ਗੁਦਾਮ ‘ਚੋਂ 450 ਬੋਰੀਆਂ ਕਣਕ ਲੁੱਟਣ ਦੇ ਮਾਮਲੇ ‘ਚ ਅਣਪਛਾਤੇ ਨਾਮਜ਼ਦ

ਗੁਦਾਮ ‘ਚੋਂ 450 ਬੋਰੀਆਂ ਕਣਕ ਲੁੱਟਣ ਦੇ ਮਾਮਲੇ ‘ਚ ਅਣਪਛਾਤੇ ਨਾਮਜ਼ਦ

ਮਲੋਟ, (ਮਨੋਜ) ਪਿੰਡ ਮਲੋਟ ਵਿਖੇ ਬੀਤੀ ਰਾਤ ਅਣਪਛਾਤਿਆਂ ਵੱਲੋਂ ਸੁਰੱਖਿਆ ਗਾਰਡ ਅਤੇ ਦੋ ਚੌਂਕੀਦਾਰਾਂ ਨੂੰ ਕਮਰੇ ਵਿੱਚ ਬੰਦ ਕਰਕੇ ਵੇਅਰ ਹਾਊਸ ਦੇ ਗੁਦਾਮ ‘ਚੋਂ ਕਣਕ ਦੀਆਂ 450 ਬੋਰੀਆਂ  ਲੁੱਟਣ ਦੇ ਮਾਮਲੇ ਵਿੱਚ ਸਦਰ ਪੁਲਿਸ ਨੇ 10-12 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ

ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਹਰਵਿੰਦਰਪਾਲ ਰਵੀ ਨੇ ਦੱਸਿਆ ਕਿ ਅਬੋਹਰ ਰੋਡ ਸਥਿਤ ਵੇਅਰ ਹਾਊਸ ਦੇ ਗੁਦਾਮ ‘ਚੋਂ ਬੀਤੀ ਅੱਧੀ ਰਾਤ ਨੂੰ ਇੱਕ ਦਰਜ਼ਨ ਦੇ ਕਰੀਬ ਟਰਾਲੇ ‘ਤੇ ਸਵਾਰ ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਨੇ ਹਮਲਾ ਕਰਕੇ ਉੱਥੇ ਤੈਨਾਤ ਸੁਰੱਖਿਆ ਗਾਰਡ ਰਤਨ ਸਿੰਘ, ਚੌਂਕੀਦਾਰ ਬਾਰੇ ਲਾਲ ਅਤੇ ਲਖਵਿੰਦਰ ਸਿੰਘ ਨੂੰ ਬੰਨ੍ਹ ਕੇ ਇੱਕ ਕਮਰੇ ਵਿੱਚ ਬੰਦ ਕਰਕੇ ਬਾਹਰ ਤੋਂ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਟਰਾਲੇ ਵਿੱਚ 450 ਕਣਕ ਦੀਆਂ ਬੋਰੀਆਂ ਸੁੱਟ ਕੇ ਫਰਾਰ ਹੋ ਗਏ। ਸਵੇਰ ਹੋਣ ‘ਤੇ ਜਦੋਂ ਕਰਮਚਾਰੀ ਗੋਦਾਮ ਵਿੱਚ ਆਏ ਤਾਂ ਆਸਪਾਸ ਦੇਖਣ ਤੋਂ ਬਾਅਦ ਬੰਦ ਕਮਰੇ ਨੂੰ ਜਦੋਂ ਖੋਲ੍ਹ ਕੇ ਦੇਖਿਆ ਤਾਂ ਸੁਰੱਖਿਆ ਗਾਰਡ ਅਤੇ ਚੌਂਕੀਦਾਰਾਂ ਨੇ ਆਪ ਬੀਤੀ ਸੁਣਾਈ। ਪੁਲਿਸ ਨੇ ਵੇਅਰ ਹਾਊਸ ਦੇ ਮੈਨੇਜਰ ਬੋਧ ਰਾਜ ਦੇ ਬਿਆਨਾਂ ‘ਤੇ 10-12 ਅਣਪਛਾਤੇ ਵਿਅਕਤੀਆਂ ‘ਤੇ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ