Amloh News: ਜਸਵੰਤ ਸਿੰਘ ਅਲਾਦਾਦਪੁਰ ਬਾਬਾ ਬੰਦਾ ਸਿੰਘ ਬਹਾਦਰ ਵੈਲਫੇਅਰ ਸੋਸਾਇਟੀ ਅਮਲੋਹ ਦੇ ਤੀਜੀ ਵਾਰ ਪ੍ਰਧਾਨ ਬਣੇ

Amloh News
ਅਮਲੋਹ : ਬਾਬਾ ਬੰਦਾ ਸਿੰਘ ਬਹਾਦਰ ਸੋਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਅਲਾਦਾਦਪੁਰ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਸੋਸਾਇਟੀ ਮੈਂਬਰ। ਤਸਵੀਰ: ਅਨਿਲ ਲੁਟਾਵਾ

ਸੁਖਵਿੰਦਰ ਸਿੰਘ ਕਾਲਾ ਅਰੋੜਾ ਜਨਰਲ ਸਕੱਤਰ ਤੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਮੁਢੜੀਆਂ ਬਣੇ | Amloh News

Amloh News: (ਅਨਿਲ ਲੁਟਾਵਾ) ਅਮਲੋਹ। ਬਾਬਾ ਬੰਦਾ ਸਿੰਘ ਬਹਾਦਰ ਵੈਲਫੇਅਰ ਸੋਸਾਇਟੀ ਅਮਲੋਹ (ਰਜਿ:) ਦੀ ਇੱਕ ਅਹਿਮ ਮੀਟਿੰਗ ਗੋਲਡਨ ਸਿਟੀ ਭੱਦਲਥੂਹਾ ਵਿਖੇ ਸੋਸਾਇਟੀ ਦੇ ਮੈਂਬਰ ਹਰਮੇਸ਼ ਸਿੰਘ ਦਫਤਰ ਵਿਖੇ ਹੋਈ। ਜਿਸ ਵਿੱਚ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਲੇਖਾ ਜੋਖਾ ਕੀਤਾ ਗਿਆ। ਮੀਟਿੰਗ ਦੌਰਾਨ ਸੋਸਾਇਟੀ ਦੀ ਚੋਣ ਕੀਤੀ ਗਈ ਤੇ ਪ੍ਰਧਾਨ ਜਸਵੰਤ ਸਿੰਘ ਅਲਦਾਦਪੁਰ ਦੀ ਸੋਸਾਇਟੀ ਕੰਮਾਂ ਨੂੰ ਦੇਖਦੇ ਹੋਏ ਸਰਬਸੰਮਤੀ ਨਾਲ ਤੀਜੀ ਵਾਰ ਪ੍ਰਧਾਨ ਬਣਾਇਆ ਗਿਆ ਤੇ ਸੁਖਵਿੰਦਰ ਸਿੰਘ ਕਾਲਾ ਅਰੋੜਾ ਨੂੰ ਜਨਰਲ ਸਕੱਤਰ ਤੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਮੁਢੜੀਆਂ ਬਣਾਏ ਗਏ।

ਇਹ ਵੀ ਪੜ੍ਹੋ: Stubble Burning: ਪੰਜਾਬ ’ਚ ਹਰਿਆਣਾ ਦੇ ਮੁਕਾਬਲੇ ਪਰਾਲੀ ਸਾੜਨ ਦੇ ਮਾਮਲਿਆਂ ’ਚ ਵੱਡੀ ਗਿਰਾਵਟ

ਇਸ ਮੌਕੇ ਪ੍ਰਧਾਨ ਜਸਵੰਤ ਸਿੰਘ ਨੇ ਸੋਸਾਇਟੀ ਮੈਂਬਰਾਂ ਤੇ ਅਹੁਦੇਦਾਰਾਂ ਦਾ ਧੰਨਵਾਦ ਕਰਦੇ ਕਿਹਾ ਕਿ ਮੈਂ ਅੱਜ ਦਿੱਤੀ ਜਿੰਮੇਵਾਰੀ ਨੂੰ ਤੁਹਾਡੇ ਦਾਨੀ ਸੱਜਣਾਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਪਿਛਲੇ ਅਰਸੇ ਦੀ ਤਰ੍ਹਾਂ ਬਾਖੂਬੀ ਨਾਲ ਨਿਭਾਵਾਂਗਾ ਤੇ ਮਾਨਵਤਾ ਭਲਾਈ ਦੇ ਕਾਰਜ ਨਿਰੰਤਰ ਜਾਰੀ ਰਹਿਣਗੇ। Amloh News

ਇਹ ਵੀ ਪੜ੍ਹੋ: Stubble Burning: ਪੰਜਾਬ ’ਚ ਹਰਿਆਣਾ ਦੇ ਮੁਕਾਬਲੇ ਪਰਾਲੀ ਸਾੜਨ ਦੇ ਮਾਮਲਿਆਂ ’ਚ ਵੱਡੀ ਗਿਰਾਵਟ

ਇਸ ਸਮੇਂ ਬਲਪਿੰਦਰ ਸਿੰਘ ਪੰਚਾਇਤ ਅਫਸਰ ,ਰੋਸ਼ਨ ਲਾਲ ਸੂਦ ,ਬਲਦੇਵ ਸਿੰਘ ਘੁਟੀਡ,ਰਵੀਇੰਦਰ ਸਿੰਘ ਰੰਧਾਵਾ ,ਜਗਤਾਰ ਸਿੰਘ ਗਿੱਲ, ਹਰਬੰਸ ਸਿੰਘ ਬਡਾਲੀ, ਸਰਪੰਚ ਹਰਿੰਦਰ ਸਿੰਘ, ਹਰਮੇਸ਼ ਸਿੰਘ ਭੱਦਲਥੂਹਾ, ਬੇਅੰਤ ਸਿੰਘ ਬੈਣਾ, ਰੇਸ਼ਮ ਸਿੰਘ ਵਿਰਕ , ਵੀਰਦਵਿੰਦਰ ਸਿੰਘ, ਰਜਿੰਦਰ ਸਿੰਘ ਫੈਜੁੱਲਾਪੁਰ, ਗੁਰਦਰਸ਼ਨ ਸਿੰਘ , ਹਰਮੋਹਨ ਸਿੰਘ, ਡਾਕਟਰ ਹਰਿੰਦਰ ਸਿੰਘ , ਡਾਕਟਰ ਮਲਕੀਤ ਸਿੰਘ ,ਬਲਵਿੰਦਰ ਸਿੰਘ ਸਿੱਧੂ , ਅਮਨ ਧਿਮਾਨ, ਰਕੇਸ਼ ਕੁਮਾਰ ਸ਼ਾਹੀ, ਕੈਸ਼ੀਅਰ ਗਗਨ ਗੁਪਤਾ, ਤਰਸੇਮ ਸਿੰਘ ਸਿੱਧੂ , ਪਰਮਿੰਦਰ ਸਿੰਘ ਨੀਟਾ ਸੰਧੂ, ਨਾਹਰ ਸਿੰਘ , ਕੁਲਜਿੰਦਰ ਸਿੰਘ ਨਿਰਵਾਲ, ਹਰਪ੍ਰੀਤ ਸਿੰਘ ਸੋਨੂ , ਪਵਨਦੀਪ ਸਿੰਘ, ਮੋਹਨ ਸਿੰਘ ਭੱਦਲਥੂਹਾ, ਬਿੱਟੂ ਕੈਂਥ, ਸੇਵਾ ਸਿੰਘ ਤੂਰਾਂ, ਕੇਸਰ ਸਿੰਘ , ਜਗਤਾਰ ਸਿੰਘ ਅਲਾਦਾਦਪੁਰ, ਨਰਿੰਦਰ ਪਾਲ ਸਿੰਘ, ਰਾਜੂ ਬਰੀਮਾ ਦਿਨੇਸ਼ਪੁਰੀ, ਤਰਲੋਕ ਸਿੰਘ, ਆਦਿ ਮੈਂਬਰ ਹਾਜ਼ਰ ਸਨ। Amloh News