ਹੁਣ ਤੱਕ 20 ਲੋਕਾਂ ਦੀ ਮੌਤ | Jaipur LPG Blast
- ਐਸਐੱਮਐੱਸ ’ਚ 8 ਹੋਰ ਪੀੜਤ ਲੜ ਰਹੇ ਜਿੰਦਗੀ ਦੀ ਲੜਾਈ
ਜੈਪੁਰ (ਸੱਚ ਕਹੂੰ ਨਿਊਜ਼)। Jaipur LPG Blast: ਜੈਪੁਰ ਐੱਲਪੀਜ਼ੀ (LPG) ਬਲਾਸਟ ’ਚ ਜ਼ਖਮੀ ਹੋਏ ਇੱਕ ਹੋਰ ਵਿਅਕਤੀ ਦੀ ਸ਼ਨਿੱਚਰਵਾਰ (28 ਦਸੰਬਰ) ਨੂੰ ਮੌਤ ਹੋ ਗਈ ਹੈ। 8 ਦਿਨ ਪਹਿਲਾਂ ਵਾਪਰੇ ਇਸ ਭਿਆਨਕ ਹਾਦਸੇ ’ਚ ਹੁਣ ਤੱਕ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ’ਚ ਇੱਕ ਸੇਵਾਮੁਕਤ ਆਈਏਐਸ ਕਰਨੀ ਸਿੰਘ ਵੀ ਸ਼ਾਮਲ ਹੈ। ਹਾਦਸੇ ’ਚ ਝੁਲਸ ਗਏ 8 ਹੋਰ ਲੋਕ ਅਜੇ ਵੀ ਆਪਣੀ ਜਾਨ ਦੀ ਲੜਾਈ ਲੜ ਰਹੇ ਹਨ। ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ (ਐਸਐਮਐਸ) ਦੇ ਬਰਨ ਯੂਨਿਟ ’ਚ ਦਾਖਲ ਪੀੜਤ 50 ਫੀਸਦੀ ਝੁਲਸੇ ਹਨ। ਜਾਣਕਾਰੀ ਮੁਤਾਬਕ ਅਜਮੇਰ ਦੇ ਰਹਿਣ ਵਾਲੇ ਸਲੀਮ ਦੀ ਸ਼ਨਿੱਚਰਵਾਰ ਸਵੇਰੇ 6.15 ਵਜੇ ਇਲਾਜ ਦੌਰਾਨ ਮੌਤ ਹੋ ਗਈ। ਮੈਡੀਕਲ ਬੋਰਡ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।
ਇਹ ਖਬਰ ਵੀ ਪੜ੍ਹੋ : Manmohan Singh: ਡਾ. ਮਨਮੋਹਨ ਸਿੰਘ ਦੀ ਅੰਤਿਮ ਯਾਤਰਾ, ਪਤਨੀ-ਬੇਟੀ ਤੇ ਰਾਹੁਲ-ਪ੍ਰਿਅੰਕਾ ਨੇ ਦਿੱਤੀ ਸ਼ਰਧਾਂਜਲੀ
ਭਰਾ ਨੂੰ ਉਮੀਦ ਸੀ ਕਿ ਸਲੀਮ ਬਚ ਜਾਵੇਗਾ | Jaipur LPG Blast
20 ਦਸੰਬਰ ਨੂੰ ਜੈਪੁਰ-ਅਜਮੇਰ ਹਾਈਵੇਅ ’ਤੇ ਵਾਪਰੀ ਇਸ ਘਟਨਾ ’ਚ 27 ਲੋਕ 80 ਫੀਸਦੀ ਝੁਲਸ ਗਏ ਸਨ। ਇਹਨਾਂ ’ਚ, ਸਭ ਤੋਂ ਵੱਧ ਗਿਣਤੀ 50 ਤੋਂ 55 ਫੀਸਦੀ ਸੜਨ ਵਾਲੀਆਂ ਸੱਟਾਂ ਵਾਲੇ ਲੋਕ ਸਨ। ਜਾਣਕਾਰੀ ਮੁਤਾਬਕ ਸਲੀਮ ਵੀ 55 ਫੀਸਦੀ ਤੱਕ ਝੁਲਸ ਗਿਆ ਸੀ। ਜਦੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਸਲੀਮ ਦਾ ਭਰਾ ਉਸ ਦੇ ਨਾਲ ਸੀ।
ਉਸ ਨੂੰ ਆਸ ਸੀ ਕਿ ਉਸ ਦਾ ਭਰਾ 8 ਦਿਨਾਂ ਬਾਅਦ ਜ਼ਰੂਰ ਬਚ ਜਾਵੇਗਾ, ਪਰ ਸ਼ਨਿੱਚਰਵਾਰ ਸਵੇਰੇ ਡਾਕਟਰਾਂ ਨੇ ਉਸ ਦੀ ਮੌਤ ਦੀ ਸੂਚਨਾ ਦਿੱਤੀ। ਐਸਐਮਐਸ ਦੇ ਬਰਨ ਸਪੈਸ਼ਲਿਸਟ ਡਾ. ਰਾਕੇਸ਼ ਜੈਨ ਨੇ ਦੱਸਿਆ, ਟੀਮ ਘਟਨਾ ਬਾਅਦ ਤੋਂ ਜ਼ਖਮੀ ਮਰੀਜ਼ਾਂ ਦੇ ਇਲਾਜ ’ਚ ਲੱਗੀ ਹੋਈ ਹੈ। ਮਰੀਜ਼ਾਂ ਦੇ ਠੀਕ ਹੋਣ ਦੀ ਦਰ ਨੂੰ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਾਕਟਰਾਂ ਦੀ ਟੀਮ ਵਧੀਆ ਇਲਾਜ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। Jaipur LPG Blast
500 ਮੀਟਰ ਦੇ ਕਰੀਬ ਘੇਰੇ ’ਚ ਫੈਲੀ ਸੀ ਗੈਸ | Jaipur LPG Blast
ਐਲਪੀਜੀ ਟੈਂਕਰ ਦੀ ਨੋਜ਼ਲ ਫਟਣ ਕਾਰਨ ਭਾਨਕਰੋਟਾ ’ਚ ਕਰੀਬ 500 ਮੀਟਰ ਦੇ ਖੇਤਰ ’ਚ ਗੈਸ ਫੈਲ ਗਈ। ਉਥੇ ਮੌਜੂਦ 40 ਤੋਂ ਜ਼ਿਆਦਾ ਵਾਹਨਾਂ ’ਚ ਸਪਾਰਕਿੰਗ ਤੇ ਵੱਖ-ਵੱਖ ਕਾਰਨਾਂ ਕਰਕੇ ਵਾਹਨਾਂ ਦੀ ਲਪੇਟ ’ਚ ਆ ਗਏ। ਟੈਂਕਰ ਦੇ ਬਿਲਕੁਲ ਪਿੱਛੇ ਚੱਲ ਰਹੀ ਇੱਕ ਸਲੀਪਰ ਬੱਸ ਤੇ ਹਾਈਵੇਅ ਦੇ ਕਿਨਾਰੇ ਸਥਿਤ ਇੱਕ ਪਾਈਪ ਫੈਕਟਰੀ ਵੀ ਸੜ ਗਈ। ਹਾਦਸੇ ਕਾਰਨ ਬੱਸ ਦਾ ਦਰਵਾਜ਼ਾ ਇੱਕ ਟਰੱਕ ਨਾਲ ਟਕਰਾ ਗਿਆ। ਇਸ ਕਾਰਨ ਇਸ ’ਚ ਸਵਾਰ 34 ਲੋਕਾਂ ਨੂੰ ਬਾਹਰ ਨਿਕਲਣ ਲਈ ਕੋਈ ਥਾਂ ਨਹੀਂ ਮਿਲੀ। ਬੜੀ ਮੁਸ਼ਕਲ ਨਾਲ ਲੋਕਾਂ ਨੂੰ ਡਰਾਈਵਰ ਗੇਟ ਤੋਂ ਬਾਹਰ ਕੱਢਿਆ ਗਿਆ। ਅੱਗ ਬੁਝਾਉਣ ਤੋਂ ਬਾਅਦ ਕਈ ਲਾਸ਼ਾਂ ਨੂੰ ਬੋਰੀਆਂ ’ਚ ਪਾ ਕੇ ਹਸਪਤਾਲ ਪਹੁੰਚਾਇਆ ਗਿਆ।