ਰਾਜਿੰਦਰਾ ਹਸਪਤਾਲ ਦੇ ਮੈਡੀਕਲ ਕਾਲਜ ਨੂੰ ਸੌਂਪੀ ਮਾਤਾ ਜੀ ਦੀ ਦੇਹ
ਪਟਿਆਲਾ (ਖੁਸ਼ਵੀਰ ਸਿੰਘ ਤੂਰ) । ਜ਼ਿਲ੍ਹਾ ਪਟਿਆਲਾ ਅਧੀਨ ਆਉਂਦੇ ਪਿੰਡ ਭਟੇੜੀ ਕਲਾਂ ਦੀ ਮਾਤਾ ਜੰਗੀਰ ਕੌਰ ਇੰਸਾਂ ਨੇ ਬਲਾਕ ਬਹਾਦਰਗੜ੍ਹ ਦੀ ਪਹਿਲੀ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਮਾਤਾ ਦੀ ਮ੍ਰਿਤਕ ਦੇਹ ਇੱਥੋਂ ਦੇ ਰਜਿੰਦਰਾ ਹਸਪਤਾਲ ਦੇ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੂੰ ਡਾਕਟਰੀ ਖੋਜ ਕਾਰਜਾਂ ਲਈ ਸਹਾਈ ਸਾਬਤ ਹੋਵੇਗੀ।
ਜਾਣਕਾਰੀ ਅਨੁਸਾਰ ਮਾਤਾ ਜੰਗੀਰ ਕੌਰ ਇੰਸਾਂ ਪਤਨੀ ਸੱਚਖੰਡ ਵਾਸੀ ਮਹਿੰਦਰ ਸਿੰਘ ਪਿੰਡ ਭਟੇੜੀ ਕਲਾਂ ਬਲਾਕ ਬਹਾਦਰਗੜ੍ਹ ਜੋ ਆਪਣੇ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਸੱਚਖੰਡ ਜਾ ਬਿਰਾਜੇ ਹਨ। ਉਹ 1981 ਤੋਂ ਦੂਜੀ ਪਾਤਸ਼ਾਹੀ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਸਮੇਂ ਤੋਂ ਡੇਰੇ ਨਾਲ ਜੁੜੇ ਹੋਏ ਸਨ ਅਤੇ ਉਸ ਵੇਲੇ ਤੋਂ ਹੀ ਸੇਵਾ ਕਾਰਜਾਂ ਵਿੱਚ ਲੱਗੇ ਹੋਏ ਸਨ। ਉਨ੍ਹਾਂ ਵੱਲੋਂ ਆਪਣੇ ਸਰੀਰਦਾਨ ਲਈ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਕਾਰਜਾਂ ਨਾਲ ਜੁੜਦਿਆਂ ਸਰੀਰਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ।
ਅੱਜ ਮਾਤਾ ਜੀ ਦੇ ਪਰਿਵਾਰ ਵਿੱਚੋਂ ਉਨ੍ਹਾਂ ਦੇ ਪੋਤੇ ਸਤਨਾਮ ਸਿੰਘ, ਗੁਰਧਿਆਨ ਸਿੰਘ, ਬੇਅੰਤ ਸਿੰਘ, ਨੂੰਹ ਗੁਰਜੀਤ ਕੌਰ ਆਦਿ ਵੱਲੋਂ ਮਾਤਾ ਜੀ ਦੇ ਸਰੀਰਦਾਨ ਦੇ ਭਰੇ ਫਾਰਮ ਤਹਿਤ ਉਨ੍ਹਾਂ ਦੀ ਦੇਹ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਮੈਡੀਕਲ ਕਾਲਜ ਨੂੰ ਦਾਨ ਕੀਤੀ ਗਈ। ਇਸ ਮੌਕੇ ਪਿੰਡ ਦੀ ਸਰਪੰਚ ਸਰੋਜ ਬਾਲਾ ਵੱਲੋਂ ਸਰੀਰਦਾਨ ਵਾਲੀ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸ਼ਾਹ ਸਤਿਨਾਮ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਵੱਲੋਂ ਮਾਤਾ ਜੰਗੀਰ ਕੌਰ ਇੰਸਾਂ ਅਮਰ ਰਹੇ ਦੇ ਨਾਅਰੇ ਲਗਾਏ ਗਏ।
ਇਸ ਮੌਕੇ ਪਿੰਡ ਦੀ ਸਰਪੰਚ ਵੱਲੋਂ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ ਗਈ ਅਤੇ ਆਮ ਲੋਕਾਂ ਨੂੰ ਵੀ ਅਜਿਹੇ ਮਾਨਵਤਾ ਭਲਾਈ ਕਾਰਜਾਂ ਪ੍ਰਤੀ ਜਾਗਰੂਕ ਹੋਣ ਦੀ ਗੱਲ ਆਖੀ ਗਈ। ਇਸ ਮੌਕੇ ਜਿੰਮੇਵਾਰਾਂ ਨੇ ਦੱਸਿਆ ਕਿ ਮਾਤਾ ਜੰਗੀਰ ਕੌਰ ਇੰਸਾਂ ਬਲਾਕ ਬਹਾਦਰਗੜ੍ਹ ਦੀ ਪਹਿਲੀ ਸਰੀਰਦਾਨੀ ਹੈ ਤੇ ਉਕਤ ਪਰਿਵਾਰ ਡੇਰਾ ਸੱਚਾ ਸੌਦਾ ਦੇ ਹਰ ਤਰ੍ਹਾਂ ਦੇ ਮਾਨਵਤਾ ਭਲਾਈ ਕਾਰਜਾਂ ‘ਚ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਹੈ। ਇਸ ਮੌਕੇ 15 ਮੈਂਬਰ ਬਲਕਾਰ ਸਿੰਘ, ਦਵਿੰਦਰਪਾਲ, ਗੁਰਜੰਟ ਸਿੰਘ, ਬਲਾਕ ਭੰਗੀਦਾਸ ਸਰਦਾਰਾ ਸਿੰਘ, ਸੁਖਪਾਲ ਸਿੰਘ, ਮਨਪ੍ਰੀਤ ਸਿੰਘ 15 ਮੈਂਬਰ ਲੋਚਮਾ, ਲਖਵੀਰ ਸਿੰਘ, ਸੰਦੀਪ ਕੁਮਾਰ, ਹਾਕਮ ਸਿੰਘ, ਗੁਰਬਚਨ ਸਿੰਘ, ਚੰਦ ਸਿੰਘ, ਗੁਰਨਾਮ ਸਿੰਘ, ਹੀਰਾਵਨ, ਯੁਗੇਸ ਸਾਹੀ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੀਆਂ ਭੈਣਾਂ ਅਤੇ ਭਰਾ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।