ਜੱਟੂ ਇੰਜੀਨੀਅਰ : ਪੋਸਟਰ ਦੀ ਧਮਾਲ

Jattoo Engineer

ਫਨੀ ਸੈਲਫੀ ਲਈ ਪ੍ਰਸੰਸਕਾਂ ‘ਚ ਮੁਕਾਬਲਾ ਸ਼ੁਰੂ

ਹੋਰਨਾਂ ਭਾਸ਼ਾਵਾਂ ਸਮੇਤ ਪੰਜਾਬੀ ਭਾਸ਼ਾ ਵੀ ਚਲਾਏਗੀ ਹਾਸਿਆਂ ਦੀ ਫੁਹਾਰ

ਸਰਸਾ (ਸੱਚ ਕਹੂੰ ਨਿਊਜ਼) । ਆਉਣ ਵਾਲੀ 19 ਮਈ ਨੂੰ ਰਿਲੀਜ਼ ਹੋਣ ਜਾ ਰਹੀ ਡਾ. ਐੱਮਐੱਸਜੀ ਦੀ ਅਗਲੀ ਫਿਲਮ ‘ਜੱਟੂ ਇੰਜੀਨੀਅਰ’ ਦੇ ਪਹਿਲੇ ਪੋਸਟਰ ਨੇ ਸੋਸ਼ਲ ਮੀਡੀਆ ‘ਤੇ ਪੂਰੀਆਂ ਧੁੰਮਾਂ ਪਾ ਦਿੱਤੀਆਂ ਹਨ ਪੂਜਨੀਕ ਗੁਰੂ ਜੀ ਵੱਲੋਂ ਆਪਣੇ ਟਵਿੱਟਰ ਹੈਂਡਲ ‘ਤੇ ਰਿਲੀਜ਼ ਕੀਤਾ ਗਿਆ ਫਿਲਮ ਦਾ ਇਹ ਪਹਿਲਾ ਪੋਸਟਰ ਸਿਰਫ਼ ਕੁਝ ਹੀ ਘੰਟਿਆਂ ‘ਚ ਟਵਿੱਟਰ, ਫੇਸਬੁੱਕ ਸਮੇਤ ਹੋਰ ਸੋਸ਼ਲ ਸਾਈਟਾਂ ‘ਤੇ ਛਾ ਗਿਆ ਤੇ ਟਾਪ ਟ੍ਰੈਂਡ ‘ਚ ਵੀ ਆ ਗਿਆ ।

ਹੁਣ ਤੁਸੀਂ ਵੀ ਇਸ ਪੋਸਟਰ ਦੇ ਨਾਲ ਫਨੀ ਸੈਲਫੀ ਲੈ ਕੇ ਭਾਗਾਂਵਾਲੇ ਜੇਤੂ ਬਣ ਸਕਦੇ ਹੋ ਡਾ. ਐੱਮਐੱਸਜੀ ਨੇ ਫੈਨਸ ਲਈ ਟਵਿੱਟਰ ਹੈਂਡਲ ‘ਤੇ ਇੱਕ ਸੈਲਫੀ ਮੁਕਾਬਲਾ ਸ਼ੁਰੂ ਕੀਤਾ ਗਿਆ ਹੈ । ਜੇਕਰ ਤੁਸੀਂ ਵੀ ਜੇਤੂਆਂ ਦੀ ਸੂਚੀ ‘ਚ ਆਪਣਾ ਨਾਂਅ ਦਰਜ ਕਰਵਾਉਣਾ ਚਾਹੁੰਦੇ ਹੋ ਤਾਂ ਫਿਲਮ ਦੇ ਸਭ ਤੋਂ ਪਹਿਲਾਂ ਇਸ ਪੋਸਟਰ ਨਾਲ ਆਪਣੀ ਫਨੀ ਸੈਲਫੀ ਲੈ ਕੇ #JESelfieContest! ਦੇ ਨਾਲ ਸ਼ੇਅਰ ਕਰ ਦਿਓ ਹੁਣ ਇਹ ਲੱਕੀ ਫੈਨਸ ਕੌਣ ਹੋਣਗੇ, ਇਹ ਤਾਂ ਸਮਾਂ ਹੀ ਦੱਸੇਗਾ ਪਰ ਤੁਸੀਂ ਇਸ ਸੈਲਫੀ ਕੋਂਟੈਸਟ ‘ਚ ਹਿੱਸਾ ਲੈਣ ਦਾ ਮੌਕਾ ਨਾ ਗੁਆਓ ਤੇ ਛੇਤੀ ਤੋਂ ਛੇਤੀ ਪੋਸਟਰ ਨਾਲ ਆਪਣੀ ਫਨੀ ਸੈਲਫੀ ਲੈ ਕੇ ਭੇਜ ਦਿਓ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।