ਜੰਮੂ-ਕਸ਼ਮੀਰ ‘ਚ 24 ਸੀਟਾਂ ‘ਤੇ 2 ਵਜੇ ਤੱਕ 41 ਫੀਸਦੀ ਵੋਟਿੰਗ

Jammu Kashmir Election 2024 Live Update
ਜੰਮੂ-ਕਸ਼ਮੀਰ ਦੀਆਂ 24 ਸੀਟਾਂ ’ਤੇ ਹੁਣ ਤੱਕ 11 ਫੀਸਦੀ ਵੋਟਿੰਗ

ਸ਼ਾਹ ਬੋਲੇ, ਅੱਤਵਾਦ ਤੇ ਬੇਰੁਜ਼ਗਾਰੀ ਖਿਲਾਫ਼ ਵੋਟ ਦਿਓ | Jammu Kashmir Election 2024 Live Update

ਸ਼੍ਰੀਨਗਰ (ਏਜੰਸੀ)। Jammu Kashmir Election 2024 Live Update: ਦੁਪਹਿਰ 2 ਵਜੇ ਤੱਕ 41.17 ਫੀਸਦੀ ਵੋਟਿੰਗ ਹੋ ਚੁੱਕੀ ਹੈ। ਸਭ ਤੋਂ ਜਿ਼ਆਦਾ ਵੋਟਿੰਗ ਕਿਸ਼ਤਵਾੜ ‘ਚ 56.86 ਫੀਸਦੀ ਵੋਟਿੰਗ ਹੋਈ ਹੈ। ਜਦਕਿ ਪੁਲਵਾਮਾ ‘ਚ 29.84 ਫੀਸਦੀ ਵੋਟਾਂ ਪਈਆਂ ਹਨ। ਇਹ ਵੋਟਿੰਗ ਸ਼ਾਮ 6 ਵਜੇ ਤੱਕ ਹੋਵੇਗੀ।ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ਬੇਰੁਜ਼ਗਾਰਰੀ, ਅੱਤਵਾਦ ਖਿਲਾਫ ਵੋਟ ਪਾਓ। ਨਾਲ ਹੀ ਕਾਂਗਰਸ ਪ੍ਰਧਾਨ ਮਲਿਕਾਰਜ਼ੁਲ ਖੜਗੇ ਨੇ ਕਿਹਾ, ਵੋਟ ਪਾਉਂਦੇ ਸਮੇਂ ਯਾਦ ਰੱਖੋ ਕਿ ਜੰਮੂ-ਕਸ਼ਮੀਰ ਨੂੰ ਸੂਬੇ ਤੋਂ ਯੂਟੀ ਬਣਾਉਣ ਦਾ ਮਜ਼ਾਕ ਕਿਸ ਨੇ ਉਡਾਇਆ ਸੀ।

90 ਸੀਟਾਂ ‘ਤੇ 3 ਗੇੜਾਂ ‘ਚ ਪੈ ਰਹੀਆਂ ਹਨ ਵੋਟਾਂ

ਜੰਮੂ-ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ ਪਹਿਲੇ ਗੇੜ ‘ਚ 18 ਸਤੰਬਰ, 25 ਸਤੰਬਰ ਤੇ 1 ਅਕਤੂਬਰ ਨੂੰ ਤਿੰਨ ਗੇੜਾਂ ‘ਚ ਵੋਟਿੰਗ ਹੋਵੇਗੀ। ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ। ਦਰਅਸਲ, ਜੰਮੂ-ਕਸ਼ਮੀਰ ‘ਚ 10 ਸਾਲਾਂ ਬਾਅਦ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। 2014 ‘ਚ ਪੀਡੀਪੀ ਨੇ ਸਭ ਤੋਂ ਜਿ਼ਆਦਾ 28 ਤੇ ਭਾਜਪਾ ਨੇ 25 ਸੀਟਾਂ ਜਿੱਤੀਆਂ ਹਨ। ਦੋਵੇਂ ਪਾਰਟੀਆਂ ਨੇ ਮਿਲਕੇ ਸਰਕਾਰ ਬਣਾਈ ਸੀ।

ਅਨੰਤਨਾਗ ਦੀਆਂ ਸਭ ਤੋਂ ਜ਼ਿਆਦਾ 7 ਸੀਟਾਂ ’ਤੇ ਵੋਟਿੰਗ

ਪਹਿਲੇ ਪੜਾਅ ’ਚ ਅਨੰਤਨਾਗ ਦੀਆਂ 7, ਪੁਲਵਾਮਾ ਦੀਆਂ 4, ਕੁਲਗਾਮ, ਕਿਸ਼ਤਵਾੜ ਤੇ ਡੋਡਾ ਦੀਆਂ 3-3, ਸੋਪੀਆਂ ਤੇ ਰਾਮਬਨ ਦੀਆਂ 2-2 ਸੀਟਾਂ ’ਤੇ ਵੋਟਿੰਗ ਹੋਵੇਗੀ। ਡੋਡਾ, ਰਾਮਬਨ ਤੇ ਕਿਸ਼ਤਵਾੜ ਜ਼ਿਲ੍ਹੇ ਜੰਮੂ ਡਿਵੀਜਨ ’ਚ ਆਉਂਦੇ ਹਨ ਜਦੋਂਕਿ ਅਨੰਤਨਾਗ, ਪੁਲਵਾਮਾ, ਕੁਲਗਾਮ ਤੇ ਸੋਪੀਆਂ ਕਸ਼ਮੀਰ ਡਿਵੀਜਨ ਵਿੱਚ ਆਉਂਦੇ ਹਨ। ਪੁਲਵਾਮਾ ਦੀ ਪੰਪੋਰ ਸੀਟ ’ਤੇ ਸਭ ਤੋਂ ਜ਼ਿਆਦਾ 14 ਉਮੀਦਵਾਰ ਹਨ। ਇਸ ਦੇ ਨਾਲ ਹੀ ਅਨੰਤਨਾਗ ਦੀ ਬਿਜਬੇਹਰਾ ਸੀਟ ’ਤੇ ਸਿਰਫ 3 ਉਮੀਦਵਾਰਾਂ ਵਿਚਕਾਰ ਚੋਣ ਮੁਕਾਬਲਾ ਹੈ।

ਵੱਖ-ਵੱਖ ਸੂਬਿਆਂ ’ਚ ਰਹਿ ਰਹੇ 35 ਹਜਾਰ ਤੋਂ ਜ਼ਿਆਦਾ ਵਿਸਥਾਪਿਤ ਕਸ਼ਮੀਰੀ ਪੰਡਿਤ ਵੀ ਵੋਟ ਪਾ ਸਕਣਗੇ। ਦਿੱਲੀ ’ਚ ਉਨ੍ਹਾਂ ਲਈ 24 ਵਿਸ਼ੇਸ਼ ਬੂਥ ਬਣਾਏ ਗਏ ਹਨ। ਚੋਣ ਕਮਿਸ਼ਨ ਮੁਤਾਬਕ ਪਹਿਲੇ ਪੜਾਅ ’ਚ 219 ਉਮੀਦਵਾਰ ਮੈਦਾਨ ’ਚ ਹਨ। ਇਨ੍ਹਾਂ ’ਚ 9 ਔਰਤਾਂ ਤੇ 92 ਆਜਾਦ ਉਮੀਦਵਾਰ ਸ਼ਾਮਲ ਹਨ। 110 ਉਮੀਦਵਾਰ ਕਰੋੜਪਤੀ ਹਨ, ਜਦਕਿ 36 ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ। ਬਿਜਬੇਹਾਰਾ ਸੀਟ, ਜੋ ਮੁਫਤੀ ਪਰਿਵਾਰ ਦਾ ਗੜ੍ਹ ਸੀ, ਵੀ ਇਸ ਦੌਰ ’ਚ ਹੈ। ਇੱਥੇ ਪੀਡੀਪੀ ਮੁਖੀ ਮਹਿਬੂਬਾ ਮੁਫਤੀ ਦੀ ਬੇਟੀ ਇਲਤਿਜਾ ਪਹਿਲੀ ਵਾਰ ਚੋਣ ਲੜ ਰਹੀ ਹੈ। ਮਹਿਬੂਬਾ ਤੇ ਉਨ੍ਹਾਂ ਦੇ ਪਿਤਾ ਮੁਫਤੀ ਮੁਹੰਮਦ ਸਈਦ ਮੁੱਖ ਮੰਤਰੀ ਰਹਿ ਚੁੱਕੇ ਹਨ।

Read This : Jammu and Kashmir: ਗੁਲਾਮ ਕਸ਼ਮੀਰ ਨੂੰ ਭਾਰਤ ਨਾਲ ਜੁੜਨ ਦਾ ਸੱਦਾ

ਜੰਮੂ-ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ ’ਤੇ ਤਿੰਨ ਪੜਾਵਾਂ ’ਚ 18 ਸਤੰਬਰ, 25 ਸਤੰਬਰ ਤੇ 1 ਅਕਤੂਬਰ ਨੂੰ ਵੋਟਿੰਗ ਹੋਵੇਗੀ। ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ। ਦਰਅਸਲ, ਜੰਮੂ-ਕਸ਼ਮੀਰ ’ਚ 10 ਸਾਲ ਬਾਅਦ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। 2014 ਦੀਆਂ ਚੋਣਾਂ ’ਚ ਪੀਡੀਪੀ ਨੇ ਸਭ ਤੋਂ ਜ਼ਿਆਦਾ 28 ਤੇ ਭਾਜਪਾ ਨੇ 25 ਸੀਟਾਂ ਜਿੱਤੀਆਂ ਸਨ। ਦੋਵਾਂ ਪਾਰਟੀਆਂ ਨੇ ਮਿਲ ਕੇ ਸਰਕਾਰ ਬਣਾਈ ਸੀ। Jammu Kashmir Election 2024 Live Update