ਸ੍ਰੀ ਨਗਰ। ਜੰਮੂ ਕਸ਼ਮੀਰ ਪੁਲਿਸ ਨੇ ਜੰਮੂ-ਕਸ਼ਮੀਰ ਲਿਬਰੇਸ਼ਨ ਫ੍ਰੰਟ (ਜੇਕੇਐਲਐਫ) ਦੇ ਮੁਖੀ ਯਾਸੀਨ ਮਲਿਕ ਨੂੰ ਸ਼ੁੱਕਰਵਾਰ ਦੇਰ ਰਾਤ ਗ੍ਰਿਫਤਾਰ ਕਰ ਲਿਆ। ਜਾਣਕਾਰੀ ਅਨੁਸਾਰ ਮਲਿਕ ਨੂੰ ਐਹਤਿਆਤਨ ਗ੍ਰਿਫਤਾਰ ਕੀਤਾ ਗਿਆ ਹੈ। ਜੇਕੇਐਲਐਫ ਦੇ ਬੁਲਾਰੇ ਨੇ ਅੱਜ ਸਵੇਰੇ ਦੱਸਿਆ ਕਿ ਪੁਲਿਸ ਟੀਮ ਨੇ ਮਲਿਕ ਦੇ ਮੈਸੁਮਾ ਸਥਿਤ ਘਰ ਤੇ ਛਾਪਾ ਮਾਰਿਆ ਅਤੇ ਉਸ ਨੂੰ ਹਿਰਾਸਤ ‘ਚ ਲੈ ਲਿਆ। ਉਨ੍ਹਾਂ ਦੱਸਿਆ ਕਿ ਮਲਿਕ ਦੀ ਗ੍ਰਿਫਤਾਰੀ ਦਾ ਕੋਈ ਕਾਰਨ ਲਈ ਦੱਸਿਆ ਗਿਆ।
ਮਲਿਕ ਨੂੰ ਫਿਲਹਾਲ ਕੋਠੀਬਾਗ ਥਾਨੇ ‘ਚ ਰੱਖਿਆ ਗਿਆ ਹੈ। ਮਲਿਕ ਨੂੰ ਪਿਛਲੇ ਛੇ ਮਹੀਨੇ ਦੌਰਾਨ ਦਰਜਨਾਂ ਵਾਰ ਗ੍ਰਿਫਤਾਰ ਕੀਤਾ ਗਿਆ। ਕੁਝ ਮਾਮਲਿਆਂ ‘ਚ ਉਸ ਨੂੰ ਇਕ ਜਾਂ ਦੋ ਦਿਨ ਦੀ ਹਿਰਾਸਤ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ ਤਾਂ ਕੁਝ ਹੋਰ ਮਾਮਲਿਆਂ ‘ਚ ਉਸ ਨੂੰ ਕੇਂਦਰੀ ਜੇਲ ‘ਚ ਰੱਖਿਆ ਗਿਆ ਅਤੇ ਅਦਾਲਤ ਤੋਂ ਜਮਾਨਤ ਮਿਲਨ ਤੋਂ ਬਾਅਦ ਰਿਹਾ ਕੀਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ