JEE Mains Session 2 Result Date : ਨਵੀਂ ਦਿੱਲੀ। JEE mains ਸੈਸ਼ਨ-2 ਦਾ ਨਤੀਜਾ ਜਲਦੀ ਹੀ ਜਾਰੀ ਹੋਣ ਵਾਲਾ ਹੈ। ਇੰਜੀਨੀਅਰਿੰਗ ਕੋਰਸ ’ਚ ਦਾਖਲੇ ਲਈ 4 ਤੋਂ 9 ਅਪਰੈਲ 2024 ਤੱਕ ਜੁਆਇੰਟ ਐਂਟਰੈਂਸ ਐਗਜਾਮ ਮੇਂਸ (JEE mains) ਕਰਵਾਇਆ ਗਿਆ ਸੀ। ਆਈਆਈਸੀ, ਐੱਨਆਈਟੀ, ਆਈਆਈਆਈਟੀ (IIT, NIT, IIIT) ਸੰਸਥਾਨਾਂ ਤੋਂ ਇੰਜੀਨੀਅਰਿੰਗ ਕਰਨ ਲਈ ਕਰੀਬ 12 ਲੱਖ ਤੋਂ ਜ਼ਿਆਦਾ ਉਮੀਦਵਾਰ ਸੈਸ਼ਨ-2 ਦੀ ਪ੍ਰੀਖਿਆ ’ਚ ਬੈਠੇ ਸਨ। ਇਨ੍ਹਾਂ ਸਾਰੇ ਉਮੀਦਵਾਰਾਂ ਨੂੰ ਆਪਣੇ ਰਿਜ਼ਲਟ ਦੀ ਉਡੀਕ ਹੈ। ਜੇਈਈ ਮੇਂਸ ਰਿਜ਼ਲਟ ((JEE Mains Session 2 Result) ਜਲਦੀ ਜਾਰੀ ਹੋਣ ਵਾਲੇ ਹਨ ਪਰ ਕੀ ਐਨਟੀਏ ਅੱਜ ਨਤੀਜਾ ਜਾਰੀ ਕਰੇਗਾ?
ਦਰਅਸਲ, ਕਈ ਮੀਡੀਆ ਰਿਪੋਰਟਾਂ ’ਚ ਕਿਹਾ ਜਾ ਰਿਹਾ ਹੈ ਕਿ ਨੈਸ਼ਨਲ ਟੇਸਟਿੰਗ ਏਜੰਸੀ ਅੱਜ ਭਾਵ 25 ਅਪਰੈਲ ਨੂੰ ਕਿਸੇ ਵੀ ਸਮੇਂ ਜੇਈਈ ਮੇਂਸ ਸੈਸ਼ਨ-2 ਨਤੀਜੇ ਐਲਾਨ ਸਕਦਾ ਹੈ। ਹਾਲਾਂਕਿ ਐੱਨਟੀਏ ਦੁਆਰਾ ਜਾਰੀ ਸੂਚਨਾ ਬੁਲੇਟਿਨ ’ਚ ਰਿਜ਼ਲਟ ਡੇਟ ਦੀ ਵੀ ਜਾਣਕਾਰੀ ਦਿੱਤੀ ਗਈ ਹੈ।
JEE Mains Result Session 2 official Date
ਐੱਨਟੀਏ ਨੇ ਜੇਈਈ ਮੇਂਸ ਦੀ ਅਧਿਕਾਰਿਕ ਵੈੱਬਸਾਈਟ ’ਤੇ ਜੇਈਈ ਮੇਂਸ ਸੈਸ਼ਨ-2 ਦਾ ਸੂਚਨਾ ਬੁਲੇਟਿਨ ਜਾਰੀ ਕੀਤਾ ਸੀ। ਇਸ ’ਚ ਜੇਈਈ ਮੇਂਸ ਪ੍ਰੀਖਿਆ ਦਾ ਤਰੀਕਾ, ਤਾਰੀਖ਼, ਸ਼ਿਫ਼ਟ, ਸਬਜੈਕਟਸ, ਪ੍ਰਸ਼ਨ ਪੱਤਰਾਂ ਦੇ ਮੀਡੀਅਮ ਦੀ ਚੋਣ, ਪ੍ਰੀਖਿਆ ਦੀ ਯੋਜਨਾ, ਪ੍ਰੀਖਿਆ ਦਾ ਪੈਟਰਨ, ਪ੍ਰੀਖਿਆ ਦੀ ਮਿਆਦ ਆਦਿ ਜ਼ਰੂਰੀ ਜਾਣਕਾਰੀ ਦੇ ਨਾਲ ਰਿਜ਼ਲਟ ਜਾਰੀ ਕਰਨ ਦੀ ਮਿਤੀ ਵੀ ਦਿੱਤੀ ਹੈ। ਆਫੀਸ਼ੀਅਲ ਸੂਚਨਾ ਬੁਲੇਟਿਨ ਅਨੁਸਾਰ ਜੇਈਈ ਮੇਂਸ ਸੈਸ਼ਨ-2 ਦਾ ਰਿਜ਼ਲਟ 25 ਅਪਰੈਲ ਨੂੰ ਜਾਰੀ ਕੀਤਾ ਜਾਵੇਗਾ। ਨਤੀਜੇ ਦੇਖਣ ਲਈ ਉਮੀਦਵਾਰਾਂ ਨੂੰ ਐੱਨਟੀਏ ਜੇਈਈ ਦੀ ਆਫੀਸ਼ੀਅਲ ਵੈੱਬਸਾਈਟ jeemain.nta.ac.in ’ਤੇ ਜਾਣਾ ਹੋਵੇਗਾ।
ਇਸ ਤਰ੍ਹਾਂ ਦੇਖੋ ਨਤੀਜੇ
- Step-1 ਨਤੀਜੇ ਜਾਰੀ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਐੱਨਟੀਏ ਜੇਈਈ ਦੀ ਅਧਿਕਾਰਿਕ ਵੈੱਬਸਾਈਟ jeemain.nta.ac.in ’ਤੇ ਜਾਓ।
- Step-2 ਇਸ ਤੋਂ ਬਾਅਦ ਹੋਮ ਪੇਜ ’ਤੇ ਉਪਲੱਬਧ ਜੇਈਈ ਮੇਂਸ ਰਿਜਲਟ 2024 Çਲੰਕ ’ਤੇ ਕਲਿੱਕ ਕਰੋ।
- Step-3 ਲਾਗ ਇਨ ਵੇਰਵੇ ਦਰਜ ਕਰੋ ਅਤੇ ਸਬਮਿਟ ’ਤੇ ਕਲਿੱਕ ਕਰੋ।
- Step-4 ਤੁਹਾਡਾ ਸਕੋਰ ਕਾਰਡ ਸਕਰੀਨ ’ਤੇ ਦਿਖਾਈ ਦੇਵੇਗਾ।
- Step-5 ਨਤੀਜਿਆਂ ਦੀ ਜਾਂਚ ਕਰੋ ਅਤੇ ਪੇਜ਼ ਨੂੰ ਡਾਊਨ ਲੋਡ ਕਰ ਲਓ।
- Step-6 ਅੱਗੇ ਦੀਆਂ ਜ਼ਰੂਰਤ ਪੂਰੀਆਂ ਕਰਨ ਲਈ ਇਸ ਦਾ ਇੱਕ ਪ੍ਰਿੰਟ ਆਊਟ ਜ਼ਰੂਰ ਲੈ ਕੇ ਰੱਖ ਲਓ।