ਸਾਡੇ ਨਾਲ ਸ਼ਾਮਲ

Follow us

18.3 C
Chandigarh
Saturday, January 17, 2026
More
    Home Breaking News ਜਸਵਿੰਦਰ ਭੱਲਾ ...

    ਜਸਵਿੰਦਰ ਭੱਲਾ ਬਣੇ 80 ਲੱਖ ਦੀ ਮਸਸਿਡੀਜ਼ ਬੈਂਜ਼ ਕਾਰ ਦੇ ਮਾਲਕ

    Jaswinder Bhalla, Mercedes Benz, Car, Lakh

    ਫਿਲਮੀ ਦੁਨੀਆਂ ਵਾਂਗ ਆਮ ਜਿ਼ੰਦਗੀ ਵਿੱਚ ਵੀ ਪੂਰਿਆ ਸ਼ੌਂਕ

    ਜਲਧੰਰ (ਏਜੰਸੀ)। ਹਾਲ ਹੀ ‘ਚ ਜਸਵਿੰਦਰ ਭੱਲਾ ਨੇ ਆਪਣੇ ਬੇਟੇ ਪੁਖਰਾਜ ਭੱਲਾ ਨਾਲ ਇਕ ਤਸਵੀਰ ਅਤੇ ਵੀਡੀਓ ਸ਼ੇਅਰ ਕੀਤੀ ਹੈ, ਜੋ ਕਿ ਮਰਸੀਡੀਜ਼ ਦੇ ਸ਼ੋਅਰੂਮ ਦੀ ਹੈ, ਜਿਸ ‘ਚ ਮਰਸੀਡੀਜ਼ ਵਾਲਿਆਂ ਨੇ ਜਸਵਿੰਦਰ ਭੱਲਾ ਅਤੇ ਉਨ੍ਹਾਂ ਦੇ ਪੁੱਤਰ ਦਾ ਨਵੀਂ ਕਾਰ ਲੈਣ ਲਈ ਧੰਨਵਾਦ ਕੀਤਾ ਹੈ। ਜਸਵਿੰਦਰ ਭੱਲਾ ਨੇ ‘Mercedes Benz gls 350D’ ਗੱਡੀ ਖਰੀਦੀ ਹੈ, ਜਿਸ ਦੀ ਕੀਮਤ 80 ਲੱਖ ਹੈ। ਜਸਵਿੰਦਰ ਭੱਲਾ ਨੇ ਫੈਨਜ਼ ਨਾਲ ਇਹ ਖੁਸ਼ਖਬਰੀ ਸਾਂਝੀ ਕਰਦੇ ਹੋਏ ਪ੍ਰਮਾਤਮਾ ਦਾ ਧੰਨਵਾਦ ਕੀਤਾ ਹੈ।

    ਸੋਸ਼ਲ ਮੀਡਿਆ ਰਾਹੀਂ ਫੈਨਜ਼ ਨੂੰ ਆਪਣੀ ਅਸਲ ਜ਼ਿੰਦਗੀ ਦੀਆਂ ਖਬਰਾਂ ਉਹ ਖੁਦ ਹੀ ਦਿੰਦੇ ਰਹਿੰਦੇ ਹਨ। ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਅੱਜਕਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਏ ਦਿਨ ਕੋਈ ਨਾ ਕੋਈ ਹਾਸੇ ਵਾਲੀ ਵੀਡੀਓ ਆਪਣੇ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ‘ਚ ਉਹ ਚਾਹ ਦੇ ਕੱਪ ‘ਚ ਬਿਸਕੁਟ ਡੁਬੋ ਕੇ ਇਕ ਸਿੱਖਿਆ ਦਿੰਦੇ ਨਜ਼ਰ ਆਏ।

    ਦੱਸਣਯੋਗ ਹੈ ਕਿ ਹਾਲ ਹੀ ‘ਚ ਆਈ ਉਨ੍ਹਾਂ ਦੀ ਫਿਲਮ ‘ਕੈਰੀ ਆਨ ਜੱਟਾ 2’ ਨੇ ਬਾਕਸ ਆਫਿਸ ‘ਤੇ ਕਾਫੀ ਧਮਾਲਾਂ ਪਾਈਆਂ ਹਨ। ਫਿਲਮ ਨੂੰ ਸਾਰਿਆਂ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ‘ਚ ਉਨ੍ਹਾਂ ਨੇ ਇਕ ਵਕੀਲ ਦੀ ਭੂਮਿਕਾ ਨਿਭਾਈ ਹੈ ਅਤੇ ਬਿਨੂੰ ਢਿੱਲੋਂ ਦੇ ਪਿਤਾ ਦਾ ਕਿਰਦਾਰ ਵੀ ਨਿਭਾਇਆ ਹੈ।

    LEAVE A REPLY

    Please enter your comment!
    Please enter your name here