ਜਲੰਧਰ । ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਸੀ.ਆਰ.ਪੀ.ਐੱਫ ਦੇ ਜਵਾਨਾਂ ‘ਤੇ ਹੋਏ ਹਮਲੇ ਖਿਲਾਫ ਅੱਜ ਖਾਮਬੜਾ ਦੀ ਮਸਜਿਦ ਏ ਕੂਬਾ ‘ਚ ਜੁਮਾ ਨਮਾਜ ਦੇ ਬਾਅਦ ਸੈਂਕੜੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਪੰਜਾਬ ਵਕਫ ਬੋਰਡ ਦੇ ਮੈਂਬਰ ਮੁਹੰਮਦ ਕਲੀਮ ਆਜ਼ਾਦ ਦੀ ਅਗਵਾਈ ‘ਚ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ ਅਤੇ ਅੱਤਵਾਦ ਦਾ ਪੁਤਲਾ ਸਾੜਿਆ।
ਕਲੀਮ ਆਜ਼ਾਦ ਨੇ ਕਿਹਾ ਕਿ ਭਾਰਤ ਦੀਆਂ ਸਰਹੱਦਾਂ ਦੀ ਹਿਫਾਜ਼ਤ ਕਰਨ ਵਾਲੇ ਬੇਗੁਨਾਹਾਂ ਅਤੇ ਮਾਸੂਮ ਜਵਾਨਾਂ ਦਾ ਕਤਲ ਪੂਰੇ ਵਤਨ ਲਈ ਅਫਸੋਸ ਵਾਲੀ ਗੱਲ ਹੈ। ਇਸ ਦੁੱਖ ਦੇ ਸਮੇਂ ‘ਚ ਵਤਨ ਦੇ ਜਵਾਨਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਹਾਂ। ਕਲੀਮ ਆਜ਼ਾਦ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਆਪਣੇ ਵਤਨ ‘ਚ ਬੇਖੌਫ ਹੋ ਕੇ ਜ਼ਿੰਦਗੀ ਗੁਜਾਰ ਰਹੇ ਹਾਂ, ਉਨ੍ਹਾਂ ਦੇ ਪਿੱਛੇ ਸਾਡੇ ਵਤਨ ਦੇ ਜਵਾਨਾਂ ਦੀ ਬੇਪਨਾਹ ਕੁਰਬਾਨੀਆਂ ਹਨ। ਕਲੀਮ ਆਜ਼ਾਦ ਨੇ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਹ ਇਸ ‘ਤੇ ਸਖਤ ਐਕਸ਼ਨ ਲੈਣ।
ਉੱਥੇ ਕਾਸ਼ਿਫ ਕਾਜ਼ਮੀ ਨੇ ਕਿਹਾ ਕਿ ਅਸੀਂ ਕਈ ਲੋਕ ਇਸ ਹਾਦਸੇ ਨਾਲ ਸਦਮੇ ‘ਚ ਹਾਂ ਅਤੇ ਦਹਿਸ਼ਤ ਗਰਦੀ ਤੋਂ ਨਫਰਤ ਦਾ ਇਜ਼ਹਾਰ ਕਰਦੇ ਹਾਂ। ਇਸ ਮੌਕੇ ‘ਤੇ ਐੱਮ ਆਲਮ ਮਜਾਹਿਰੀ, ਕਾਸ਼ਿਫ ਕਾਜ਼ਮੀ, ਕਲੀਮ ਕਾਜ਼ਮੀ, ਅਲਾਊਦੀਨ ਚਾਂਦ, ਸ਼ਹਾਦਤ ਅਲੀ, ਮੁਹੰਮਦ ਅੰਸਾਰ ਖਾਨ, ਮੁਹੰਮਦ ਅਕਬਰ ਅਲੀ, ਇਮਾਮ ਸਾਬਿਤ ਮੁਹੰਮਦ ਇਰਫਾਨ, ਸ਼ਰੀਫ ਠੇਕੇਦਾਰ, ਖਲੀਲ, ਕਿਤਾਬ ਉਦੀਨ ਖਾਨ ਅਤੇ ਹੋਰ ਵੀ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।