ਤੇਂਦੁਲਕਰ ਤੇ ਕੈਲਿਸ ਹੀ ਅੱਗੇ | Sydney Test
Sydney Test: ਸਪੋਰਟਸ ਡੈਸਕ। ਅਸਟਰੇਲੀਆ ਤੇ ਇੰਗਲੈਂਡ ਵਿਚਕਾਰ 2025-26 ਐਸ਼ੇਜ਼ ਦਾ ਪੰਜਵਾਂ ਤੇ ਆਖਰੀ ਟੈਸਟ ਸਿਡਨੀ ਕ੍ਰਿਕੇਟ ਗਰਾਊਂਡ ’ਤੇ ਖੇਡਿਆ ਜਾ ਰਿਹਾ ਹੈ। ਸੋਮਵਾਰ ਨੂੰ ਮੈਚ ਦਾ ਦੂਜਾ ਦਿਨ ਹੈ। ਇੰਗਲੈਂਡ ਦੇ ਤਜਰਬੇਕਾਰ ਬੱਲੇਬਾਜ਼ ਜੋ ਰੂਟ ਨੇ ਇਸ ਮੈਚ ’ਚ ਆਪਣਾ 41ਵਾਂ ਟੈਸਟ ਸੈਂਕੜਾ ਲਾਇਆ। ਉਨ੍ਹਾਂ ਨੇ 242 ਗੇਂਦਾਂ ’ਤੇ 160 ਦੌੜਾਂ ਦੀ ਪਾਰੀ ਖੇਡੀ। ਮੀਂਹ ਤੇ ਖਰਾਬ ਰੌਸ਼ਨੀ ਕਾਰਨ ਸਿਡਨੀ ਟੈਸਟ ਦੇ ਪਹਿਲੇ ਦਿਨ ਸਿਰਫ਼ 45 ਓਵਰਾਂ ਦਾ ਖੇਡ ਸੰਭਵ ਹੋ ਸਕਿਆ ਸੀ। ਰੂਟ ਪਹਿਲੇ ਦਿਨ 72 ਦੌੜਾਂ ’ਤੇ ਨਾਬਾਦ ਪਰਤੇ ਸਨ। ਦੂਜੇ ਦਿਨ ਉਨ੍ਹਾਂ ਨੇ 146 ਗੇਂਦਾਂ ’ਤੇ ਆਪਣਾ ਸੈਂਕੜਾ ਪੂਰਾ ਕੀਤਾ। ਇਹ ਇਸ ਐਸ਼ੇਜ਼ ਸੀਰੀਜ਼ ’ਚ ਰੂਟ ਦਾ ਦੂਜਾ ਸੈਂਕੜਾ ਹੈ।
ਇਹ ਖਬਰ ਵੀ ਪੜ੍ਹੋ : Indore Water Crisis: ਇੰਦੌਰ ’ਚ ਦੂਸ਼ਿਤ ਪਾਣੀ ਕਾਰਨ ਇੱਕ ਹੋਰ ਮੌਤ, 20 ਨਵੇਂ ਮਰੀਜ਼ ਮਿਲੇ
ਰੂਟ ਦਾ 41ਵਾਂ ਸੈਂਕੜਾ | Sydney Test
ਇਸ ਸੈਂਕੜੇ ਨਾਲ, ਰੂਟ ਨੇ ਟੈਸਟ ਕ੍ਰਿਕੇਟ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਸਾਬਕਾ ਕੰਗਾਰੂ ਕਪਤਾਨ ਰਿੱਕੀ ਪੋਂਟਿੰਗ ਦੀ ਬਰਾਬਰੀ ਕੀਤੀ। ਦੋਵਾਂ ਦੇ ਹੁਣ 41-41 ਟੈਸਟ ਸੈਂਕੜੇ ਹਨ। ਰੂਟ ਨੇ ਇਹ ਕਾਰਨਾਮਾ ਆਪਣੇ 163ਵੇਂ ਟੈਸਟ ’ਚ ਕੀਤਾ, ਜਦੋਂ ਕਿ ਪੋਂਟਿੰਗ ਨੇ 168 ਟੈਸਟ ਮੈਚ ਖੇਡੇ। ਇਸ ਸੂਚੀ ’ਚ ਰੂਟ ਤੋਂ ਸਿਰਫ਼ ਦੋ ਬੱਲੇਬਾਜ਼ ਅੱਗੇ ਹਨ : ਸਚਿਨ ਤੇਂਦੁਲਕਰ (51 ਸੈਂਕੜੇ) ਤੇ ਜੈਕ ਕੈਲਿਸ (45 ਸੈਂਕੜੇ)। ਇੰਗਲੈਂਡ ਨੇ ਦੂਜੇ ਦਿਨ 211/3 ਤੋਂ ਖੇਡ ਸ਼ੁਰੂ ਕੀਤੀ। ਟੀਮ ਪਹਿਲੀ ਪਾਰੀ ’ਚ 384 ਦੌੜਾਂ ’ਤੇ ਆਲ ਆਊਟ ਹੋ ਗਈ। Sydney Test
ਰੂਟ ਦੇ 2021 ਤੋਂ ਬਾਅਦ ਸਭ ਤੋਂ ਵੱਧ ਸੈਂਕੜੇ, 24 ਸੈਂਕੜੇ
ਰੂਟ 2021 ਤੋਂ ਬਾਅਦ ਟੈਸਟ ਕਿਕ੍ਰੇਟ ’ਚ ਸਭ ਤੋਂ ਵੱਧ ਸੈਂਕੜੇ ਲਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਸਭ ਤੋਂ ਅੱਗੇ ਹੈ। ਰੂਟ ਨੇ ਇਸ ਸਮੇਂ ਦੌਰਾਨ ਹੁਣ ਤੱਕ 24 ਟੈਸਟ ਸੈਂਕੜੇ ਲਾਏ ਹਨ। ਉਨ੍ਹਾਂ ਤੋਂ ਬਾਅਦ ਸਟੀਵ ਸਮਿਥ, ਕੇਨ ਵਿਲੀਅਮਸਨ, ਹੈਰੀ ਬਰੂਕ ਤੇ ਸ਼ੁਭਮਨ ਗਿੱਲ ਹਨ, ਜੋ ਇਸ ਸੂਚੀ ਵਿੱਚ ਦੂਜੇ ਸਥਾਨ ’ਤੇ ਹਨ। ਇਨ੍ਹਾਂ ਸਾਰੇ ਬੱਲੇਬਾਜ਼ਾਂ ਨੇ 2021 ਤੋਂ ਬਾਅਦ ਟੈਸਟ ਕ੍ਰਿਕੇਟ ’ਚ 10-10 ਸੈਂਕੜੇ ਲਾਏ ਹਨ। Sydney Test














