ਸਦਨ ‘ਚ ਦਿੱਤਾ ਸਵਾਲ ਦਾ ਜਵਾਬ
ਨਵੀਂ ਦਿੱਲੀ: ਰੱਖਿਆ ਮੰਤਰੀ ਅਰੁਣ ਜੇਤਲੀ ਨੇ ਲੋਕ ਸਭਾ ‘ਚ ਕਿਹਾ ਕਿ ਦੇਸ਼ ‘ਚ ਭਰਪੂਰ ਹਥਿਆਰ ਅਤੇ ਗੋਲਾ ਬਾਰੂਦ ਹਨ ਅਤੇ ਰੱਖਿਆ ਤਿਆਰੀਆਂ ਪੂਰੀਆਂ ਹਨ ਜੇਤਲੀ ਨੇ ਸਦਨ ‘ਚ ਪ੍ਰਸ਼ਨ ਕਾਲ ‘ਚ ਕਿਹਾ ਕਿ ਹਥਿਆਰ ਅਤੇ ਗੋਲਾ ਬਾਰੂਦ ਸਮੇਤ ਰੱਖਿਆ ਉਪਕਰਨਾਂ ਦੀ ਸਮਰੱਥਾ ‘ਚ ਵਾਧਾ ਇੱਕ ਸਤਤ ਪ੍ਰਕਿਰਿਆ ਹੈ ਦੇਸ਼ ‘ਚ ਭਰਪੂਰ ਹਥਿਆਰ ਮੌਜ਼ੂਦ ਹਨ ਅਤੇ ਰੱਖਿਆ ਤਿਆਰੀਆਂ ਪੂਰੀਆਂ ਹਨ ਇਸ ਸਬੰਧੀ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਹੋਣਾ ਚਾਹੀਦਾ
ਇੱਕ ਹੋਰ ਸਵਾਲ ਦੇ ਜਵਾਬ ‘ਚ ਉਨ੍ਹਾਂ ਨੇ ਕਿਹਾ ਕਿ ਕੋਈ ਵੀ ਹਥਿਆਰ ਕਾਰਖਾਨਾ ਬੰਦ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਕਰਮਚਾਰੀਆਂ ਦੀ ਵੀ ਕਾਂਟਛਾਂਟ ਨਹੀਂ ਕੀਤੀ ਜਾਵੇਗੀ ਜੇਤਲੀ ਨੇ ਕਿਹਾ ਕਿ ਹਥਿਆਰਾਂ ਦੇ ਨਿਰਮਾਣ ‘ਚ ਆਤਮਨਿਰਭਰਤਾ ਵਧਾਈ ਜਾ ਰਹੀ ਹੈ ਰੱਖਿਆ ਰਾਜ ਮੰਤਰੀ ਸੁਭਾਸ਼ ਭਾਮਰੇ ਨੇ ਦੱਸਿਆ ਕਿ ਰੱਖਿਆ ਯੰਤਰਾਂ ਦੇ ਨਿਰਮਾਣ ਲਈ ਪਿਛਲੇ ਤਿੰਨ ਸਾਲਾਂ ‘ਚ ਭਾਰਤੀ ਕੰਪਨੀਆਂ ਤੋਂ 1.07 ਲੱਖ ਕਰੋੜ ਰੁਪਏ ਦੇ 99 ਠੇਕਿਆਂ ਅਤੇ ਵਿਦੇਸ਼ੀ ਕੰਪਨੀਆਂ ਨਾਲ 123142.30 ਕਰੋੜ ਰੁਪਏ ਦੇ 61 ਠੇਕਿਆਂ ‘ਤੇ ਦਸਤਖਤ ਕੀਤੇ ਗਏ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।