JNU ਕੈਂਪਸ ‘ਚ ਖੂਨੀ ਖੇਡ ਬੰਦ ਕਰੇ ਸੰਘ: ਪਿਨਰਈ
ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜਯਨ ਸੰਘ ਨੂੰ ਠਹਿਰਾਇਆ ਜਿੰਮੇਵਾਰ
ਨਵੀਂ ਦਿੱਲੀ, ਏਜੰਸੀ। ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ‘ਚ ਐਤਵਾਰ ਰਾਤ ਵਿਦਿਆਰਥੀ ਅਧਿਆਪਕਾਂ ‘ਤੇ ਨਕਾਬਪੋਸ਼ਾਂ ਦੇ ਹਮਲੇ ਤੋਂ ਬਾਅਦ ਰਾਜਨੀਤਿਕ ਬਿਆਨਬਾਜੀ ਤੇਜ਼ ਹੋ ਗਈ ਹੈ। ਸੋਮਵਾਰ ਨੂੰ ਕਾਂਗਰਸ ਨੇ ਇਸ ਹਿੰਸਾ ਲਈ ਭਾਜਪਾ ਅਤੇ ਏਬੀਵੀਪੀ ਨੂੰ ਜਿੰਮੇਵਾਰ ਠਹਿਰਾਇਆ। ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜਯਨ ਨੇ ਕਿਹਾ ਕਿ ਸੰਘ ਨੂੰ ਕੈਂਪਸ ‘ਚ ਖੂਨੀ ਖੇਡ ਬੰਦ ਕਰਨੀ ਚਾਹੀਦੀ ਹੈ। ਦੂਜੇ ਪਾਸੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਰਾਜਨੀਤੀ ਦਾ ਅੱਡਾ ਨਹੀਂ ਬਣਾਉਣਾ ਚਾਹੀਦਾ। ਜੇਐਨਯੂ ਕੈਂਪਸ ‘ਚ ਐਤਵਾਰ ਸ਼ਾਮ ਨੂੰ ਹੋਈ ਹਿੰਸਾ ‘ਚ ਵਿਦਿਆਰਥੀ ਸੰਘ ਪ੍ਰਧਾਨ ਆਈਸੀ ਘੋਸ਼ ਸਮੇਤ ਕਈ ਵਿਦਿਆਰਥੀ ਅਤੇ ਅਧਿਆਪਕ ਜ਼ਖਮੀ ਹੋ ਗਏ ਸਨ। ਇਸ ਦੇ ਬਾਅਦ ਰਾਤ ਭਰ ਵਿਦਿਆਰਥੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਐਤਵਾਰ ਦੀ ਰਾਤ ਨੂੰ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੂਰੇ ਮਾਮਲੇ ‘ਤੇ ਰਿਪੋਰਟ ਤਲਬ ਕੀਤੀ ਸੀ। ਉਹਨਾਂ ਨੇ ਦਿੱਲੀ ਪੁਲਿਸ ਕਮਿਸ਼ਨਰ ਅਮੂਲੇ ਪਟਨਾਇਕ ਨੂੰ ਕਾਨੂੰਨ ਵਿਵਸਥਾ ਬਣਾਉਣ ਲਈ ਤੁਰੰਤ ਕਦਮ ਚੁੱਕਣ ਦਾ ਆਦੇਸ਼ ਵੀ ਦਿੱਤਾ ਸੀ। JNU
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।