ਜਲਾਲਾਬਾਦ ‘ਚ ਆਵਲਾ ਨੇ ਪਛਾੜਿਆ ਅਕਾਲੀ ਉਮੀਦਵਾਰ

Jalalabad: Raminder Awla, Lead

– ਜਲਾਲਾਬਾਦ ‘ਚ ਆਵਲਾ ਨੇ ਪਛਾੜਿਆ ਅਕਾਲੀ ਉਮੀਦਵਾਰ

– 18ਵੇਂ ਰਾਊਂਡ ‘ਚ ਅਕਾਲੀ ਦਲ ਦੇ ਉਮੀਦਵਾਰ ਤੋਂ 16057 ਵੋਟਾਂ ਨਾਲ ਅੱਗੇ

ਜਲਾਲਾਬਾਦ, ਸੱਚ ਕਹੂੰ ਨਿਊਜ਼। ਹਲਕਾ Jalalabad ‘ਚ ਕਾਂਗਰਸ ਪਾਰਟੀ ਦੇ ਰਮਿੰਦਰ ਆਵਲਾ ਨੇ ਅਕਾਲੀ ਦਲ ਦੇ ਉਮੀਦਵਾਰ ਨੂੰ ਕਾਫੀ ਵੋਟਾਂ ਨਾਲ ਪਛਾੜ ਦਿੱਤਾ ਹੈ। ਆਵਲਾ ਹਰ ਰਾਊਂਡ ‘ਚ ਵੱਡੀ ਲੀਡ ਬਣਾ ਰਹੇ ਹਨ ਜਿਸ ਕਾਰਨ ਜਲਾਲਾਬਾਦ ਹਲਕੇ ਤੋਂ ਕਾਂਗਰਸੀ ਉਮੀਦਵਾਰ ਦੀ ਜਿੱਤ ਲਗਭਗ ਪੱਕੀ ਮੰਨੀ ਜਾ ਰਹੀ ਹੈ। ਹੁਣ ਤੱਕ ਹੋਈ ਵੋਟਾਂ ਦੀ ਗਿਣਤੀ ‘ਚ ਕਾਂਗਰਸੀ ਉਮੀਦਵਾਰ 18ਵੇਂ ਰਾਊਂਡ ‘ਚ ਅਕਾਲੀ ਦਲ ਦੇ ਉਮੀਦਵਾਰ ਤੋਂ 16057 ਵੋਟਾਂ ਨਾਲ ਅੱਗੇ ਚੱਲ ਰਿਹਾ ਹੈ। ਕਾਂਗਰਸੀ ਉਮੀਦਵਾਰ ਦੀ ਲੀਡ ਨਾਲ ਕਾਂਗਰਸੀ ਵਰਕਰਾਂ ‘ਚ ਖੁਸ਼ੀ ਦਾ ਮਾਹੌਲ ਹੈ ਤੇ ਹੁਣੇ ਤੋਂ ਹੀ ਸਮਰਥਕਾਂ ਵੱਲੋਂ ਆਵਲਾ ਦੀ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਹਨ। ਹਲਕਾ Jalalabad ਤੋਂ ਕਾਂਗਰਸੀ ਉਮੀਦਵਾਰ ਦੀ ਜਿੱਤ ਨਾਲ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਲੱਗੇਗਾ ਕਿਉਂਕਿ ਇਹ ਸੀਟ ਅਕਾਲੀ ਦਲ ਦਾ ਗੜ ਮੰਨੀ ਜਾਂਦੀ ਸੀ। 2009 ਤੋਂ ਇੱਥੇ ਅਕਾਲੀ ਦਲ ਦਾ ਹੀ ਕਬਜ਼ਾ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here