ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਦੀ ਮੌਤ!

Jaish-e-Mohammed, Assassination, Masood Azhar, Dies

ਅਜੇ ਤੱਕ ਨਹੀਂ ਹੋਈ ਆਧਿਕਾਰਿਕ ਪੁਸ਼ਟੀ

ਨਵੀਂ ਦਿੱਲੀ | ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮੌਲਾਨਾ ਮਸੂਦ ਅਜ਼ਹਰ ਦੀ ਮੌਤ ਦੀ ਖ਼ਬਰ ਦੀ ਚਰਚਾ ਹੈ ਮੀਡੀਆ ਅਨੁਸਾਰ 2 ਮਾਰਚ ਨੂੰ ਅੱਤਵਾਦ ਦੇ ਸੌਦਾਗਰ ਮਸੂਦ ਅਜ਼ਹਰ ਦੀ ਪਾਕਿਸਤਾਨੀ ਫੌਜ ਦੇ ਇਸਲਾਮਾਬਾਦ ਹਸਪਤਾਲ ‘ਚ ਮੌਤ ਹੋ ਗਈ ਹੈ ਹਾਲਾਂਕਿ ਅਜੇ ਤੱਕ ਇਸ ਦੀ ਕੋਈ ਆਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ ਪਾਕਿਸਤਾਨ ਸਰਕਾਰ ਅਤੇ ਫ਼ੌਜ ਨੇ ਵੀ ਮਸੂਦ ਅਜ਼ਹਰ ਦੀ ਮੌਤ ਦੀ ਖ਼ਬਰ ‘ਤੇ ਚੁੱਪੀ ਧਾਰੀ ਹੋਈ ਹੈ

ਸੂਤਰਾਂ ਨੇ ਮਸੂਦ ਅਜ਼ਹਰ ਦੇ ਮਾਰੇ ਜਾਣ ਦੀ ਖ਼ਬਰ ਦਾ ਖੰਡਨ ਕੀਤਾ ਹੈ ਸੂਤਰਾਂ ਦੇ ਮੁਤਾਬਕ ਮਸੂਦ ਅਜ਼ਹਰ ਜ਼ਿੰਦਾ ਹੈ ਪਰ ਉਸ ਦੀ ਸਿਹਤ ਗੰਭੀਰ ਬਣੀ ਹੋਈ ਹੈ ਉਸ ਦੇ ਲੀਵਰ ਕੈਂਸਰ ਦਾ ਇਲਾਜ ਚੱਲ ਰਿਹਾ ਹੈ ਮਸੂਦ ਅਜਹਰ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਦੀ ਨਿਗਰਾਨੀ ‘ਚ ਹੈ, ਜੈਸ਼-ਏ-ਮੁਹੰਮਦ ਨੇ ਵੀ ਮਸੂਦ ਅਜ਼ਹਰ ਦੇ ਮਾਰੇ ਜਾਣ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ

ਇਸ ਤੋਂ ਪਹਿਲਾਂ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਮੌਲਾਨਾ ਮਸੂਦ ਅਜ਼ਹਰ ਦੇ ਬਿਮਾਰ ਹੋਣ ਦਾ ਦਾਅਵਾ ਕੀਤਾ ਸੀ ਅਜਿਹੇ ਵਿਚ ਮਸੂਦ ਅਜ਼ਹਰ ਦੇ ਮਰਨ ਦੀ ਖ਼ਬਰ ਸਬੰਧੀ ਲੋਕ ਸੋਸ਼ਲ ਮੀਡੀਆ ‘ਤੇ ਸਵਾਲ ਕਰ ਰਹੇ ਹਨ ਜ਼ਿਕਰਯੋਗ ਹੈ?ਕਿ ਬਾਲਾਕੋਟ ਵਿਚ ਹੋਈ ਏਅਰ ਸਟਰਾਈਕ ਵਿਚ ਵੀ ਉਸ ਦੇ ਮਾਰੇ ਜਾਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ, ਉਥੇ ਹੀ, ਰੱਖਿਆ ਮਾਹਿਰਾਂ ਵੱਲੋਂ ਮਸੂਦ ਅਜ਼ਹਰ ਦੇ ਮਾਰੇ ਜਾਣ ਦੀ ਖ਼ਬਰ ਨੂੰ ਪਾਕਿਸਤਾਨ ਦੀ ਚਾਲ ਮੰਨਿਆ ਜਾ ਰਿਹਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here