ਫਰੀਦਕੋਟ ਤੋਂ ਲਾਪਤਾ 11 ਸਾਲਾ ਵਿਦਿਆਰਥੀ ਜੀਰਾ ਨੇੜਿਓਂ ਮਿਲਿਆ ਪੁਲਿਸ ਨੇ ਪਰਿਵਾਰ ਹਵਾਲੇ ਕਰ ਦਿੱਤਾ

(ਗੁਰਪ੍ਰੀਤ ਪੱਕਾ) ਫਰੀਦਕੋਟ। ਫਰੀਦਕੋਟ ਦੇ ਕਾਨਵੈਂਟ ਸਕੂਲ ਵਿੱਚ ਪੰਜਵੀਂ ਜਮਾਤ ਵਿੱਚ ਪੜ੍ਹਦਾ 11 ਸਾਲਾ ਵਿਦਿਆਰਥੀ ਇੱਕ ਦਿਨ ਪਹਿਲਾਂ ਲਾਪਤਾ ਹੋ ਗਿਆ ਸੀ। ਉਸ ਨੂੰ ਅੱਜ ਪੁਲਿਸ ਨੇ ਜੀਰਾ ਤੋਂ ਬਰਾਮਦ ਕਰ ਲਿਆ ਅਤੇ ਬਣਦੀ ਕਾਨੂੰਨੀ ਕਾਰਵਾਈ ਤੋਂ ਬਾਅਦ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ।

ਜਾਣਕਾਰੀ ਅਨੁਸਾਰ ਸਕੂਲ ਦੀ ਛੁੱਟੀ ਹੋਣ ਤੋਂ ਇੱਕ ਦਿਨ ਬਾਅਦ ਇਹ ਵਿਦਿਆਰਥੀ ਸਾਈਕਲ ਰਾਹੀਂ ਘਰ ਲਈ ਰਵਾਨਾ ਹੋਇਆ ਸੀ ਪਰ ਸਾਮ ਤੱਕ ਘਰ ਨਹੀਂ ਪਹੁੰਚਿਆ। ਪਰਿਵਾਰ ਨੇ ਪਹਿਲਾਂ ਆਪਣੇ ਪੱਧਰ ‘ਤੇ ਬੱਚੇ ਦੀ ਭਾਲ ਕੀਤੀ ਅਤੇ ਦੇਰ ਸਾਮ ਪੁਲਿਸ ਨੂੰ ਸੂਚਨਾ ਦਿੱਤੀ। ਅੱਜ ਪੁਲਿਸ ਨੂੰ ਜੀਰਾ ਤੋਂ ਬੱਚੇ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਪੁਲਿਸ ਨੇ ਬੱਚੇ ਨੂੰ ਫਰੀਦਕੋਟ ਲਿਆਂਦਾ ਅਤੇ ਪਰਿਵਾਰ ਦੇ ਹਵਾਲੇ ਕਰ ਦਿੱਤਾ।

ਇਸ ਮਾਮਲੇ ਵਿੱਚ ਡੀਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਆਪਣੇ ਸਾਈਕਲ ’ਤੇ ਨੈਸਨਲ ਹਾਈਵੇ ਤੋਂ ਅੰਮਿ੍ਰਤਸਰ ਜਾ ਰਿਹਾ ਸੀ। ਰਾਤ ਸਮੇਂ ਜੀਰਾ ਨੇੜੇ ਇਕ ਵਿਅਕਤੀ ਨੇ ਉਸ ਨੂੰ ਆਪਣੇ ਨਾਲ ਬੰਦੀ ਬਣਾ ਲਿਆ ਅਤੇ ਸਵੇਰੇ ਫਰੀਦਕੋਟ ਪੁਲਿਸ ਨੂੰ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਬੱਚੇ ਦੇ ਲਾਪਤਾ ਹੋਣ ਦੇ ਕਾਰਨਾਂ ਬਾਰੇ ਪਰਿਵਾਰ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਪਰਿਵਾਰ ਆਪਣੇ ਪੱਧਰ ‘ਤੇ ਬੱਚੇ ਦੀ ਕਾਊਂਸਲਿੰਗ ਕਰੇਗਾ। ਦੂਜੇ ਪਾਸੇ ਬੱਚੇ ਦੇ ਦਾਦਾ ਸੋਹਣ ਸਿੰਘ ਨੇ ਪੁਲਿਸ ਦਾ ਧੰਨਵਾਦ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here