ਜੇਐਨਯੂ: ਸਿੱਖਿਆ ਦੀ ਆੜ ‘ਚ ਗੂੰਜ ਰਹੀਆਂ?ਬਗ਼ਾਵਤੀ ਸੁਰਾਂ

JNU, Echoing, Teachings, Education

ਰਾਜੇਸ਼ ਮਾਹੇਸ਼ਵਰੀ

ਫੀਸ ਵਾਧੇ ਨੂੰ ਲੈ ਕੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਗੁੱਸਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਇਸ ਦਰਮਿਆਨ ਮਨੁੱਖੀ ਮਨੁੱਖੀ ਵਸੀਲੇ ਵਿਕਾਸ ਮੰਤਰਾਲੇ ਨੇ ਤਿੰਨ ਮੈਂਬਰੀ ਇੱਕ ਕਮੇਟੀ ਬਣਾਈ ਹੈ, ਜੋ ਜੇਐਨਯੂ ਦੀ ਆਮ ਕਾਰਜ ਪ੍ਰਣਾਲੀ ਬਹਾਲ ਕਰਨ ਦੇ ਤਰੀਕਿਆਂ ‘ਤੇ ਸੁਝਾਅ ਦੇਵੇਗੀ ਇਸ ਦੇ ਬਾਵਜ਼ੂਦ ਵਿਦਿਆਰਥੀਆਂ ਨੇ ਸੰਸਦ ਤੱਕ ਮਾਰਚ ਕੱਢਿਆ ਵਿਦਿਆਰਥੀਆਂ  ਦਾ ਕਹਿਣਾ ਹੈ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ‘ਚ ਦੇਸ਼ ਦੇ ਗਰੀਬ ਪਰਿਵਾਰਾਂ ਦੇ ਬੱਚੇ ਅਸਾਨੀ ਨਾਲ ਸਿੱਖਿਆ ਹਾਸਲ ਕਰਦੇ ਹਨ ਫੀਸ ਵਧਣ ਨਾਲ ਅਜਿਹਾ ਹੋ ਸਕਣਾ ਮੁਸ਼ਕਲ ਹੋਵੇਗਾ।

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਹੋਸਟਲ ਨਿਯਮਾਂ ਤਹਿਤ ਫੀਸ ਵਾਧੇ ਦਾ ਅਸਰ 40 ਫੀਸਦੀ ਵਿਦਿਆਰਥੀਆਂ ‘ਤੇ ਪਵੇਗਾ ਪਿਛਲੇ ਕਈ ਸਾਲਾਂ ਤੋਂ ਜੇਐਨਯੂ ਕਿਸੇ ਨਾ ਕਿਸੇ ਤਰ੍ਹਾਂ ਚਰਚਾ ‘ਚ ਬਣਿਆ ਹੋਇਆ ਹੈ ਸਮੇਂ-ਸਮੇਂ ‘ਤੇ ਜੇਐਨਯੂ ਦੇ ਵਿਦਿਆਰਥੀਆਂ ‘ਤੇ ਦੇਸ਼ਧ੍ਰੋਹੀ ਹੋਣ ਦੇ ਦੋਸ਼ ਲੱਗਦੇ ਰਹੇ ਹਨ ਯੂਨੀਵਰਸਿਟੀ ਕੈਂਪਸ ‘ਚੋਂ ਅਵਾਜ਼ਾਂ ਬਾਹਰ ਆ ਰਹੀਆਂ ਹਨ ਜਾਂ ਜੋ ਕੁਝ ਵੀ ਮੀਡੀਆ ਦੇ ਜਰੀਏ ਦੇਸ਼ ਨੂੰ ਪਤਾ ਲੱਗ ਰਿਹਾ ਹੈ, ਉਸਦਾ ਸਾਰ ਇਹ ਹੈ ਕਿ ਜੇਐਨਯੂ ਦਾ ਕੈਂਪਸ ਦੇਸ਼-ਵਿਰੋਧੀ ਤਾਕਤਾਂ ਦਾ ਅੱਡਾ ਬਣਦਾ ਜਾ ਰਿਹੈ।

ਇਸ ‘ਚ ਕੋਈ ਦੋ ਰਾਇ ਨਹੀਂ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਇੱਕ ਪ੍ਰਸਿੱਧ ਯੂਨੀਵਰਸਿਟੀ ਹੈ ਇਸ ਨੇ ਸਿੱਖਿਆ ਦੇ ਖੇਤਰ ‘ਚ ਅਣਗਿਣਤ ਹੋਣਹਾਰ ਵਿਦਵਾਨ ਦੇਸ਼ ਨੂੰ ਦਿੱਤੇ ਹਨ ਖੋਜਕਾਰੀਆਂ ਦੀ ਇੱਕ ਭਰੀ-ਪੂਰੀ ਜਮਾਤ ਹੈ, ਜੋ ਵੱਖ-ਵੱਖ ਯੂਨੀਵਰਸਿਟੀਆਂ ‘ਚ ਪੜ੍ਹਾ ਰਹੇ ਹਨ, ਹੋਰ ਸਨਮਾਨਜਨਕ ਅਹੁਦਿਆਂ ‘ਤੇ ਹਨ, ਪੱਤਰਕਾਰ ਹਨ ਅਤੇ ਵਿਦੇਸ਼ਾਂ ‘ਚ ਸਰਗਰਮ ਹਨ ਇਸ ਸਾਲ ਅਰਥ ਸ਼ਾਸਤਰ ਦੇ ਨੋਬਲ ਪੁਰਸਕਾਰ ਜੇਤੂ ਪ੍ਰੋ. ਅਭੀਜੀਤ ਬੈਨਰਜੀ ਵੀ ਜੇਐਨਯੂ ਦੇ ਵਿਦਿਆਰਥੀ ਰਹੇ ਹਨ ਅਜਿਹੀ ਮਹਾਨ ਪਰੰਪਰਾ ਦੇ ਬਾਵਜੂਦ ਹਿੰਦੂ ਧਰਮ ਅਤੇ ਭਾਰਤੀ ਸੱਭਿਅਤਾ-ਸੰਸਕ੍ਰਿਤੀ ਦੇ ਮਹਾਂਨਾਇਕ ਸਵਾਮੀ ਵਿਵੇਕਾਨੰਦ ਦੀ ਮੂਰਤੀ ਦਾ ਅਪਮਾਨ ਕੀਤਾ ਜਾਵੇ ਉਸ ਦੇ ਹੇਠਾਂ ‘ਭਗਵਾਂ ਜਲਾਓ’ ਅਤੇ ‘ਫ਼ਾਸਿਜ਼ਮ’ ਵਰਗੇ ਸ਼ਬਦ ਲਿਖ ਦਿੱਤੇ ਜਾਣ, ਦੇਸ਼-ਵਿਰੋਧੀ ਹਰਕਤਾਂ ਦਾ ਅੱਡਾ ਬਣ  ਜਾਵੇ ਅਤੇ ਕਈ ਪੱਧਰਾਂ ‘ਤੇ ‘ਟੁਕੜੇ ਟੁਕੜੇ ਗੈਂਗ’ ਦੀ ਗੁੰਡਾਗਰਦੀ ਦਿਖਾਈ ਦੇਵੇ, ਮਹਿਲਾ  ਪੱਤਰਕਾਰ ਨਾਲ ਬਦਸਲੂਕੀ, ਹੱਥੋਪਾਈ ਕੀਤੀ ਜਾਵੇ, ਤਾਂ ਇਸ ਨੂੰ ਜੇਐਨਯੂ ਦੀ ਕਿਹੜੀ ਪਰੰਪਰਾ ਅਤੇ ਜਮਾਤ ਕਹੋਗੇ?

ਸਵਾਮੀ ਵਿਵੇਕਾਨੰਦ ਨੇ ਸਾਡੀ ਨੌਜਵਾਨ ਪੀੜ੍ਹੀ ‘ਚ ਉੱਚ ਨੈਤਿਕਤਾ, ਸਾਡੀ ਮਹਾਨ ਸੰਸਕ੍ਰਿਤੀ ਅਤੇ ਦੇਸ਼ ਭਗਤੀ ਦੀ ਭਾਵਨਾ ਭਰਨ ਦਾ ਸੱਦਾ ਦਿੱਤਾ ਸੀ, ਪਰ ਜੇਐਨਯੂ ‘ਚ ਨੌਜਵਾਨ ਵੰਡ ਪਾਊ ਏਜੰਡੇ ਦੀ ਸਿੱਖਿਆ ਹਾਸਲ ਕਰਦੇ ਦਿਖਾਈ ਦਿੰਦੇ ਹਨ ਉਂਜ ਦੇਸ਼ ਦੀ ਸਰਕਾਰ ਵੀ ਹੁਣ ਸੋਚਣਾ ਸ਼ੁਰੂ ਕਰ ਦੇਵੇ ਕਿ ਸਿੱਖਿਆ ਦੀ ਆੜ ‘ਚ ਕਿਤੇ ਦੇਸ਼-ਵਿਰੋਧੀ ਸੰਸਕ੍ਰਿਤੀ ਤਾਂ ਨਹੀਂ ਪਣਪ ਰਹੀ ਹੈ?

ਭਾਜਪਾ ਦੇ ਸਰਕਾਰ ‘ਚ ਆਉਣ ਤੋਂ ਬਾਅਦ ਜੇਐਨਯੂ ‘ਤੇ ਲਗਾਤਾਰ ਦੇਸ਼ਧ੍ਰੋਹ ਦੇ ਦੋਸ਼ ਲੱਗਦੇ ਰਹੇ ਹਨ  6 ਫਰਵਰੀ 2016 ਨੂੰ ਜੇਐਨਯੂ ਯੂਨੀਵਰਸਿਟੀ ਕੰਪਲੈਕਸ ‘ਚ ਹੋਏ ਇੱਕ ਪ੍ਰੋਗਰਾਮ ‘ਚ ਕਥਿਤ ਤੌਰ ‘ਤੇ ਦੇਸ਼-ਵਿਰੋਧੀ ਨਾਅਰੇ ਲੱਗੇ ਸਨ ਇਸ ਸਿਲਸਿਲੇ ‘ਚ ਜੇਐਨਯੂ ਵਿਦਿਆਰਥੀ ਸੰਘ ਦੇ ਉਸ ਸਮੇਂ ਦੇ ਪ੍ਰਧਾਨ ਕਨ੍ਹਹੀਆ ਕੁਮਾਰ ਅਤੇ ਉਨ੍ਹਾਂ ਦੇ ਦੋ ਸਾਥੀਆਂ ਉਮਰ ਖਾਲਿਦ ਅਤੇ ਅਨਿਬਰਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਹਾਲਾਂਕਿ ਤਿੰਨੇ ਬਾਅਦ ‘ਚ ਜ਼ਮਾਨਤ ‘ਤੇ ਛੁੱਟ ਗਏ ਪਰ ਕਨ੍ਹਹੀਆ ਕੁਮਾਰ ਇਸ ਤੋਂ ਪਹਿਲਾਂ 23 ਦਿਨ ਜੇਲ੍ਹ ‘ਚ ਰਹੇ ਇਸ ਮਾਮਲੇ ਨੂੰ ਤਿੰਨ ਸਾਲ ਹੋ ਚੁੱਕੇ ਹਨ ਪਰ ਹਾਲੇ ਤੱਕ ਦਿੱਲੀ ਪੁਲਿਸ ਵੱਲੋਂ ਮਾਮਲੇ ‘ਚ ਕੋਈ ਚਾਰਜਸ਼ੀਟ ਫਾਈਲ ਨਹੀਂ ਕੀਤੀ ਗਈ ਹੈ ਕੈਂਪਸ ਦੇ ਅੰਦਰ ਕਥਿਤ ਤੌਰ ‘ਤੇ ਦੇਸ਼ਧ੍ਰੋਹ ਦੇ ਨਾਅਰੇ ਲਾਉਣ ਵਾਲੀ ਘਟਨਾ ਤੋਂ ਬਾਅਦ ਫੌਜ ਤੋਂ ਰਿਟਾਇਰਡ ਲੈਫਟੀਨੈਂਟ ਜਨਰਲ ਨਿਰੰਜਨ ਸਿੰਘ ਦੀ ਅਗਵਾਈ ‘ਚ ਅੱਠ ਫੌਜੀਆਂ ਨੇ ਵੀਸੀ ਨਾਲ ਮੁਲਾਕਾਤ ਕੀਤੀ ਸੀ ਅਤੇ ਯੂਨੀਵਰਸਿਟੀ ਦੇ ਅੰਦਰ ਦਾ ਮਾਹੌਲ ਬਦਲਣ ਦੀ ਗੁਜਾਰਿਸ਼ ਕੀਤੀ ਸੀ ਬੇਸ਼ੱਕ ਇਹ ਭਾਰਤ ਸਰਕਾਰ ਦੇ ਫਰਜਾਂ ‘ਚ ਸ਼ਾਮਲ ਹੈ ਕਿ ਉੱਚ ਸਿੱਖਿਆ ਵੀ ਸੁਲਭ ਅਤੇ ਸਸਤੀ ਹੋਵੇ, ਤਾਂ ਕਿ ਪੜ੍ਹੀਆਂ-ਲਿਖੀਆਂ ਅਤੇ ਬੁੱਧੀਮਾਨ ਪੀੜ੍ਹੀਆਂ ਸਾਹਮਣੇ ਆ ਸਕਣ ਸ਼ਾਇਦ ਇਸ ਲਈ ਜੇਐਨਯੂ ਦਾ ਬਜਟ 556 ਕਰੋੜ ਰੁਪਏ ਹੈ ਅਤੇ ਸਬਸਿਡੀ 352 ਕਰੋੜ ਰੁਪਏ ਦੀ ਹੈ।

ਔਸਤਨ ਇੱਕ ਵਿਦਿਆਰਥੀ ‘ਤੇ ਚਾਰ ਲੱਖ ਰੁਪਏ ਦੀ ਸਾਲਾਨਾ ਸਬਸਿਡੀ ਖਰਚ ਕੀਤੀ ਜਾਂਦੀ ਹੈ ਸੁਵਿਧਾਵਾਂ ਅਜਿਹੀਆਂ ਹਨ ਕਿ ਹੋਸਟਲ ‘ਚ ਮਾਤਰ 10 ਰੁਪਏ ਮਹੀਨਾ ਕਿਰਾਏ ‘ਤੇ ਕਮਰਾ ਉਪਲੱਬਧ ਹੈ, ਬਿਜਲੀ, ਪਾਣੀ, ਸਰਵਿਸ ਚਾਰਜ ਹਾਲੇ ਤੱਕ ਮੁਫ਼ਤ ਰਹੇ ਹਨ ਕੀ ਇਹ ਸੁਵਿਧਾਵਾਂ ਭਾਰਤ ਵਿਰੋਧੀ ਨਸਲਾਂ ਤਿਆਰ ਕਰਨ ਨੂੰ ਦਿੱਤੀਆਂ ਜਾਂਦੀਆਂ ਹਨ? ਸਰਕਾਰ ਨੂੰ ਕੇਵਲ ਜੇਐਨਯੂ ਹੀ ਨਹੀਂ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ‘ਚ ਸਸਤੀ ਸਿੱਖਿਆ ਦੀ ਸੁਵਿਧਾ ਪ੍ਰਦਾਨ ਕਰਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਪਰ ਇਨ੍ਹਾਂ ਸਭ ਦਰਮਿਆਨ ਭਾਰਤ ਦੇ ਮਾਣਮੱਤੇ ਮਹਾਂਨਾਇਕ ਵਿਵੇਕਾਨੰਦ ਨੇ ਵਿਦਿਆਰਥੀਆਂ ਦਾ ਕੀ ਵਿਗਾੜਿਆ ਸੀ ਕਿ ਉਨ੍ਹਾਂ ਦੀ ਮੂਰਤੀ ਨੂੰ ਅਪਮਾਨਿਤ ਕੀਤਾ ਗਿਆ?

ਉਨ੍ਹਾਂ ਨੂੰ ‘ਫਾਸੀਵਾਦੀ’ ਕਰਾਰ ਦਿੱਤਾ ਗਿਆ ਮੂਰਤੀ ਨੂੰ ਤੋੜਨ ਤੱਕ ਦੀ ਕੋਸ਼ਿਸ਼ ਕੀਤੀ ਗਈ ਉਸ ‘ਤੇ ਹਿੰਸਕ ਹਮਲੇ ਵੀ ਕੀਤੇ ਗਏ ਅਤੇ ਲਿਖ ਦਿੱਤਾ ਗਿਆ ‘ਭਗਵਾ ਜਲਾਓ’ ਕਿਹੜਾ ਭਗਵਾ? ਅਤੇ ਉਸ ਨੂੰ ਕਿਉਂ ਜਲਾਇਆ ਜਾਵੇ? ਕੀ ਇਸ ਲਈ ਕਿ ਉਹ ਭਾਜਪਾ ਦਾ ਇੱਕ ਪ੍ਰਤੀਕ ਰੰਗ ਹੈ? ਪਰ ਭਗਵਾ ਰੰਗ ਤਾਂ ਰਾਸ਼ਟਰੀ ਝੰਡੇ ‘ਤਿਰੰਗੇ’ ‘ਚ ਵੀ ਹੈ ਦਰਅਸਲ ਜੇਐਨਯੂ ਦੇ ਅੰਦਰ ਇਹ ਜਮਾਤ ਉਹ ਹੈ, ਜੋ ਆਮ ਤੌਰ ‘ਤੇ ਖੱਬੇਪੱਖ ਦਾ ਝੰਡਾ ਉਠਾਉਣ ਦਾ ਕੰਮ ਕਰਦੀ ਰਹੀ ਹੈ ਤੇ ਸਿੱਖਿਆ ਦੀ ਆੜ ‘ਚ ਅਤੇ ਵਿਦਿਆਰਥੀ ਹਿੱਤਾਂ ਦੀ ਮੰਗ ਦੀ ਆੜ ‘ਚ ਉਹ ਦੇਸ਼ ਵਿਰੋਧੀ ਅਤੇ ਖੱਬੇਪੰਖੀ ਏਜੰਡੇ ਨੂੰ ਅੱਗੇ ਵਧਾਉਣ ਦਾ ਕੰਮ ਕਰਦੀ ਹੈ।

ਜੇਐਨਯੂ ਨੂੰ ਇੱਕ ਖਾਸ ਵਿਚਾਰਧਾਰਾ ਦਾ ਅੱਡਾ ਵੀ ਮੰਨਿਆ ਜਾਂਦਾ ਹੈ ਲੋਕਤੰਤਰ ‘ਚ ਵੱਖ-ਵੱਖ ਵਿਚਾਰਧਰਾਵਾਂ ਦਾ ਸਦਾ ਸਵਾਗਤ ਕੀਤਾ ਜਾਂਦਾ ਹੈ, ਪਰ ਉਹ ਵਿਚਾਰਧਾਰਾ ਕਿਸ ਕੰਮ ਦੀ ਜੋ ਦੇਸ਼ ਨੂੰ ਵੰਡਣ ਅਤੇ ਦੇਸ਼ ਦੇ ਦੁਸ਼ਮਣਾਂ ਦੇ ਨਾਲ ਖੜ੍ਹੀ ਦਿਖਾਈ ਦੇਵੇ ਕਸ਼ਮੀਰ ‘ਚ ਧਾਰਾ-370 ਹਟਾਉਣ ਖਿਲਾਫ਼ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ‘ਚ ਪ੍ਰਦਰਸ਼ਨ ਹੋਇਆ ਤੇ ਨਾਅਰੇ ਲੱਗੇ ਸਨ ਇਸ ਸਭਾ ਦੀਆਂ ਵੀਡੀਓ ਸਾਹਮਣੇ ਆਈਆਂ, ਇਨ੍ਹਾਂ ‘ਤੇ ਸਵਾਲ ਉੱਠਣ ਲੱਗੇ ਸਨ ਅਸਲ ‘ਚ ਜੇਐਨਯੂ ‘ਚ ਇੱਕ ਜਮਾਤ ਭਾਰਤ ਦੀ ਬਰਬਾਦੀ ਤੱਕ ਜੰਗ ਦੇ ਨਾਅਰੇ ਲਾਉਂਦੀ ਹੈ ਵਜ੍ਹਾ ਇਹ ਹੈ ਕਿ ਮਾਓਵਾਦੀਆਂ, ਜੇਹਾਦੀਆਂ ਤੇ ਕਸ਼ਮੀਰੀ ਵੱਖਵਾਦੀਆਂ ਵਿਚਕਾਰ ਗਠਜੋੜ ਲੰਮੇ ਸਮੇਂ ਤੋਂ ਜਾਰੀ ਹੈ ਇਸਦਾ ਜਿਉਂਦਾ ਜਾਗਦਾ ਸਬੂਤ ਅਤਬੂਬਰ 2010 ‘ਚ ਜੇਐਨਯੂ ‘ਚ ਉਹ ਸੈਮੀਨਾਰ ਸੀ ਜਿਸ ‘ਚ ਹੁਰੀਅਤ ਦੇ ਆਗੂ ਸੈਅਦ ਅਲੀ ਸ਼ਾਹ ਗਿਲਾਨੀ, ਅਰੁੰਧਤੀ ਰਾਏ ਅਤੇ ਮਾਓਵਾਦੀ ਆਗੂ ਵਰਵਰਾ ਰਾਓ ਨੇ ਮੰਚ ਸਾਂਝਾ ਕੀਤਾ ਸੀ ਸੈਮੀਨਾਰ ਦਾ ਵਿਸ਼ਾ ਸੀ ‘ਅਜ਼ਾਦੀ ਹੀ ਇੱਕੋ-ਇੱਕ ਰਸਤਾ’ ਉਸ ‘ਚ ਵੱਡੀ ਗਿਣਤੀ ਵਿਚ ਜੇਐਨਯੂ ਵਿਦਿਆਰਥੀਆਂ ਨੇ ਹਿੱਸਾ ਲਿਆ ਇਸ ਤੋਂ ਇਲਾਵਾ, ਇਨ੍ਹਾਂ ਤੱਤਾਂ ਨੇ 2010 ‘ਚ ਦੰਤੇਵਾੜਾ ‘ਚ ਸੀਆਰਪੀਐਫ਼ ਦੇ 74 ਜਵਾਨਾਂ ਦੀ ਹੱਤਿਆ ‘ਤੇ ਜਸ਼ਨ ਵੀ ਮਨਾਇਆ ਸੀ ਇਸ ਨਾਲ ਇਨ੍ਹਾਂ ਤੱਤਾਂ ਦੇ ਇਰਾਦਿਆਂ ਦਾ ਪਤਾ ਲੱਗਦਾ ਹੈ 2000 ‘ਚ ਜੇਐਨਯੂ ‘ਚ ਇੱਕ ਖੱਬੇਪੱਖੀ ਸੰਗਠਨ ਦੇ ਦੋਸਤਾਨਾ ਮੁਸ਼ਾਅਰੇ ‘ਚ ਫੌਜ ਦੇ ਦੋ ਜਵਾਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ, ਕਿਉਂਕਿ ਉਨ੍ਹਾਂ ਮੁਸ਼ਾਅਰੇ ‘ਚ ਦੇਸ਼ ਵਿਰੋਧੀ ਸ਼ਾਇਰੀ ਦਾ ਵਿਰੋਧ ਕੀਤਾ ਸੀ  ਦੇਸ਼ ‘ਚ ਕਰੀਬ 800 ਯੂਨੀਵਰਸਿਟੀਆਂ ਹਨ, ਪਰ ਇਹ ਚਿੰਤਾਜਨਕ ਸਵਾਲ ਹੋਣਾ ਚਾਹੀਦਾ ਹੈ ਕਿ ਜੇਐਨਯੂ ਦੇ ਅੰਦਰ ਹੀ ਵਿਵਾਦ ਕਿਉਂ ਪਣਪਦੇ ਹਨ? ਗੱਲ ਗੱਲ ‘ਤੇ ਅਜ਼ਾਦੀ ਦੇ ਨਾਅਰੇ ਵਾਲੇ ਜੇਐਨਯੂ ਦੇ ਵਿਦਿਆਰਥੀਆਂ ਨੂੰ ਕਿਸ ਤੋਂ ਅਤੇ ਕਿਉਂ ਅਜ਼ਾਦੀ ਚਾਹੀਦੀ ਹੈ?

ਕੀ ਉਨ੍ਹਾਂ ਨੂੰ ਅਜ਼ਾਦੀ ਆਪਣੀ ਮਾਤਭੂਮੀ ਖਿਲਾਫ਼ ਸਾਜਿਸ਼ ਰਚਣ ਲਈ ਚਾਹੀਦੀ ਹੈ? ਜਾਂ ਬਟਵਾਰੇ ਨੂੰ ਇੱਕ ਹੋਰ ਮਾਹੌਲ ਤਿਆਰ ਕਰਨ ਲਈ?  ਸਾਡੇ ਮਹਾਨ ਭਾਰਤ ‘ਚ ਸਨਾਤਨ ਧਰਮ ਦੇ ਮੂਲ ਸਿਧਾਂਤਾਂ ਦਾ ਪਾਲਣ ਕੀਤਾ ਜਾਂਦਾ ਹੈ, ਜਿੱਥੇ ਸਾਰੇ ਧਰਮਾਂ ਨੂੰ ਬਰਾਬਰ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ ਸਨਾਤਨ ਧਰਮ ਦਾ ਵਿਚਾਰ ਏਨਾ ਵਿਆਪਕ ਹੈ ਕਿ ਉਸ ਦੇ ਦਾਇਰੇ ‘ਚ ਸਾਰੇ  ਧਰਮ ਅਤੇ ਸਿਧਾਂਤ ਸਮਾ ਜਾਂਦੇ ਹਨ ਇਸ ਲਈ ਇਹ ਸੁਭਾਵਿਕ ਹੈ ਕਿ ਸਾਡੀ ਸੰਸਕ੍ਰਿਤੀ ਹੱਦਾਂ ਤੋਂ ਬਾਹਰ ਦੇ ਇਨ੍ਹਾਂ ਗੁੰਮਰਾਹ ਤੱਤਾਂ ਦੀਆਂ ਵੰਡ-ਪਾਊ ਨੀਤੀਆਂ ਨੂੰ ਸਵੀਕਾਰ ਨਾ ਕੀਤਾ ਜਾਵੇ, ਨਾ ਹੀ ਕਿਸੇ ਨੂੰ ਸਾਡੇ ਨੌਜਵਾਨਾਂ ਦੇ ਦਿਲੋ-ਦਿਮਾਗ ਨੂੰ ਪ੍ਰਦੂਸ਼ਿਤ ਕਰਨ ਦੀ ਇਜਾਜਤ ਦਿੱਤੀ ਜਾਵੇ ਜੇਐਨਯੂ ‘ਚ ਜੋ ਪਿਛਲੇ ਦੋ-ਤਿੰਨ ਸਾਲਾਂ ‘ਚ ਹੋਇਆ, ਉਹ ਬੇਹੱਦ ਨਿੰਦਣਯੋਗ ਹੈ ਇਹ ਚੌਕਸ ਹੋ ਜਾਣ ਦੀ ਚਿਤਾਵਨੀ ਵਾਂਗ ਹੈ ਆਖ਼ਰ ਰਾਸ਼ਟਰੀ ਚਰਿੱਤਰ ਦੀ ਇੱਕ ਯੂਨੀਵਰਸਿਟੀ, ਜਿਸ ਦੀ ਸਿੱਖਿਆ ਦੀ ਗੁਣਵੱਤਾ, ਬੌਧਿਕ ਅਤੇ ਸੰਤੁਲਿਤ ਅਸਹਿਮਤੀ ਦੇ ਨਾਤੇ ਸ਼ਲਾਘਾ ਕੀਤੀ ਜਾਂਦੀ ਹੈ ਅੱਜ ਗਲਤ ਵਜ੍ਹਾ ਨਾਲ ਬਗਾਵਤ ਦਾ ਕੇਂਦਰ ਬਣ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।