ਫੌਜ ਨੇ ਦਾਗੇ ਹੰਝੂ ਗੈਸ ਦੇ ਗੋਲੇ
ਅਨੰਤਨਾਗ: ਈਦ ਦੇ ਤਿਉਹਾਰ ਮੌਕੇ ਵੀ ਕਸ਼ਮੀਰ ਵਿੱਚ ਪੱਥਰਬਾਜ਼ ਆਪਣੀ ਹਰਕਤ ਕਰਨ ਤੋਂ ਬਾਜ਼ ਨਹੀਂ ਆਏ। ਕਸ਼ਮੀਰ ਦੇ ਅਨੰਤਨਾਗ ਦੀ ਜੰਗਲਾਤ ਮੰਡੀ ਵਿੱਚ ਲੋਕਾਂ ਨੇ ਸੀਆਰਪੀਐਫ਼ ਕੈਂਭ ‘ਤੇ ਪੱਥਰਬਾਜ਼ੀ ਕੀਤੀ। ਜਿਸ ਤੋਂ ਬਾਅਦ ਫੌਜ ਨੇ ਉਨ੍ਹਾਂ ‘ਤੇ ਹੰਝੂ ਗੈਸ ਦੇ ਗੋਲੇ ਵੀ ਦਾਗੇ। ਪੱਥਰਬਾਜ਼ ਉੱਥੇ ਮੂਸਾ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕਰ ਰਹੇ ਸਨ। ਇਸ ਤੋਂ ਇਲਾਵਾ ਘਾਟੀ ਵਿੱਚ ਕਈ ਥਾਵਾਂ ‘ਤੇ ਪੱਥਰਬਾਜ਼ੀ ਦੀਆਂ ਖ਼ਬਰਾਂ ਹਨ। ਰਾਜ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇੰਡੀਆ ਟੂਡੇ ਵੱਲੋਂ ਪੱਥਰਬਾਜ਼ਾਂ ‘ਤੇ ਕੀਤੇ ਗਏ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਕਸ਼ਮੀਰ ਦਾ ਮਾਹੌਲ ਵਿਗੜਿਆ ਹੈ। ਅਜੇ ਹਾਲ ਹੀ ਵਿੱਚ ਕਸ਼ਮੀਰ ਦੇ ਨੌਹਟਾ ਵਿੱਚ ਨਮਾਜ਼ ਦੌਰਾਨ ਡਿਊਟ ਕਰ ਰਹੇ ਡੀਐੱਸਪੀ ਮੁਹੰਮਦ ਅਯੂਬ ਪੰਡਿਤ ਦੀ ਭੀੜ ਨੇ ਕੁੱਟ ਕੁੱਟ ਕੇ ਹੱਤਿਆ ਕਰ ਦਿੱਤੀ ਸੀ। ਜਿਸ ਨਾਲ ਮਾਹੌਲ ਵਿਗੜਿਆ ਹੈ।