੂੰ ਅਜਿਹਾ ਮਹਿਸੂਸ ਹੋ ਰਿਹਾ ਹੈ, ਜਿਵੇਂ ਮੇਰਾ ਹੱਜ ਪੂਰਾ ਹੋ ਗਿਆ ਹੋਵੇ ਹੁਣ ਤਾਂ ਸਿਰਫ ਇਹੀ ਤਮੰਨਾ ਹੈ ਕਿ ਪੂਜਨੀਕ ਗੁਰੂ ਜੀ ਜ਼ਲਦ ਤੋਂ ਜਲਦ ਸਾਡੇ ਸਭ ਦਰਮਿਆਨ ਪਧਾਰਨ ਅਤੇ ਸਾਨੂੰ ਆਪਣੇ ਨੂਰਾਨੀ ਦਰਸ਼ਨਾਂ ਨਾਲ ਨਿਹਾਲ ਕਰਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ