ਫਿਲਮ ਪ੍ਰਤੀ ਦਰਸ਼ਕਾਂ ਦਾ ਉਤਸ਼ਾਹ ਬਰਕਰਾਰ
ਸੱਚ ਕਹੂੰ ਨਿਊਜ਼, ਸਰਸਾ: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਦਮਦਾਰ ਅਦਾਕਾਰੀ ਨਾਲ ਭਰਪੂਰ ਕਮੇਡੀ ਫਿਲਮ ‘ਜੱਟੂ ਇੰਜੀਨੀਅਰ’ ਸਫਲਤਾ ਦੇ ਝੰਡੇ ਗੱਡ ਰਹੀ ਹੈ ਫਿਲਮ ਨੇ 39 ਦਿਨਾਂ ‘ਚ 475 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ ਅੱਜ ਵੀ ਦੇਸ਼ ਦੇ ਵੱਖ-ਵੱਖ ਸਿਨੇਮਾ ਘਰਾਂ, ਮਲਟੀਪਲੈਕਸਾਂ ਤੇ ਆਨਲਾਈਨ ਮਾਹੀ ਸਿਨੇਮਾ ‘ਚ ਫਿਲਮ ‘ਜੱਟੂ ਇੰਜੀਨੀਅਰ’ ਦੇ ਹਾਊਸਫੁੱਲ ਸ਼ੋਅ ਚੱਲ ਰਹੇ ਹਨ ਫਿਲਮ ‘ਚ ਦਰਸ਼ਕਾਂ ਪ੍ਰਤੀ ਇੰਨਾ ਕੁ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਸੰਗਰੂਰ ਦੇ 32,730 ਦਰਸ਼ਕਾਂ ਨੇ ਆਨਲਾਈਨ ਮਾਹੀ ਸਿਨੇਮਾ ‘ਤੇ ਇਕੱਠਿਆਂ ‘ਜੱਟੂ ਇੰਜੀਨੀਅਰ’ ਫਿਲਮ ਵੇਖਕੇ ਇੱਕ ਰਿਕਾਰਡ ਬਣਾਇਆ ਸੀ
ਜ਼ਿਕਰਯੋਗ ਹੈ ਕਿ ਹਕੀਕਤ ਇੰਟਰਟੇਨਮੈਂਟ ਦੇ ਬੈਨਰ ਹੇਠ ਬਣੀ ਇਹ ਪੰਜਵੀਂ ਫਿਲਮ ਲਗਾਤਾਰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਹੋਈ ਹੈ ‘ਜੱਟੂ ਇੰਜੀਨੀਅਰ’ ਫਿਲਮ ‘ਚ ਪੂਜਨੀਕ ਗੁਰੂ ਜੀ ਵੱਲੋਂ ਦਿੱਤੇ ਗਏ ਪਿੰਡਾਂ ‘ਚ ਸਾਫ-ਸਫਾਈ ਰੱਖਣ, ਅਨਪੜ੍ਹਤਾ ਖਤਮ ਕਰਨ, ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਆਦਿ ਸੰਦੇਸ਼ਾਂ ਤੋਂ ਲੋਕ ਪ੍ਰੇਰਨਾ ਲੈ ਰਹੇ ਹਨ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕਈ ਪਿੰਡਾਂ ਦੀਆਂ ਪੰਚਾਇਤਾਂ ‘ਜੱਟੂ ਇੰਜੀਨੀਅਰ’ ਵੇਖ ਕੇ ਆਪਣੇ ਪਿੰਡਾਂ ‘ਚ ਸਾਫ-ਸਫਾਈ ਰੱਖਣ ਦਾ ਪ੍ਰਣ ਲੈ ਚੁੱਕੀਆਂ ਹਨ ਪੂਜਨੀਕ ਗੁਰੂ ਜੀ ਨੇ ਇਸ ਫਿਲਮ ਦੀ ਸ਼ੂਟਿੰਗ ਸਿਰਫ਼ 15 ਦਿਨਾਂ ‘ਚ ਪੂਰੀ ਕਰ ਦਿੱਤੀ ਸੀ ਪੂਜਨੀਕ ਗੁਰੂ ਜੀ ਨੇ ਅਦਾਕਾਰੀ ਸਮੇਤ ਫਿਲਮ ਦੇ ਨਿਰਮਾਣ ‘ਚ 43 ਤੋਂਂ ਵੱਧ ਭੂਮਿਕਾਵਾਂ ਨਿਭਾਈਆਂ ਹਨ














