Jaswinder Bhalla: ਛਣਕਾਟਿਆਂ ਵਾਲੇ ਜਸਵਿੰਦਰ ਭੱਲਾ ਨਹੀਂ ਰਹੇ

Jaswinder Bhalla
Jaswinder Bhalla: ਛਣਕਾਟਿਆਂ ਵਾਲੇ ਜਸਵਿੰਦਰ ਭੱਲਾ ਨਹੀਂ ਰਹੇ

Jaswinder Bhalla: ਲੁਧਿਆਣਾ (ਜਸਵੀਰ ਸਿੰਘ ਗਹਿਲ)। ਸ਼ੁੱਕਰਵਾਰ ਦਿਨ ਚੜ੍ਹਦਿਆਂ ਪੰਜਾਬੀ ਫਿਲਮ ਇੰਡਸਟਰੀ ਤੋਂ ਬੁਰੀ ਖਬਰ ਆਈ ਹੈ। ਹਾਸਰਸ ਕਲਾਕਾਰ ਤੇ ਛਣਕਾਟਿਆਂ ਦੀ ਲੜੀ ਵਾਲੇ ਜਸਵਿੰਦਰ ਭੱਲਾ ਦਾ ਦੇਹਾਂਤ ਹੋ ਗਿਆ। ਪ੍ਰਸਿੱਧ ਪੰਜਾਬੀ ਕਮੇਡੀਅਨ ਜਸਵਿੰਦਰ ਭੱਲਾ 65 ਵਰਿਆਂ ਦੇ ਸਨ, ਜਿੰਨਾਂ ਨੇ ਮੋਹਾਲੀ ਵਿਖੇ ਅੰਤਿਮ ਸਾਹ ਲਏ। ਉਨ੍ਹਾਂ ਦੀ ਮੌਤ ਨਾਲ ਪੰਜਾਬੀ ਇੰਸਟਰੀ ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ।

ਚੜ੍ਹਦੀ ਜਵਾਨੀ ਦੌਰਾਨ 1988 ਵਿੱਚ ਆਪਣਾ ਕਰੀਅਰ ਸ਼ੁਰੂ ਕਰਨ ਵਾਲੇ ਜਸਵਿੰਦਰ ਭੱਲਾ ਨੇ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਆਪਣਾ ਵੱਖਰਾ ਮੁਕਾਮ ਸਥਾਪਿਤ ਕਰਕੇ ਆਪਣੀ ਕਲ੍ਹਾ ਜ਼ਰੀਏ ਦੁਨੀਆਂ ਨੂੰ ਆਪਣਾ ਲੋਹਾ ਮੰਨਵਾਇਆ। ਇਸ ਦੌਰਾਨ ਉਨ੍ਹਾਂ ਜ਼ਿਆਦਾਤਰ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਅਤੇ ਹੁਣ ਹਿੰਦੀ ਫ਼ਿਲਮਾਂ ’ਚ ਵੀ ਨਜ਼ਰ ਆਉਣ ਲੱਗੇ ਸਨ। ਭੱਲਾ ਦੀ ਮ੍ਰਿਤਕ ਦੇ ਦਾ ਸਸਕਾਰ 23 ਅਗਸਤ ਨੂੰ ਮੋਹਾਲੀ ਵਿਖੇ ਕੀਤਾ ਜਾਵੇਗਾ। Jaswinder Bhalla

Read Also : ਲੜਾਈ-ਝਗੜੇ ਦੇ ਮਾਮਲੇ ’ਚ ਛੇ ਜਣੇ ਹਥਿਆਰਾਂ ਸਮੇਤ ਗ੍ਰਿਫਤਾਰ, ਇੱਕ ਦੀ ਭਾਲ ਜਾਰੀ