ਸਾਡੇ ਨਾਲ ਸ਼ਾਮਲ

Follow us

26.3 C
Chandigarh
Tuesday, February 24, 2026
More
    Home Breaking News ਅੰਮ੍ਰਿਤਪਾਲ ਸਿ...

    ਅੰਮ੍ਰਿਤਪਾਲ ਸਿੰਘ ਦਾ ਕਰੀਬੀ ਜੋਗਾ ਸਿੰਘ ਪੁਲਿਸ ਅੜਿੱਕੇ

    Amritpal Singh

    ਅੰਮ੍ਰਿਤਸਰ (ਰਾਜਨ ਮਾਨ)। ਅੰਮ੍ਰਿਤਸਰ ਦਿਹਾਤੀ ਅਤੇ ਹੁਸ਼ਿਆਰਪੁਰ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਅੰਮ੍ਰਿਤਪਾਲ ਸਿੰਘ (Amritpal Singh) ਦੇ ਬੇਹੱਦ ਕਰੀਬੀ ਸਾਥੀ ਜੋਗਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

    ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਰੇਂਜ ਦੇ ਡੀ.ਆਈ.ਜੀ ਨਰਿੰਦਰ ਭਾਰਗਵ, ਅੰਮ੍ਰਿਤਸਰ ਦਿਹਾਤੀ ਦੇ ਐਸ ਐਸ ਪੀ ਸਤਿੰਦਰ ਸਿੰਘ ਅਤੇ ਹੁਸ਼ਿਆਰਪੁਰ ਦੇ ਐਸ ਐਸ ਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਜਦ ਮਰਨਾਈਆਂ ਪਿੰਡ ਤੋਂ ਅਮ੍ਰਿਤਪਾਲ ਸਿੰਘ ਫ਼ਰਾਰ ਹੋਇਆ ਸੀ, ਉਸ ਸਮੇਂ ਉਸ ਦੇ ਨਾਲ ਪਪਲਪ੍ਰੀਤ ਸਿੰਘ ਅਤੇ ਜੋਗਾ ਸਿੰਘ ਵੀ ਨਾਲ ਸੀ ,ਜੋਗਾ ਸਿੰਘ ਨੇ ਹੀ ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਸਿੰਘ ਨੂੰ ਗੱਡੀਆਂ ਮੁਹਇਆ ਕਰਵਾਈਆਂ|

    ਪੁਲਿਸ ਨੇ ਪ੍ਰੈਸ ਕਾਨਫਰੰਸ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਕਿ ਜੋਗਾ ਸਿੰਘ ਹੀ ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਸਿੰਘ ਨੂੰ ਪੰਜਾਬ ਵਿੱਚੋਂ ਕੱਢ ਕੇ ਯੂਪੀ ਲੈ ਕੇ ਗਿਆ ਅਤੇ ਵਾਪਸ ਹੁਸ਼ਿਆਰਪੁਰ ਵੀ ਜੋਗਾ ਸਿੰਘ ਹੀ ਲੈ ਕੇ ਆਇਆ ਸੀ। ਪੁਲਿਸ ਨੇ ਦਾਅਵਾ ਕੀਤਾ ਕਿ ਜੋਗਾ ਸਿੰਘ ਕਈ ਅਹਿਮ ਖੁਲਾਸੇ ਕਰ ਸਕਦਾ ਹੈ। ਪੁਲਿਸ ਵਲੋਂ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੰਜਾਬ ਭਰ ਵਿੱਚ ਪੁਲੀਸ ਵਲੋਂ ਸਖਤ ਨਾਕਾਬੰਦੀ ਕੀਤੀ ਗਈ ਹੈ ਅਤੇ ਹਰ ਵਿਅਕਤੀ ਤੇ ਨਜ਼ਰ ਰੱਖੀ ਜਾ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here