ਜੈਪੁਰ : ਰਾਜਮਹਿਲ ਪੈਲੇਸ ਸੀਲ

ਜੈਪੁਰ : ਜੈਪੁਰ ਦੇ ਮਸ਼ਹੂਰ ਪੰਜ ਤਾਰਾ ਰਾਜ ਮਹਿਲ ਪੈਲੇਸ ਨੂੰ ਅੱਜ ਰਾਜਸਥਾਨ ਸਰਕਾਰ ਨੇ ਸੀਲ ਕਰ ਦਿੱਤਾ ਹੈ। ਉਥੋਂ ਦੇ ਸਾਰੇ ਲੋਕਾਂ ਨੂੰ ਬਾਹਰ ਕੱਢ ਦਿੱਤਾ ਹੈ। ਜੈਪੁਰ ਰਾਜ ਘਰਾਣੇ ਦੇ ਇਸ ਹੋਟਲ ਤੇ ਜ਼ਮੀਨ ‘ਤੇ ਕਬਜ਼ੇ ਨੂੰ ਲੈ ਕੇ ਜੈਪੁਰ ‘ਚ ਖੂਬ ਡਰਾਮਾ ਵੀ ਹੋਇਆ।ਰਾਜਘਰਾਣੇ ਦੀ ਰਾਜ ਮਹਿਲ ਪੈਲੇਸ ਦੀ 13 ਵਿੱਘੇ ਜ਼ਮੀਨ ‘ਤੇ ਵੀ ਕਬਜ਼ੇ ਨੂੰ ਲੈ ਕੇ ਜੈਪੁਰ ਵਿਕਾਸ ਅਥਾਰਟੀ ਦੀ ਜ਼ਬਤੀ ਟੀਮ ਸਵੇਰੇ 6 ਵਜੇ ਰਾਜ ਮਹਿਲ ਪੈਲੇਸ ਪੁੱਜ ਗਈ। ਉਦੋਂ ਰਾਜ ਘਰਾਣੇ ਨਾਲ ਜੁੜੇ ਲੋਕ ਸੌਂ ਰਹੇ ਸਨ। ਸੌ ਤੋਂ ਵੱਧ ਪੁਲਿਸ ਮੁਲਾਜਮਾਂ ਤੇ ਦਰਜਨਾਂ ਅਧਿਕਾਰੀਆਂ ਦੀ ਫੌਜ ਘਰਾਂ ਨੂੰ ਸਾਮਾਨ ਕੱਢ ਕੇ ਪੁਰਾਣੀਆਂ ਹਵੇਲੀਆਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਰੌਲਾ ਪੈ ਗਿਆ।

ਇਹ ਵੀ ਪੜ੍ਹੋ : ਮਾਇਆ ਤੇਰੇ ਤੀਨ ਨਾਮ, ਪਰਸੂ, ਪਰਸਾ, ਪਰਸ ਰਾਮ!

ਰਾਜਕੁਮਾਰੀ ਦੇ ਵਿਰੋਧ ਦੇ ਬਾਵਜ਼ੂਦ ਕਬਜ਼ਾ

ਰਾਜ ਕੁਮਾਰੀ ਤੇ ਭਾਜਪਾ ਦੀ ਸਾਬਕਾ ਐੱਮਐੱਲਏ ਦੀਆ ਕੁਮਾਰੀ ਤੁਰੰਤ ਰਾਜ ਮਹਿਲ ਪੈਲੇਸ ਪੁੱਜੀ। ਉਥੇ ਕੋਰਟ ਦੇ ਕਾਗਜਾਤ ਦਿਖਾ ਕੇ ਕਬਜ਼ੇ ਦੀ ਕਾਰਵਾਈ ਰੋਕਣ ਦੀ ਕੋਸ਼ਿਸ਼ ਕੀਤੀ ਪਰ ਅਧਿਕਾਰੀਆਂ ਨੇ ਉਨ੍ਹਾਂ ਦੀ ਇੱਕ ਨਾ ਸੁਣੀ। ਨਾਰਾਜ਼ ਦੀਆ ਕੁਮਾਰੀ ਨੇ ਅਧਿਕਾਰੀਆਂ ਨੂੰ ਖੂਬ ਸੁਣਾਈਆਂ। ਉਨ੍ਹਾਂ ਨੇ ਆਪਣੇ ਹੀ ਬੀਜੇਪੀ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਸਰਕਾਰ ਖਾਲੀ ਪਈ ਇਸ ਜਮੀਨ ‘ਤੇ ਮਾੱਲ ਬਣਾਉਣ ਲਈ ਕਬਜਾ ਕਰਵਾਉਣਾ ਚਾਹੁੰਦੀ ਹੈ।