Jasmine Paolini: ਸੈਮੀਫਾਈਨਲ ’ਚ ਡੋਨਾ ਵੇਕਿਚ ਨੂੰ ਹਰਾ ਜੈਸਮੀਨ ਪਾਓਲਿਨੀ ਲਗਾਤਾਰ ਦੂਜੇ ਗ੍ਰੈਂਡ ਸਲੈਮ ਫਾਈਨਲ ’ਚ

Jasmine Paolini

ਬਾਰਬੋਰਾ ਕ੍ਰੇਜਸਿਕੋਵਾ ਵੀ ਪਹਿਲੀ ਵਾਰ ਫਾਈਨਲ ‘ਚ | Jasmine Paolini

  • ਕੀ ਜਿੱਤ ਪਾਵੇਗੀ ਪਹਿਲਾ ਖਿਤਾਬ
  • ਫਾਈਨਲ ’ਚ ਪਹੁੰਚਣ ਵਾਲੀ ਪਹਿਲੀ ਇਤਾਲਵੀ ਖਿਡਾਰੀ ਬਣੀ

ਸਪੋਰਟਸ ਡੈਸਕ। ਜੈਸਮੀਨ ਪਾਓਲਿਨੀ ਵਿੰਬਲਡਨ ਦੇ ਫਾਈਨਲ ’ਚ ਪਹੁੰਚਣ ਵਾਲੀ ਪਹਿਲੀ ਇਤਾਲਵੀ ਖਿਡਾਰਨ ਬਣ ਗਈ ਹੈ। ਉਨ੍ਹਾਂ ਪਹਿਲੇ ਮਹਿਲਾ ਸਿੰਗਲ ਸੈਮੀਫਾਈਨਲ ’ਚ ਡੋਨਾ ਵੇਕਿਚ ਨੂੰ 2-6, 6-4, 7-6 ਨਾਲ ਹਰਾਇਆ। ਇਹ ਮੈਚ ਦੋ ਘੰਟੇ 51 ਮਿੰਟ ਤੱਕ ਚੱਲਿਆ, ਜੋ ਵਿੰਬਲਡਨ ’ਚ ਸਭ ਤੋਂ ਲੰਬਾ ਮਹਿਲਾ ਸਿੰਗਲ ਮੈਚ ਵੀ ਹੈ। ਹੁਣ ਫਾਈਨਲ ’ਚ ਉਨ੍ਹਾਂ ਦਾ ਸਾਹਮਣਾ ਚੈੱਕ ਗਣਰਾਜ ਦੀ ਬਾਰਬੋਰਾ ਕ੍ਰੇਜਿਕੋਵਾ ਨਾਲ ਹੋਵੇਗਾ, ਜੋ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਫਾਈਨਲ ’ਚ ਪਹੁੰਚੀ ਹਨ। ਅਜਿਹੇ ’ਚ ਵਿੰਬਲਡਨ ਨੂੰ ਮਹਿਲਾ ਸਿੰਗਲ ’ਚ ਵੀ ਨਵਾਂ ਚੈਂਪੀਅਨ ਮਿਲੇਗਾ। ਕ੍ਰੇਜਸਿਕੋਵਾ ਨੇ ਦੂਜੇ ਸੈਮੀਫਾਈਨਲ ’ਚ 2022 ਦੀ ਚੈਂਪੀਅਨ ਏਲੇਨਾ ਰਾਇਬਾਕੀਨਾ ਨੂੰ ਹਰਾਇਆ। (Jasmine Paolini)

ਜੈਸਮੀਨ ਨੇ ਸੇਰੇਨਾ ਵਿਲੀਅਮਸ ਦੀ ਕੀਤੀ ਬਰਾਬਰੀ | Jasmine Paolini

ਵਿੰਬਲਡਨ ਦੇ ਫਾਈਨਲ ’ਚ ਪਹੁੰਚ ਕੇ ਜੈਸਮੀਨ ਨੇ ਸੇਰੇਨਾ ਵਿਲੀਅਮਜ ਦੇ ਰਿਕਾਰਡ ਦੀ ਵੀ ਬਰਾਬਰੀ ਕਰ ਲਈ ਹੈ। ਉਹ ਵਿਲੀਅਮਸ ਤੋਂ ਬਾਅਦ ਪਹਿਲੀ ਮਹਿਲਾ ਖਿਡਾਰਨ ਵੀ ਬਣ ਗਈ ਹੈ ਜੋ ਇੱਕੋ ਸੀਜਨ ’ਚ ਫਰੈਂਚ ਓਪਨ ਤੇ ਵਿੰਬਲਡਨ ਦੇ ਫਾਈਨਲ ’ਚ ਪਹੁੰਚੀ ਹੈ। ਸੇਰੇਨਾ ਨੇ 2015 ਤੇ 2016 ’ਚ ਫਰੈਂਚ ਓਪਨ ਤੇ ਵਿੰਬਲਡਨ ਦੇ ਫਾਈਨਲ ’ਚ ਥਾਂ ਬਣਾਈ ਸੀ।

Read This: BREAKING: ਚੈਂਪੀਅਨਜ਼ ਟਰਾਫੀ ਖੇਡਣ ਪਾਕਿਸਤਾਨ ਨਹੀਂ ਜਾਵੇਗੀ ਟੀਮ ਇੰਡੀਆ

ਪਾਓਲਿਨੀ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਕੀਤੀ ਵਾਪਸੀ | Jasmine Paolini

ਪਹਿਲਾ ਸੈੱਟ ਗੁਆਉਣ ਤੋਂ ਬਾਅਦ ਪਾਓਲਿਨੀ ਨੇ ਦੂਜਾ ਤੇ ਤੀਜਾ ਸੈੱਟ ਜਿੱਤ ਕੇ ਮੈਚ ਜਿੱਤ ਲਿਆ। ਪਾਓਲਿਨੀ ਤੇ ਡੋਨਾ ਵੇਕਿਚ ਦੀ ਜੋੜੀ ਪਹਿਲੇ ਸੈੱਟ ਦੇ ਪਹਿਲੇ ਚਾਰ ਗੇਮਾਂ ’ਚ ਬਰਾਬਰ ਰਹੀ। ਵੇਕਿਚ ਨੇ ਕੁਝ ਚੰਗੇ ਸ਼ਾਟ ਖੇਡ ਪਹਿਲਾ ਸੈੱਟ ਜਿੱਤ ਲਿਆ। ਇਸ ਤੋਂ ਬਾਅਦ ਪਾਓਲਿਨੀ ਨੇ ਵਾਪਸੀ ਕੀਤੀ। ਦੂਜੇ ਸੈੱਟ ’ਚ ਵੀ 4-4 ਨਾਲ ਟਾਈ ਹੋਣ ਮਗਰੋਂ ਉਸ ਨੇ ਇਹ ਸੈੱਟ 6-4 ਨਾਲ ਆਪਣੇ ਨਾਂਅ ਕੀਤਾ। ਤੀਜੇ ਸੈੱਟ ’ਚ 3-1 ਤੇ 4-3 ਦੇ ਸਕੋਰ ਨਾਲ ਦੋ ਵਾਰ ਬ੍ਰੇਕ ਤੋਂ ਪਿੱਛੇ ਰਹਿਣ ਤੋਂ ਬਾਅਦ ਪਾਓਲਿਨੀ ਨੇ ਵਾਪਸੀ ਕੀਤੀ ਅਤੇ ਸੈੱਟ 7-6 ਨਾਲ ਜਿੱਤ ਲਿਆ। (Jasmine Paolini)

ਬਾਰਬੋਰਾ ਕ੍ਰੇਜਿਕੋਵਾ ਦੂਜੀ ਵਾਰ ਕਿਸੇ ਗ੍ਰੈਂਡ ਸਲੈਮ ਦੇ ਫਾਈਨਲ ’ਚ | Jasmine Paolini

Jasmine Paolini

ਬਾਰਬੋਰਾ ਕ੍ਰੇਜਸਿਕੋਵਾ ਦੂਜੀ ਵਾਰ ਕਿਸੇ ਗ੍ਰੈਂਡ ਸਲੈਮ ਦੇ ਫਾਈਨਲ ’ਚ ਪਹੁੰਚੀ ਹੈ। ਉਸ ਨੇ ਵਿੰਬਲਡਨ ਮਹਿਲਾ ਸਿੰਗਲਜ ਦੇ ਦੂਜੇ ਸੈਮੀਫਾਈਨਲ ’ਚ ਏਲੇਨਾ ਰਾਇਬਾਕੀਨਾ ਨੂੰ 3-6, 6-3, 6-4 ਨਾਲ ਹਰਾ ਕੇ ਆਪਣੇ ਕਰੀਅਰ ’ਚ ਪਹਿਲੀ ਵਾਰ ਟੂਰਨਾਮੈਂਟ ਦੇ ਫਾਈਨਲ ’ਚ ਪ੍ਰਵੇਸ਼ ਕੀਤਾ ਹੈ। ਪਹਿਲਾ ਸੈੱਟ 3-6 ਨਾਲ ਗੁਆਉਣ ਤੋਂ ਬਾਅਦ ਬਾਰਬੋਰਾ ਨੇ ਵੀ ਵਾਪਸੀ ਕੀਤੀ ਤੇ ਦੂਜਾ ਤੇ ਤੀਜਾ ਸੈੱਟ 6-3 ਤੇ 6-4 ਨਾਲ ਜਿੱਤ ਲਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਲ 2021 ’ਚ ਫਰੈਂਚ ਓਪਨ ਦਾ ਖਿਤਾਬ ਜਿੱਤਿਆ ਸੀ। (Jasmine Paolini)