Jaipur Dumper Accident: ਜੈਪੁਰ ਡੰਪਰ ਨੇ 17 ਵਾਹਨਾਂ ਨੂੰ ਕੁਚਲਿਆ, 11 ਦੀ ਮੌਤ

Jaipur Dumper Accident
Jaipur Dumper Accident: ਜੈਪੁਰ ਡੰਪਰ ਨੇ 17 ਵਾਹਨਾਂ ਨੂੰ ਕੁਚਲਿਆ, 11 ਦੀ ਮੌਤ

ਨਸ਼ੇ ’ਚ ਸੀ ਡਰਾਈਵਰ | Jaipur Dumper Accident

  • 10 ਤੋਂ ਵੀ ਜ਼ਿਆਦਾ ਲੋਕ ਜ਼ਖਮੀ

Jaipur Dumper Accident: ਜੇਪੂਰ (ਸੱਚ ਕਹੂੰ ਨਿਊਜ਼)। ਜੈਪੁਰ ’ਚ, ਇੱਕ ਤੇਜ਼ ਰਫ਼ਤਾਰ ਡੰਪਰ ਨੇ ਇੱਕ ਤੋਂ ਬਾਅਦ ਇੱਕ 17 ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ 11 ਲੋਕਾਂ ਦੀ ਮੌਤ ਹੋ ਗਈ ਹੈ। ਕਈ ਮ੍ਰਿਤਕਾਂ ਦੇ ਸਰੀਰ ਦੇ ਅੰਗ ਉਨ੍ਹਾਂ ਦੇ ਸਰੀਰ ਤੋਂ ਵੱਖ ਹੋ ਗਏ। ਕਿਸੇ ਦੀ ਲੱਤ ਕੱਟੀ ਗਈ, ਕਿਸੇ ਦਾ ਹੱਥ। ਇੱਥੋਂ ਤੱਕ ਕਿ ਸੜਕ ਖੂਨ ਨਾਲ ਲਾਲ ਹੋ ਗਈ। ਡਰਾਈਵਰ ਨਸ਼ੇ ’ਚ ਸੀ। ਹਾਦਸੇ ਵਿੱਚ 10 ਤੋਂ ਵੱਧ ਲੋਕ ਜ਼ਖਮੀ ਹੋਏ ਹਨ। 3 ਨੂੰ ਗੰਭੀਰ ਹਾਲਤ ਵਿੱਚ ਐਸਐਮਐਸ ਹਸਪਤਾਲ ਟਰਾਮਾ ਸੈਂਟਰ ਰੈਫਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਹਰਮਦਾ ਦੇ ਲੋਹਾ ਮੰਡੀ ’ਚ ਵਾਪਰਿਆ। ਦੁਪਹਿਰ 1 ਵਜੇ ਕਰੀਬ, ਡੰਪਰ ਰੋਡ ਨੰਬਰ 14 ਤੋਂ ਲੋਹਾ ਮੰਡੀ ਪੈਟਰੋਲ ਪੰਪ ਵੱਲ ਹਾਈਵੇਅ ’ਤੇ ਚੜ੍ਹਨ ਜਾ ਰਿਹਾ ਸੀ। ਇਸ ਦੌਰਾਨ ਇਹ ਵਾਹਨਾਂ ਨਾਲ ਟਕਰਾ ਗਿਆ। ਆਵਾਜਾਈ ਨੂੰ ਮੋੜ ਦਿੱਤਾ ਗਿਆ ਹੈ। ਡੰਪਰ ਨੂੰ ਮੌਕੇ ਤੋਂ ਹਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਹ ਖਬਰ ਵੀ ਪੜ੍ਹੋ : Holiday Punjab: ਪੰਜਾਬ ਸਰਕਾਰ ਨੇ ਕੀਤਾ ਇੱਕ ਹੋਰ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ